Gurdaspur News: ਸਾਈਬਰ ਅਪਰਾਧੀਆਂ ਨੇ ਬੈਂਕ ਦੇ ਸੇਵਾਮੁਕਤ ਮੁਲਾਜ਼ਮ ਨਾਲ 10.68 ਲੱਖ ਰੁਪਏ ਦੀ ਮਾਰੀ ਠੱਗੀ
Advertisement
Article Detail0/zeephh/zeephh2379106

Gurdaspur News: ਸਾਈਬਰ ਅਪਰਾਧੀਆਂ ਨੇ ਬੈਂਕ ਦੇ ਸੇਵਾਮੁਕਤ ਮੁਲਾਜ਼ਮ ਨਾਲ 10.68 ਲੱਖ ਰੁਪਏ ਦੀ ਮਾਰੀ ਠੱਗੀ

Gurdaspur News: ਸਾਈਬਰ ਅਪਰਾਧੀ ਨੇ ਸਿਮ ਸਵੈਪ ਕਰਕੇ ਸੇਵਾਮੁਕਤ ਬੈਂਕ ਮੁਲਾਜ਼ਮ ਦੇ ਦੋ ਖਾਤਿਆਂ ਵਿਚੋਂ 10.68 ਲੱਖ ਰੁਪਏ ਉਡਾ ਲਏ।

Gurdaspur News: ਸਾਈਬਰ ਅਪਰਾਧੀਆਂ ਨੇ ਬੈਂਕ ਦੇ ਸੇਵਾਮੁਕਤ ਮੁਲਾਜ਼ਮ ਨਾਲ 10.68 ਲੱਖ ਰੁਪਏ ਦੀ ਮਾਰੀ ਠੱਗੀ

Gurdaspur News: ਗੁਰਦਾਸਪੁਰ ਵਿੱਚ ਸਾਈਬਰ ਅਪਰਾਧੀ ਨੇ ਸਿਮ ਸਵੈਪ ਕਰਕੇ ਸੇਵਾਮੁਕਤ ਬੈਂਕ ਮੁਲਾਜ਼ਮ ਦੇ ਦੋ ਖਾਤਿਆਂ ਵਿਚੋਂ 10.68 ਲੱਖ ਰੁਪਏ ਉਡਾ ਲਏ। ਇੰਪਰੂਵਮੈਂਟ ਟਰੱਸਟ ਕਾਲੋਨੀ ਗੁਰਦਾਸਪੁਰ ਦੇ ਪੰਜਾਬ ਨੈਸ਼ਨਲ ਬੈਂਕ ਤੋਂ ਰਿਟਾਇਰਡ ਸੀਨੀਅਰ ਸਿਟੀਜਨ ਹੀਰਾ ਲਾਲ ਅਗਰਵਾਲ ਨੇ ਦੱਸਿਆ ਕਿ ਬੀਤੀ 31 ਜੁਲਾਈ ਨੂੰ ਸ਼ਾਮ 4.40 ਵਜੇ ਉਨ੍ਹਾਂ ਨੂੰ ਅਣਪਛਾਤੇ ਮੋਬਾਈਲ ਨੰਬਰ ਤੋਂ ਕ੍ਰੈਡਿਟ ਕਾਰਡ ਕੈਂਸਲ ਦਾ ਇੱਕ ਵਟਸਐਪ ਮੈਸੇਜ ਪ੍ਰਾਪਤ ਹੋਇਆ।

ਜਦਕਿ ਉਨ੍ਹਾਂ ਦੇ ਨਾਮ ਉਤੇ ਕੋਈ ਕ੍ਰੈਡਿਟ ਕਾਰਡ ਨਹੀਂ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਸਿਮ ਬੰਦ ਹੋ ਗਿਆ ਅਤੇ ਤਿੰਨ ਦਿਨ ਬਾਅਦ ਜਦ ਉਨ੍ਹਾਂ ਨੇ ਨਵਾਂ ਸਿਮ ਲਿਆ ਤਾਂ ਦੇਖਿਆ ਕਿ ਉਨ੍ਹਾਂ ਦੇ ਦੋ ਖਾਤਿਆਂ ਵਿਚੋਂ 10.68 ਲੱਖ ਰੁਪਏ ਗਾਇਬ ਹੋ ਚੁੱਕੇ ਸਨ। ਉਦੋਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਨ੍ਹਾਂ ਦੇ ਨਾਲ ਧੋਖਾ ਹੋ ਚੁੱਕਾ ਹੈ।

