ਪੰਜਾਬ ਦੇ ਪਹਿਲੇ 9 ਲੱਖ ਸਮਰੱਥਾ ਵਾਲੇ ਵੇਰਕਾ ਮਿਲਕ ਪਲਾਂਟ ਦੇ ਨਵੇਂ ਪ੍ਰੋਜੇਕਟ ਦਾ ਸੀ ਐਮ ਵਲੋਂ ਉਦਘਾਟਨ ਕੀਤਾ ਗਿਆ। 105 ਕਰੋੜ ਦੀ ਲਾਗਤ ਵਾਲਾ ਆਟੋਮੈਟਿਕ ਯੂਨਿਟ 9 ਲੱਖ ਟਨ ਦੁੱਧ ਅਤੇ 10 ਲੱਖ ਮੀਟ੍ਰਿਕ ਟਨ ਮੱਖਣ ਦਾ ਉਤਪਾਦਨ ਕਰੇਗਾ।
Trending Photos
ਭਰਤ ਸ਼ਰਮਾ/ ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਲੁਧਿਆਣਾ ਵੇਰਕਾ ਮਿਲਕ ਪਲਾਂਟ ਵਿਖੇ 105 ਕਰੋੜ ਦੀ ਲਾਗਤ ਦੇ ਨਾਲ ਬਣਾਏ ਗਏ ਨਵੇਂ ਆਟੋਮੈਟਿਕ ਪਲਾਂਟ ਦਾ ਉਦਘਾਟਨ ਕਰਨ ਲਈ ਪਹੁੰਚੇ। ਇਸ ਦੌਰਾਨ ਸੀ. ਐਮ. ਭਗਵੰਤ ਮਾਨ ਨੇ ਦੱਸਿਆ ਕਿ ਇਸ ਨਾਲ ਕਿਸਾਨਾਂ ਨੂੰ ਕਾਫੀ ਫਾਇਦਾ ਮਿਲੇਗਾ ਦੁੱਧ ਦੀ ਪ੍ਰੋਡਕਸ਼ਨ ਵਧੇਗੀ। ਭਗਵੰਤ ਮਾਨ ਨੇ ਕਿਹਾ ਕਿ ਵੇਰਕਾ ਦੇ ਦੁੱਧ ਅਤੇ ਹੋਰ ਉਤਪਾਦਾਂ ਨੂੰ ਕੌਮਾਂਤਰੀ ਪੱਧਰ 'ਤੇ ਲਾਂਚ ਕੀਤਾ ਜਾਵੇਗਾ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਕਾਰੋਬਾਰੀ ਪੰਜਾਬ ਦੇ ਵਿਚ ਇਨਵੈਸਟ ਕਰਨ ਲਈ ਰਾਜੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਵਿਚ ਪਹਿਲਾਂ ਵਾਲਾ ਮਾਹੌਲ ਨਹੀਂ ਰਿਹਾ ਹੁਣ ਇਕ ਪਰਿਵਾਰ ਹਿੱਸਾ ਨਹੀਂ ਮੰਗਦਾ ਉਨ੍ਹਾਂ ਕਿਹਾ ਕਿ ਪਰਾਲੀ ਦੇ ਖੇਤਰ ਵਿੱਚ ਵੀ ਅਸੀਂ ਕੰਮ ਕਰ ਰਹੇ ਹਾਂ ਅਤੇ ਵੱਡੇ ਵੱਡੇ ਪ੍ਰੋਜੈਕਟ ਪੰਜਾਬ ਵਿਚ ਲੱਗ ਰਹੇ ਹਨ।
ਇਸ ਮੌਕੇ ਸੀ. ਐੱਮ. ਭਗਵੰਤ ਮਾਨ ਨੇ ਐਲਾਨ ਕੀਤਾ ਕਿ ਜਿਵੇਂ ਮੁਹਾਲੀ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਿਆ ਹੈ ਉਸੇ ਤਰ੍ਹਾਂ ਹਲਵਾਰਾ ਏਅਰਪੋਰਟ ਦਾ ਨਾਮ ਸ਼ਹੀਦ ਕਰਤਾਰ ਸਿੰਘ ਦੇ ਨਾਂ ਤੇ ਰੱਖਿਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੇ ਜੋ ਸਾਡੇ ਤੇ ਵਿਸ਼ਵਾਸ ਜਤਾਇਆ ਹੈ ਉਹ ਵੀ ਮੋੜ ਨਹੀਂ ਸਕਦੇ।
ਇਸ ਮੌਕੇ ਵੇਰਕਾ ਦੇ ਮੈਨੇਜਰ ਨੇ ਦੱਸਿਆ ਕਿ ਇਹ ਪ੍ਰੋਜੈਕਟ ਪੂਰਾ ਆਟੋਮੈਟਿਕ ਹੈ ਇਸ ਨਾਲ ਹੁਣ ਦੁੱਧ ਦੀ ਪ੍ਰੋਸੈਸਿੰਗ ਦੀ ਸਮਰੱਥਾ 9 ਲੱਖ ਮੀਟਰਿਕ ਟਨ ਹੋ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਹੁਣ 10 ਲੱਖ ਮੀਟਰਕ ਟਨ ਮੱਖਣ ਵੀ ਰੋਜ ਬਣਾਇਆ ਜਾਵੇਗਾ ਉਨ੍ਹਾਂ ਦੱਸਿਆ ਕਿ ਅਸੀਂ ਦੁੱਧ ਇਕੱਤਰ ਕਰਨ ਲਈ ਵੀ ਲਗਾਤਾਰ ਪਿੰਡਾਂ ਚ ਸੁਸਾਇਟੀ ਬਨਾਈ ਜਾ ਰਹੀ ਹੈ।
ਉਨ੍ਹਾ ਕਿਹਾ ਕੇ ਸਰਕਾਰ ਫੈਟ ਦੀਆਂ ਕੀਮਤਾਂ ਕਿਸਾਨਾਂ ਨੂੰ ਅਦਾ ਕੇ ਰਹੀਆਂ ਹਨ ਇਸ ਕਰਕੇ ਦੁੱਧ ਮੋਗਾ ਤੋਂ ਵੀ 70 ਪਿੰਡਾਂ ਰਾਹੀਂ ਸਾਡੇ ਕੋਲ ਆ ਰਿਹਾ ਹੈ। ਇਸ ਮੌਕੇ ਲੁਧਿਆਣਾ ਆਤਮ ਨਗਰ ਵਿਧਾਇਕ ਕੁਲਵੰਤ ਸਿੱਧੂ ਨੇ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ ਨਾਲ ਹੀ ਦੁੱਧ ਦੀ ਪੈਦਾਵਾਰ ਵੀ ਵਧੇਗੀ।
WATCH LIVE TV