Ludhiana News: ਕ੍ਰਿਕਟ ਟੂਰਨਾਮੈਂਟ ਦੌਰਾਨ ਹੰਗਾਮਾ; ਮਨਜ਼ੂਰੀ ਨਾ ਹੋਣ ਦਾ ਹਵਾਲਾ ਦੇ ਕੇ ਪੁਲਿਸ ਨੇ ਮੈਚ ਰੋਕੇ
Advertisement
Article Detail0/zeephh/zeephh1934913

Ludhiana News: ਕ੍ਰਿਕਟ ਟੂਰਨਾਮੈਂਟ ਦੌਰਾਨ ਹੰਗਾਮਾ; ਮਨਜ਼ੂਰੀ ਨਾ ਹੋਣ ਦਾ ਹਵਾਲਾ ਦੇ ਕੇ ਪੁਲਿਸ ਨੇ ਮੈਚ ਰੋਕੇ

 Ludhiana News:  ਲੁਧਿਆਣਾ ਦੇ ਹਲਕਾ ਕੇਂਦਰੀ ਦੇ ਜਨਕਪੁਰੀ ਵਿੱਚ ਆਸੀਸ ਫਾਊਂਡੇਸ਼ਨ ਵੱਲੋਂ ਕਰਵਾਏ ਨਾਈਟ ਕ੍ਰਿਕਟ ਟੂਰਨਾਮੈਂਟ ਵਿੱਚ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੰਗਾਮਾ ਮੱਚ ਗਿਆ। 

Ludhiana News: ਕ੍ਰਿਕਟ ਟੂਰਨਾਮੈਂਟ ਦੌਰਾਨ ਹੰਗਾਮਾ; ਮਨਜ਼ੂਰੀ ਨਾ ਹੋਣ ਦਾ ਹਵਾਲਾ ਦੇ ਕੇ ਪੁਲਿਸ ਨੇ ਮੈਚ ਰੋਕੇ

Ludhiana News:  ਲੁਧਿਆਣਾ ਦੇ ਹਲਕਾ ਕੇਂਦਰੀ ਦੇ ਜਨਕਪੁਰੀ ਵਿੱਚ ਆਸੀਸ ਫਾਊਂਡੇਸ਼ਨ ਵੱਲੋਂ ਕਰਵਾਏ ਨਾਈਟ ਕ੍ਰਿਕਟ ਟੂਰਨਾਮੈਂਟ ਵਿੱਚ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੰਗਾਮਾ ਮੱਚ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਟੂਰਨਾਮੈਂਟ ਕਰਵਾਉਣ ਦੀ ਮਨਜ਼ੂਰੀ ਨਾ ਹੋਣ ਦਾ ਹਵਾਲਾ ਦਿੰਦਿਆਂ ਮੈਚਾਂ ਨੂੰ ਰੋਕ ਦਿੱਤਾ। ਭਾਵੇਂ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਪ੍ਰਸ਼ਾਸਨ ਤੋਂ ਮਨਜ਼ੂਰੀ ਲਈ ਸੀ ਪਰ ਸਿਆਸੀ ਰੰਜਿਸ਼ ਕਾਰਨ ਉਨ੍ਹਾਂ ਦੀ ਮਨਜ਼ੂਰੀ ਇੱਕ ਦਿਨ ਪਹਿਲਾਂ ਹੀ ਰੱਦ ਕਰ ਦਿੱਤੀ ਗਈ ਸੀ।

ਇਸ ਤੋਂ ਬਾਅਦ ਮੌਕੇ 'ਤੇ ਭਾਰੀ ਹੰਗਾਮਾ ਹੋ ਗਿਆ। ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮੈਚ ਨੂੰ ਰੋਕ ਦਿੱਤਾ। ਰਾਤ ਕਰੀਬ 12 ਵਜੇ ਤੱਕ ਪ੍ਰਬੰਧਕਾਂ ਦੀ ਪੁਲਿਸ ਨਾਲ ਬਹਿਸ ਹੁੰਦੀ ਰਹੀ। ਅਖੀਰ ਦੇਰ ਰਾਤ ਟੂਰਨਾਮੈਂਟ ਰੱਦ ਕਰਨਾ ਪਿਆ। ਜਨਕਪੁਰੀ ਵਿੱਚ ਨੌਜਵਾਨਾਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।