ਉਨ੍ਹਾਂ ਨੇ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਦੇ ਸੇਵਾ ਮੁਕਤ ਹੋਏ ਕਰਮਚਾਰੀਆਂ ਨਾਲ ਅਜਿਹੀਆਂ ਠੱਗੀਆਂ ਹੋ ਰਹੀਆਂ ਹਨ। ਇਸ ਦੇ ਪਿੱਛੇ ਕਿਸੇ ਵੱਡੇ ਗਿਰੋਹ ਦਾ ਹੱਥ ਹੋ ਸਕਦਾ ਹੈ ਜੋ ਪੰਜਾਬ ਨੈਸ਼ਨਲ ਬੈਂਕ ਤੋਂ ਸੇਵਾਮੁਕਤ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ।

ਕਾਬਿਲੇਗੌਰ ਹੈ ਕਿ ਭਵਾਨੀਗੜ੍ਹ ਨੇੜਲੇ ਪਿੰਡ ਬਾਲਦ ਕਲਾਂ ਦੀ ਇੱਕ ਵਿਧਵਾ ਔਰਤ ਦੇ ਇੱਕ ਪ੍ਰਾਈਵੇਟ ਬੈਂਕ ਵਿਚਲੇ ਬੱਚਤ ਖ਼ਾਤੇ ਵਿਚੋਂ ਹੈਕਰਾਂ ਵੱਲੋਂ 6 ਲੱਖ 42 ਹਜ਼ਾਰ ਰੁਪਏ ਦੀ ਨਕਦੀ ਉਤੇ ਹੱਥ ਸਾਫ਼ ਕਰ ਲਿਆ ਸੀ। ਖਾਤਾਧਾਰਕ ਵਿਧਵਾ ਔਰਤ ਕਰਮਜੀਤ ਕੌਰ ਪਤਨੀ ਸਵ. ਰਾਮ ਸਿੰਘ ਵਾਸੀ ਪਿੰਡ ਬਾਲਦ ਕਲਾਂ ਦੀ ਵਸਨੀਕ ਦੀਪਇੰਦਰ ਕੌਰ ਨੇ ਦੱਸਿਆ ਕਿ ਉਸ ਦੀ ਮਾਤਾ ਦਾ ਬਚਤ ਖਾਤਾ ਇਕ ਪ੍ਰਾਈਵੇਟ ਬੈਂਕ ਦੀ ਭਵਾਨੀਗੜ੍ਹ ਬ੍ਰਾਂਚ ਵਿੱਚ ਹੈ ਅਤੇ ਉਸ ਦੇ ਖਾਤੇ ਵਿੱਚ 8 ਲੱਖ 93 ਹਜ਼ਾਰ ਰੁਪਏ ਦੇ ਕਰੀਬ ਦੀ ਰਾਸ਼ੀ ਜਮ੍ਹਾਂ ਸੀ। ਉਨ੍ਹਾਂ ਨੇ ਦੱਸਿਆ ਕਿ ਲੰਘੀ 31 ਜੁਲਾਈ 2024 ਦੀ ਸ਼ਾਮ ਨੂੰ ਉਨ੍ਹਾਂ ਦੇ ਮੋਬਾਈਲ ਫ਼ੋਨ ਉਤੇ ਤਿੰਨ ਸੰਦੇਸ਼ ਆਏ, ਜਿਨ੍ਹਾਂ ਵਿੱਚ ਉਨ੍ਹਾਂ ਦੀ ਮਾਤਾ ਦੇ ਖ਼ਾਤੇ ਵਿੱਚੋਂ ਵੱਖ-ਵੱਖ ਟਰਾਂਜ਼ੈਕਸ਼ਨਾਂ ਰਾਹੀਂ 1 ਲੱਖ 42 ਹਜ਼ਾਰ ਰੁਪਏ ਦੀ ਰਾਸ਼ੀ ਹੋਰ ਖਾਤਿਆਂ ਵਿੱਚ ਟ੍ਰਾਂਸਫਰ ਹੋਣ ਸਬੰਧੀ ਸੂਚਨਾ ਸੀ ਪਰ ਉਨ੍ਹਾਂ ਵੱਲੋਂ ਕਿਸੇ ਦੇ ਵੀ ਖਾਤੇ ਵਿੱਚ ਇਹ ਰਾਸ਼ੀ ਟ੍ਰਾਂਸਫਰ ਨਹੀਂ ਕੀਤੀ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਨਾਲ ਠੱਗੀ ਹੋਣ ਦਾ ਅਹਿਸਾਸ ਹੋਣ ਉਤੇ ਉਨ੍ਹਾਂ ਤੁਰੰਤ ਬੈਂਕ ਦੀ ਇੱਕ ਮਹਿਲਾ ਅਧਿਕਾਰੀ ਦੇ ਫ਼ੋਨ ਨੰਬਰ ਉਤੇ ਕਾਲ ਕਰਕੇ ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਆਪਣੇ ਖ਼ਾਤੇ ਨੂੰ ਫ੍ਰੀਜ਼ ਕਰਵਾਉਣ ਲਈ ਬੇਨਤੀ ਕੀਤੀ।

