Arvind Kejriwal News: ਸੀਐਮ ਮਾਨ ਨੇ ਕੇਜਰੀਵਾਲ ਨਾਲ ਕੀਤੀ ਮੁਲਾਕਾਤ; ''ਦਿੱਲੀ ਸੀਐਮ ਨੇ ਪੰਜਾਬ ਦੇ ਕਿਸਾਨਾਂ ਦੀ ਫ਼ਸਲ ਤੇ ਅਦਾਇਗੀ ਬਾਰੇ ਪੁੱਛਿਆ''
Advertisement
Article Detail0/zeephh/zeephh2228752

Arvind Kejriwal News: ਸੀਐਮ ਮਾਨ ਨੇ ਕੇਜਰੀਵਾਲ ਨਾਲ ਕੀਤੀ ਮੁਲਾਕਾਤ; ''ਦਿੱਲੀ ਸੀਐਮ ਨੇ ਪੰਜਾਬ ਦੇ ਕਿਸਾਨਾਂ ਦੀ ਫ਼ਸਲ ਤੇ ਅਦਾਇਗੀ ਬਾਰੇ ਪੁੱਛਿਆ''

Arvind Kejriwal News: ਮੁੱਖ ਮੰਤਰੀ ਭਗਵੰਤ ਮਾਨ ਨੇ ਤਿਹਾੜ ਜੇਲ੍ਹ ਵਿੱਚ ਬੰਦ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ।

Arvind Kejriwal News: ਸੀਐਮ ਮਾਨ ਨੇ ਕੇਜਰੀਵਾਲ ਨਾਲ ਕੀਤੀ ਮੁਲਾਕਾਤ; ''ਦਿੱਲੀ ਸੀਐਮ ਨੇ ਪੰਜਾਬ ਦੇ ਕਿਸਾਨਾਂ ਦੀ ਫ਼ਸਲ ਤੇ ਅਦਾਇਗੀ ਬਾਰੇ ਪੁੱਛਿਆ''

Arvind Kejriwal News: ਮੁੱਖ ਮੰਤਰੀ ਭਗਵੰਤ ਮਾਨ ਨੇ ਤਿਹਾੜ ਜੇਲ੍ਹ ਵਿੱਚ ਬੰਦ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਸੀਐਮ ਮਾਨ ਨੇ ਕਿਹਾ ਕਿ ਉਹ ਅੱਜ ਅਰਵਿੰਦ ਕੇਜਰੀਵਾਲ ਨੂੰ ਮਿਲ ਕੇ ਆਏ ਹਨ।

ਸਭ ਤੋਂ ਪਹਿਲਾਂ ਪਰਿਵਾਰ ਦੀਆਂ ਗੱਲਾਂ ਹੋਈਆਂ। ਉਨ੍ਹਾਂ ਦੀ ਇੱਕ ਮਹੀਨੇ ਦੀ ਬੇਟੀ ਨਿਆਮਤ ਦਾ ਹਾਲ ਪੁੱਛਿਆ। ਉਸ ਤੋਂ ਬਾਅਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਦੀਆਂ ਫ਼ਸਲਾਂ ਬਾਰੇ ਪੁੱਛਿਆ। ਪੈਦਾਵਰ ਕਿੰਨੀ ਕੁ ਹੋਈ ਤੇ ਕਿਸਾਨਾਂ ਨੂੰ ਅਦਾਇਗੀ ਵਿੱਚ ਕੋਈ ਦਿੱਕਤ ਤਾਂ ਨਹੀਂ ਆ ਰਹੀ ਹੈ।

ਕਿਸਾਨਾਂ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ। ਸੀਐਮ ਨੇ ਕੇਜਰੀਵਾਲ ਨੂੰ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ 158 ਬੱਚਿਆਂ ਨੇ ਜੇਈ ਮੇਨਜ਼ ਪਾਸ ਕੀਤਾ ਹੈ। ਸਿੱਖਿਆ ਕ੍ਰਾਂਤੀ ਕਾਰਨ ਇਹ ਸਭ ਕੁਝ ਹੋਇਆ ਹੈ। ਮਾਨ ਨੇ ਦੱਸਿਆ ਕਿ ਉਹ ਗੁਜਰਾਤ ਵਿਚ ਦੌਰਾ ਲਗਾ ਕੇ ਆਏ ਹਨ। ਉਥੇ ਲੋਕ ਕਹਿ ਰਹੇ ਹਨ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਭੇਜਣਾ ਗਲਤ ਹੈ।

