Ferozepur News: ਖੇਤੀਬਾੜੀ ਅਧਿਕਾਰੀ ਨੂੰ ਸਸਪੈਂਡ ਕਰਨ ਤੋਂ ਬਾਅਦ ਖਾਦ ਦੀ ਸਪਲਾਈ ਕਰਨ ਵਾਲੀ ਸਚਦੇਵਾ ਟ੍ਰੇਡਰਜ਼ ਫਰਮ ਦੇ ਮਾਲਕਾਂ ਖਿਲਾਫ਼ ਥਾਣਾ ਸਿਟੀ ਵਿੱਚ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ।
Trending Photos
Ferozepur News: ਬਲੈਕ ਲਈ ਰੱਖੀ ਡੀਏਪੀ ਖਾਦ ਦਾ ਜਖ਼ੀਰਾ ਮਿਲਣ ਤੋਂ ਬਾਅਦ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਜਗੀਰ ਸਿੰਘ ਨੂੰ ਸਸਪੈਂਡ ਕਰਨ ਤੋਂ ਬਾਅਦ ਖਾਦ ਦੀ ਸਪਲਾਈ ਕਰਨ ਵਾਲੀ ਸਚਦੇਵਾ ਟ੍ਰੇਡਰਜ਼ ਫਰਮ ਦੇ ਮਾਲਕਾਂ ਖਿਲਾਫ਼ ਥਾਣਾ ਸਿਟੀ ਵਿੱਚ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ।
ਜ਼ਿਲ੍ਹਾ ਫਿਰੋਜ਼ਪੁਰ ਵਿੱਚ ਡੀਏਪੀ ਦੀ ਬਲੈਕ ਕਰਨ ਲਈ ਜਮ੍ਹਾਂਖੋਰੀ ਕੀਤੇ ਗਏ 3236 ਬੈਗ ਡੀਏਪੀ ਖਾਸ ਦਾ ਜਖ਼ੀਰਾ ਮਿਲਿਆ। ਇਸ ਉਤੇ ਕਾਰਵਾਈ ਕਰਦੇ ਹੋਏ ਫਿਰੋਜ਼ਪੁਰ ਦੇ ਮੁੱਖ ਖੇਤੀਬਾੜੀ ਅਫਸਰ ਜਗੀਰ ਸਿੰਘ ਨੂੰ ਪੰਜਾਬ ਦੇ ਚੀਫ ਸੈਕਟਰੀ ਅਨੁਰਾਗ ਵਰਮਾ ਨੇ ਸਸਪੈਂਡ ਕੀਤਾ। ਫਿਰੋਜ਼ਪੁਰ ਦੀ ਖਾਦ ਦੀ ਸਪਲਾਈ ਦੇਣ ਵਾਲੀ ਫਰਮ ਸਚਦੇਵਾ ਟ੍ਰੇਡਰਜ਼ ਦੇ ਗੁਦਾਮਾਂ ਦੀ ਚੈਕਿੰਗ ਦੌਰਾਨ ਡੀਏਪੀ ਖਾਦ ਦਾ 3236 ਬੈਗ ਦਾ ਜ਼ਖੀਰਾ ਬਰਾਮਦ ਹੋਇਆ।
ਪੰਜਾਬ ਸਰਕਾਰ ਵੱਲੋਂ ਮੁੱਖ ਖੇਤੀਬਾੜੀ ਅਫਸਰ ਦੀ ਡਿਊਟੀ ਲਗਾਈ ਗਈ ਸੀ ਕਿ ਡੀਏਪੀ ਖਾਦ ਦੀ ਕਮੀ ਕਾਰਨ ਸਾਰੇ ਗੁਦਾਮ ਚੈਕ ਕੀਤੇ ਗਏ। ਡਿਪਟੀ ਕਮਿਸ਼ਨਰ ਦੀਪਸ਼ਇਕਾ ਸ਼ਰਮਾ ਨੇ ਜਗੀਰ ਸਿੰਘ ਤੋਂ ਇਸ ਦਾ ਜਵਾਬ ਮੰਗਿਆ ਸੀ ਪਰ ਜਗੀਰ ਸਿੰਘ ਕੋਈ ਜਵਾਬ ਨਹੀਂ ਦਾ ਪਾਇਆ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਮੁੱਖ ਸਕੱਤਰ ਨੂੰ ਜਗੀਰ ਸਿੰਘ ਖਿਲਾਫ਼ ਕਾਰਵਾਈ ਲਈ ਲਿਖਿਆ ਸੀ।
ਇਹ ਵੀ ਪੜ੍ਹੋ : Chandigarh News: ਚੰਡੀਗੜ੍ਹ 'ਚ ਬ੍ਰਿਟੇਨ ਦੇ ਰਾਜਾ ਚਾਰਲਸ ਦਾ ਜਨਮ ਦਿਨ ਮਨਾਇਆ; ਵੱਖ-ਵੱਖ ਖੇਤਰ ਦੀਆਂ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ
ਅੱਜ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਜਗੀਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਫਿਰੋਜ਼ਪੁਰ ਵਿੱਚ ਡੀਏਪੀ ਖਾਦ ਦੀ ਸਪਲਾਈ ਕਰਨ ਵਾਲੀ ਫਰਮ ਦੇ ਤਿੰਨ ਗੁਦਾਮਾਂ ਦੀ ਚੈਕਿੰਗ ਕਰਨ ਉਤੇ ਬਲੈਕ ਕਰਨ ਲਈ ਫਰਮ ਵੱਲੋਂ ਰੱਖੀ ਗਈ ਨਾਜਾਇਜ਼ ਡੀਏਪੀ ਖਾਦ ਦੇ 3236 ਬੈਗ ਉਤੇ ਕਾਰਵਾਈ ਕਰਦੇ ਹੋਏ ਜਾਂਚ ਕਰਨ ਆਏ ਫਿਰੋਜ਼ਪੁਰ ਖੇਤੀਬਾੜੀ ਅਧਿਕਾਰੀਆਂ ਦੀ ਸ਼ਿਕਾਇਤ ਉਤੇ ਫਰਮ ਦੇ ਮਾਲਕਾਂ ਖਿਲਾਫ਼ ਥਾਣਾ ਸਿਟੀ ਵਿੱਚ ਅਪਰਾਧਿਕ ਮਾਮਲਾ ਵੀ ਦਰਜ ਕਰ ਕਰ ਲਿਆ ਗਿਆ ਹੈ।
ਕਾਬਿਲੇਗੌਰ ਹੈ ਕਿ ਡੀਏਪੀ ਖਾਦ ਨੂੰ ਲੈ ਕੇ ਕਿਸਾਨਾਂ ਨੂੰ ਕਾਫੀ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਡੀਏਪੀ ਦੀ ਕਿੱਲਤ ਕਾਰਨ ਕਿਸਾਨ ਕਾਫੀ ਪਰੇਸ਼ਾਨੀ ਦੇ ਆਲਮ ਵਿੱਚ ਹਨ।