ਟੂਰਨਾਮੈਂਟ ਦੇ ਪ੍ਰਬੰਧਕ ਸੋਨੂੰ ਭਾਰਦਵਾਜ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਨੇ 13 ਅਕਤੂਬਰ ਨੂੰ ਟੂਰਨਾਮੈਂਟ ਕਰਵਾਉਣ ਦੀ ਪ੍ਰਵਾਨਗੀ ਲਈ ਫਾਈਲ ਜਮ੍ਹਾਂ ਕਰਵਾ ਦਿੱਤੀ ਸੀ। ਇੱਕ ਦਿਨ ਪਹਿਲਾਂ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਟੂਰਨਾਮੈਂਟ ਦੀ ਮਨਜ਼ੂਰੀ ਰੱਦ ਕਰ ਦਿੱਤੀ ਗਈ ਹੈ, ਜੋ ਕਿ ਸਰਾਸਰ ਧੱਕੇਸ਼ਾਹੀ ਹੈ। ਇਹ ਟੂਰਨਾਮੈਂਟ ਉਨ੍ਹਾਂ ਦੀ ਸੰਸਥਾ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਮਕਸਦ ਨਾਲ ਕਰਵਾਇਆ ਜਾ ਰਿਹਾ ਹੈ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾ ਸਕੇ।

ਉਨ੍ਹਾਂ ਦੀ ਸੰਸਥਾ ਨੇ ਟੂਰਨਾਮੈਂਟ ਵਿੱਚ ਕਰੀਬ 2 ਤੋਂ 2.5 ਲੱਖ ਰੁਪਏ ਲਗਾਏ ਸਨ। ਸਟੇਜ, ਕੁਮੈਂਟਰੀ ਸੈਕਸ਼ਨ ਅਤੇ ਸ਼ੀਲਡਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਸੋਨੂੰ ਭਾਰਦਵਾਜ ਨੇ ਕਿਹਾ ਕਿ ਸਿਆਸੀ ਦਬਾਅ ਕਾਰਨ ਟੂਰਨਾਮੈਂਟ ਰੱਦ ਕੀਤਾ ਗਿਆ ਹੈ। ਉਨ੍ਹਾਂ ਨੇ ਟੂਰਨਾਮੈਂਟ ਕਰਵਾਉਣ ਲਈ ਸਾਰੇ ਮਾਪਦੰਡ ਪੂਰੇ ਕੀਤੇ ਹਨ, ਜਿਸ ਵਿਚ ਇੱਕ ਐਂਬੂਲੈਂਸ ਅਤੇ ਆਪਣਾ ਜਨਰੇਟਰ ਵੀ ਸ਼ਾਮਲ ਹੈ ਪਰ ਪੁਲਿਸ ਨੇ ਉਨ੍ਹਾਂ ਦਾ ਟੂਰਨਾਮੈਂਟ ਰੱਦ ਕਰਵਾ ਦਿੱਤਾ।

ਇਹ ਵੀ ਪੜ੍ਹੋ : Mohali News: ਹਾਈ ਕੋਰਟ ਵੱਲੋਂ ਜ਼ਮੀਨ ਦੇ ਮਾਲਕਾਨਾ ਹੱਕ 'ਚ ਸੀਬੀਆਈ ਜਾਂਚ ਦੇ ਹੁਕਮ; ਸਿਵਲ ਜੱਜ ਤੇ ਪੁਲਿਸ ਦੀ ਭੂਮਿਕਾ 'ਤੇ ਖੜ੍ਹੇ ਹੋਏ ਸਵਾਲ

ਟੂਰਨਾਮੈਂਟ ਨੂੰ ਰੋਕਣ ਲਈ ਪਹੁੰਚੇ ਜਾਂਚ ਅਧਿਕਾਰੀ (ਆਈ.ਓ.) ਰਛਪਾਲ ਸਿੰਘ ਨੇ ਕਿਹਾ ਕਿ ਟੂਰਨਾਮੈਂਟ ਕਰਵਾਉਣ ਲਈ ਪ੍ਰਬੰਧਕਾਂ ਕੋਲ ਮਨਜ਼ੂਰੀ ਨਹੀਂ ਹੈ। ਅਧਿਕਾਰੀਆਂ ਦੇ ਹੁਕਮਾਂ ’ਤੇ ਹੀ ਟੂਰਨਾਮੈਂਟ ਰੋਕਿਾ ਗਿਆ ਹੈ। ਨੌਜਵਾਨਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਉਹ ਟੂਰਨਾਮੈਂਟ ਦੀ ਮਨਜ਼ੂਰੀ ਲੈਣ ਤਾਂ ਜੋ ਪੁਲਿਸ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰ ਸਕੇ।

ਇਹ ਵੀ ਪੜ੍ਹੋ : 1984 Anti-Sikh Riots News: ਹਾਈ ਕੋਰਟ ਵੱਲੋਂ 12 ਮੁਲਜ਼ਮਾਂ ਨੂੰ ਬਰੀ ਕਰਨ 'ਤੇ ਉਪ ਰਾਜਪਾਲ ਨੇ ਸੁਪਰੀਮ ਕੋਰਟ 'ਚ ਅਪੀਲ ਦੀ ਦਿੱਤੀ ਮਨਜ਼ੂਰੀ

ਲੁਧਿਆਣਾ ਤੋਂ ਭਰਤ ਸ਼ਰਮਾ

Trending news