Punjab Chhath 2024: ਛਠ ਪੂਜਾ ਇੱਕ ਪ੍ਰਮੁੱਖ ਹਿੰਦੂ ਤਿਉਹਾਰ ਹੈ ਜੋ ਸੂਰਜ ਦੇਵਤਾ ਦੀ ਪੂਜਾ ਨੂੰ ਸਮਰਪਿਤ ਹੈ। ਇਸ ਵਾਰ ਇਹ 5 ਨਵੰਬਰ ਤੋਂ ਤੋਂ ਸ਼ੁਰੂ ਹੋਇਆ ਅਤੇ 8 ਨਵੰਬਰ ਨੂੰ ਸਮਾਪਤ ਹੋਵੇਗਾ।
Trending Photos
Chhath 2024 Puja/ਬਿਮਲ ਸ਼ਰਮਾ: ਹੁਣ ਪੰਜਾਬ 'ਚ ਵੀ ਛਠ ਪੂਜਾ ਦੀ ਰੌਣਕ ਦੇਖਣ ਨੂੰ ਮਿਲਣ ਲੱਗੀ ਹੈ। ਹਰ ਸਾਲ ਬਿਹਾਰ ਅਤੇ ਯੂ.ਪੀ ਦੇ ਲੋਕ ਸਤਲੁਜ ਦਰਿਆ ਦੇ ਨੇੜੇ ਨਤਮਸਤਕ ਹੋਣ ਲਈ ਪਹੁੰਚਦੇ ਹਨ। ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕਾਂ ਵੱਲੋਂ ਛੱਟ ਪੂਜਾ ਕੀਤੀ ਜਾਂਦੀ ਹੈ ਛੱਟ ਪੂਜਾ ਦੇ ਮੌਕੇ 'ਤੇ ਸ੍ਰੀ ਅਨੰਦਪੁਰ ਸਾਹਿਬ ਤੇ ਨੰਗਲ ਵਿੱਚ ਸਵੇਰ ਤੋਂ ਹੀ ਲੋਕ ਪੂਜਾ ਕਰਨ ਲਈ ਸਤਲੁਜ ਦਰਿਆ ਦੇ ਕਿਨਾਰੇ 'ਤੇ ਕਾਫੀ ਤਾਦਾਤ ਵਿੱਚ ਇਕੱਠੇ ਹੋਏ। ਅੱਜ ਸਵੇਰੇ ਸੂਰਜ ਚੜ੍ਹਨ ਤੋਂ ਬਾਅਦ ਅਰਗ ਕਰਕੇ ਛਠ ਵਰਤ ਤੋੜਿਆ ਗਿਆ।
ਛਠ ਦੇ ਚੌਥੇ ਦਿਨ ਚੜ੍ਹਦੇ ਸੂਰਜ ਨੂੰ ਅਰਘ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਛਠ ਵਰਤ ਦੀ ਸਮਾਪਤੀ ਹੋ ਜਾਂਦੀ ਹੈ। ਇਸ ਪਰਵ ਨੂੰ ਲੈ ਕੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕਾਂ ਵਿੱਚ ਸ਼ਰਧਾ ਅਤੇ ਉਤਸ਼ਾਹ ਦੇਖਣ ਵਾਲਾ ਸੀ। ਛਠ ਦੇ ਮੌਕੇ 'ਤੇ ਨਦੀਆਂ ਅਤੇ ਛੱਪੜਾਂ ਦੇ ਘਾਟ ਸਜਾਏ ਗਏ। ਨੰਗਲ ਇਲਾਕੇ ਵਿੱਚ ਹਰ ਸਾਲ ਛੱਠ ਪੂਜਾ ਦੇ ਵਰਤ 'ਤੇ ਸਾਰੇ ਲੋਕ ਬਾਬਾ ਉਧੋ ਮੰਦਰ ਨੇੜੇ ਸਤਲੁਜ ਦਰਿਆ ਦੇ ਘਾਟ 'ਤੇ ਪੂਜਾ ਕਰਨ ਲਈ ਇਕੱਠੇ ਹੁੰਦੇ ਹਨ ਤੇ ਅਨੰਦਪੁਰ ਸਾਹਿਬ ਵਿਖੇ ਸਤਲੁਜ ਦਰਿਆ ਦੇ ਕਿਨਾਰੇ ਛਠ ਪੂਜਾ ਲਈ ਸ਼ਰਧਾਲੂ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਘਾਟ 