Chandigarh news: ਚੰਡੀਗੜ੍ਹ 'ਚ ਮੁੜ ਸੈਂਕੜੇ ਸਾਲਾਂ ਪੁਰਾਣਾ ਦਰਖ਼ਤ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਕਈ ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ।
Trending Photos
Chandigarh news: ਕਾਰਮਲ ਕਾਨਵੈਂਟ ਸਕੂਲ ਹਾਦਸੇ ਤੋਂ ਬਾਅਦ ਵੀ ਹੁਣ ਇਕ ਹੋਰ ਨਵੀਂ ਘਟਨਾ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਸ ਵਾਰ ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਸੈਂਕੜੇ ਸਾਲ ਪੁਰਾਣਾ ਦਰੱਖਤ ਡਿੱਗ ਗਿਆ, ਜਿਸ ਕਾਰਨ ਕਈ ਵਾਹਨ ਨੁਕਸਾਨੇ ਗਏ। ਇਸ ਘਟਨਾ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ 'ਤੇ (tree fallen in chandigarh) ਬਹੁਤ ਸਾਰੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਸਭ ਤੋਂ ਰਾਹਤ ਦੀ ਗੱਲ ਹੈ ਕਿ ਇਸ ਹਾਦਸੇ (tree fallen in chandigarh) ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸੇ ਤੋਂ ਬਾਅਦ ਚਸ਼ਮਦੀਦਾਂ ਨੇ ਦੱਸਿਆ ਕਿ ਹਾਦਸੇ ਸਮੇਂ ਉਹ ਗੱਡੀ ਵਿੱਚ ਬੈਠਾ ਸੀ। ਦਰੱਖਤ ਡਿੱਗਣ ਨਾਲ ਉਸਦੀ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਪਰ ਇਸ ਹਾਦਸੇ ਤੋਂ ਬਾਅਦ ਇੱਕ ਵਾਰ ਫਿਰ ਪ੍ਰਸ਼ਾਸਨ ਦੀ ਲਾਪ੍ਰਵਾਹੀ ਸਾਹਮਣੇ ਆਈ ਹੈ।
ਦੱਸ ਦੇਈਏ ਕਿ ਇਹ ਘਟਨਾ ਚੰਡੀਗੜ੍ਹ ਦੇ ਮਨੀਮਾਜਰਾ ਦੀ ਹੈ। ਇਸ ਹਾਦਸੇ ਤੋਂ (Chandigarh news) ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹਾਦਸੇ ਸਬੰਧੀ ਜਲਦੀ ਹੀ ਕਮੇਟੀ ਦਾ ਗਠਨ ਕੀਤਾ ਜਾਵੇਗਾ। ਗੌਰਤਲਬ ਹੈ ਕਿ ਕਰੀਬ 10 ਮਹੀਨੇ ਪਹਿਲਾਂ ਚੰਡੀਗੜ੍ਹ ਦੇ ਸੈਕਟਰ 9 ਸਥਿਤ ਕਾਰਮਲ ਕਾਨਵੈਂਟ ਸਕੂਲ ਵਿੱਚ ਇੱਕ ਪਿੱਪਲ ਦਾ ਦਰੱਖਤ ਡਿੱਗ ਗਿਆ ਸੀ, ਜਿਸ ਵਿੱਚ ਇੱਕ ਬੱਚੀ ਦੀ ਵੀ ਮੌਤ ਹੋ ਗਈ ਸੀ ਅਤੇ ਇੱਕ ਲੜਕੀ ਦਾ ਹੱਥ ਵੱਢਣਾ ਪਿਆ ਸੀ।
ਇਹ ਵੀ ਪੜ੍ਹੋ: Punjab Board Exam Date 2023: PSEB ਵੱਲੋਂ 12ਵੀਂ ਦੀ ਡੇਟਸ਼ੀਟ ਜਾਰੀ; ਲਿੰਕ ਰਾਹੀਂ ਕਰੋ ਚੈੱਕ
ਉਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੁਰਾਤਨ ਅਤੇ ਵਿਰਾਸਤੀ ਰੁੱਖਾਂ ਦੀਆਂ ਫਾਈਲਾਂ ਦੇਣ (tree fallen in chandigarh) ਲਈ ਕਮੇਟੀ ਬਣਾਈ ਗਈ ਸੀ। ਮਾਮਲੇ 'ਚ ਕਮੇਟੀ ਦੇ ਗਠਨ ਤੋਂ ਬਾਅਦ ਰਿਪੋਰਟ ਆਈ ਸੀ ਪਰ ਇਸ ਦੇ ਬਾਵਜੂਦ ਮੁੜ ਅਜਿਹੀ ਘਟਨਾ ਵਾਪਰੀ ਹੈ ਜੋ ਕਿ ਚੰਡੀਗੜ੍ਹ ਪ੍ਰਸ਼ਾਂਸਨ 'ਤੇ ਸਵਾਲਾਂ ਖੜ੍ਹੇ ਹੁੰਦੇ ਹਨ।