ਮੁੱਖ ਮੰਤਰੀ ਨੂੰ ਅੰਦਰ ਕਰ ਸਕਦੇ ਹੋ ਪਰ ਉਨ੍ਹਾਂ ਦੀ ਸੋਚ ਨੂੰ ਅੰਦਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਇੰਡੀਆ ਗਠਜੋੜ ਦੇ ਲੋਕ ਜਿਥੇ ਵੀ ਬੁਲਾਉਣ ਉਥੇ ਜਾਣਾ ਹੈ। ਇਹ ਚੋਣ ਲੋਕਤੰਤਰ ਨੂੰ ਬਚਾਉਣ ਲਈ ਹੈ। ਉਨ੍ਹਾਂ ਦੀ ਸਿਹਤ ਠੀਕ ਹੈ ਅਤੇ ਇਨਸੂਲਿਨ ਮਿਲ ਰਹੀ ਹੈ। ਰੂਟੀਨ ਵਿੱਚ ਚੈਕਅੱਪ ਹੋ ਰਿਹਾ ਹੈ। ਸੀਐਮ ਮਾਨ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਸ਼ੀਸ਼ਾ, ਜਾਲੀਆਂ ਇੰਟਰਕਾਮ ਜ਼ਰੀਏ ਹੋਈ। ਇਨ੍ਹਾਂ ਦੀ ਕੋਸ਼ਿਸ਼ ਹੈ ਕਿ ਉਹ ਆਹਮੋ-ਸਾਹਮਣੇ ਨਾ ਮਿਲਣ।

ਮਾਨ ਨੇ ਕਿਹਾ, “ਮੈਨੂੰ ਲੋਕਾਂ ਦਾ ਭਾਰੀ ਸਮਰਥਨ ਮਿਲਿਆ ਹੈ। ਸਾਰਾ ਦੇਸ਼ ਕਹਿ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਨਾਲ ਜੋ ਵੀ ਹੋਇਆ ਉਹ ਗਲਤ ਹੈ। ਮੈਂ ਅਸਾਮ ਵੀ ਗਿਆ ਸੀ। ਉਨ੍ਹਾਂ (ਕੇਜਰੀਵਾਲ) ਨੇ ਮੈਨੂੰ ਦਿੱਲੀ ਆਉਣ ਲਈ ਕਿਹਾ ਅਤੇ ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਜਿੱਥੇ ਮੈਂ ਵਿਰੋਧੀ ਗਠਜੋੜ ‘ਇੰਡੀਆ’ ਦੇ ਉਮੀਦਵਾਰਾਂ ਦੇ ਸਮਰਥਨ ਵਿੱਚ ਪ੍ਰਚਾਰ ਕਰਨ ਲਈ ਵੀ ਉਥੇ ਗਏ ਹਨ।

ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਨੇ ਉਨ੍ਹਾਂ ਦੀ ਬੇਟੀ ਦਾ ਹਾਲ-ਚਾਲ ਵੀ ਪੁੱਛਿਆ। ਮਾਨ ਦੇ ਅਨੁਸਾਰ, “ਅਸੀਂ ਇੱਕ ਦੂਜੇ ਦੇ ਪਰਿਵਾਰਾਂ ਬਾਰੇ ਵੀ ਗੱਲ ਕੀਤੀ। ਉਸਨੇ ਮੇਰੀ ਧੀ ਨਿਆਮਤ ਬਾਰੇ ਪੁੱਛਿਆ, ਜੋ ਕਿ ਕੇਜਰੀਵਾਲ ਨੂੰ 1 ਅਪ੍ਰੈਲ ਨੂੰ ਐਕਸਾਈਜ਼ ਨੀਤੀ ਨਾਲ ਸਬੰਧਤ ਇੱਕ ਮਨੀ ਲਾਂਡਰਿੰਗ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਉਹ ਇਕ ਅਪ੍ਰੈਲ ਤੋਂ ਨਿਆਂਇਕ ਹਿਰਾਸਤ ਤਹਿਤ ਤਿਹਾੜ ਜੇਲ੍ਹ ਵਿੱਚ ਹਨ।

ਇਹ ਵੀ ਪੜ੍ਹੋ : Punjab Board Class 12th Result 2024 Live: ਪੰਜਾਬ ਬੋਰਡ ਵੱਲੋਂ 8ਵੀਂ ਤੇ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ, ਮੁੰਡਿਆਂ ਨੇ ਮਾਰੀ ਬਾਜ਼ੀ

 

Trending news