'ਤੇ ਆਉਣਾ ਸ਼ੁਰੂ ਕਰ ਦਿੰਦੇ ਹਨ। ਹਰ ਸਾਲ ਰੂਪਨਗਰ, ਨੰਗਲ ਅਤੇ ਅਨੰਦਪੁਰ ਸਾਹਿਬ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਬਿਹਾਰ ਅਤੇ ਯੂਪੀ ਦੇ ਲੋਕ ਪੂਜਾ ਕਰਨ ਲਈ ਸਤਲੁਜ ਦਰਿਆ ਦੇ ਨੇੜੇ ਪਹੁੰਚਦੇ ਹਨ।
ਇਹ ਵੀ ਪੜ੍ਹੋ: Blackheads Home Remedies: ਕੀ ਤੁਸੀਂ ਵੀ ਹੋ ਬਲੈਕਹੈੱਡਸ ਤੋਂ ਪਰੇਸ਼ਾਨ, ਤਾਂ ਅਪਨਾਓ ਇਹ ਘਰੇਲੂ ਨੁਸਖੇ
ਛੱਠ ਪੂਜਾ ਲਈ ਸ਼ਰਧਾਲੂ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਵੱਡੀ ਤਾਦਾਦ ਵਿੱਚ ਸਤਲੁਜ ਦੇ ਕੰਢੇ ਪਹੁੰਚਣਾ ਸ਼ੁਰੂ ਹੋ ਗਏ ਸਨ , ਇਸ ਤਿਉਹਾਰ ਨੂੰ ਲੈ ਕੇ ਇਲਾਕੇ ਦੇ ਹਜ਼ਾਰਾਂ ਘਰਾਂ ਵਿੱਚ ਛਠ ਪੂਜਾ ਦਾ ਆਯੋਜਨ ਕੀਤਾ ਗਿਆ । ਛਠ ਦਾ ਵਰਤ ਇਕ ਸਖ਼ਤ ਤਪੱਸਿਆ ਵਾਂਗ ਹੈ। ਇਹ ਛਠ ਵਰਤ ਜ਼ਿਆਦਾਤਰ ਔਰਤਾਂ ਦੁਆਰਾ ਰੱਖਿਆ ਜਾਂਦਾ ਹੈ। 36 ਘੰਟੇ ਦਾ ਨਿਰਜਲਾ ਵਰਤ ਹੁੰਦਾ ਹੈ ਜਿਸ ਵਿੱਚ ਨਾ ਹੀ ਕੁਝ ਖਾਦਾ ਤੇ ਨਾ ਹੀ ਪੀਤਾ ਜਾਂਦਾ ਹੈ। ਕੁਝ ਮਰਦ ਵੀ ਇਹ ਵਰਤ ਰੱਖਦੇ ਹਨ। ਛਠ ਦੇ ਚੌਥੇ ਦਿਨ ਛੱਠ ਦਾ ਵਰਤ ਰੱਖਣ ਵਾਲੀਆਂ ਔਰਤਾਂ ਅਤੇ ਮਰਦ ਇਸ ਵਰਤ ਨੂੰ ਪੂਰਾ ਕਰਨ ਲਈ ਸਤਲੁਜ ਦਰਿਆ ਦੇ ਕੰਢੇ 'ਤੇ ਬਣੇ ਬਾਬਾ ਉਧੋ ਮੰਦਿਰ ਦੇ ਘਾਟ 'ਤੇ ਇਕੱਠੇ ਹੋਏ।
ਲੋਕਾਂ ਨੇ ਆਪਣੀ ਪੂਜਾ ਦੀ ਸਮੱਗਰੀ ਸਮੇਤ ਸੂਰਜ ਦੇਵਤਾ ਨੂੰ ਅਰਘ ਦਿੱਤਾ ਅਤੇ ਸੂਰਜ ਦੀ ਪਹਿਲੀ ਕਿਰਨ ਦੇ ਦਰਸ਼ਨ ਹੁੰਦੇ ਹੀ ਛੱਠ ਦਾ ਤਿਉਹਾਰ ਮਨਾਇਆ। ਸੂਰਜ ਦੇਵਤਾ ਨੂੰ ਧੂਪ ਦੀਪ ਦੀ ਪੂਜਾ ਅਰਚਨਾ ਕੀਤੀ ਗਈ , ਇਸ ਨਾਲ ਛਠ ਵਰਤ ਦੀ ਸਮਾਪਤੀ ਹੋਈ। ਸਤਲੁਜ ਦਰਿਆ ਦੇ ਕੰਢੇ ਦੀਵਾਲੀ ਵਰਗਾ ਮਾਹੌਲ ਦੇਖਣ ਨੂੰ ਮਿਲਿਆ, ਪਟਾਕਿਆਂ ਅਤੇ ਆਤਿਸ਼ਬਾਜੀ ਕੀਤੀ ਗਈ।