ਇਸ ਦੌਰਾਨ ਉਕਤ ਮਹਿਲਾ ਅਧਿਕਾਰੀ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਖਾਤੇ ਵਿੱਚ ਬਕਾਇਆ ਰਹਿੰਦੀ ਤੁਹਾਡੀ ਰਾਸ਼ੀ ਦੀ ਅਸੀਂ ਐੱਫਡੀ ਕਰ ਦਿੰਦੇ ਹਾਂ, ਜਿਸ ਨਾਲ ਤੁਹਾਡੀ ਬਾਕੀ ਰਾਸ਼ੀ ਸੁਰੱਖਿਅਤ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਅਗਲੇ ਹੀ ਦਿਨ ਉਹ ਬੈਂਕ ਦੀ ਬ੍ਰਾਂਚ ਵਿੱਚ ਗਏ ਤੇ ਅਧਿਕਾਰੀਆਂ ਨੂੰ ਆਪਣਾ ਖ਼ਾਤਾ ਫ੍ਰੀਜ਼ ਕਰਨ ਦੀ ਬੇਨਤੀ ਕੀਤੀ ਪਰ ਬੈਂਕ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਿਹਾ ਕਿ ਤੁਹਾਡੇ ਖ਼ਾਤੇ ਵਿੱਚ ਬਕਾਇਆ ਪਈ 7 ਲੱਖ ਰੁਪਏ ਦੀ ਬੈਂਕ ਨੇ ਐੱਫਡੀ ਕਰ ਦਿੱਤੀ ਹੈ ਤੇ ਹੁਣ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ। ਇਸ ਤੋਂ ਬਾਅਦ ਉਹ ਇਸ ਘਟਨਾ ਦੀ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਨੂੰ ਸ਼ਿਕਾਇਤ ਦੇ ਕੇ ਵਾਪਸ ਆਪਣੇ ਘਰ ਆ ਗਏ।

ਪਰ ਲੰਘੀ 1 ਅਗਸਤ ਦੀ ਰਾਤ ਨੂੰ ਉਸ ਸਮੇਂ ਉਨ੍ਹਾਂ ਦੇ ਪੈਰਾ ਹੇਠੋਂ ਜ਼ਮੀਨ ਖਿਸਕ ਗਈ ਜਦੋਂ ਰਾਤ ਦੇ ਕਰੀਬ ਸਵਾ ਅੱਠ ਵਜੇ ਉਨ੍ਹਾਂ ਦੇ ਮੋਬਾਇਲ ਫੋਨ ਉਤੇ ਫਿਰ ਸੰਦੇਸ਼ ਆਇਆ ਕਿ ਉਸ ਦੀ ਮਾਤਾ ਦੇ ਖਾਤੇ ਵਿਚੋਂ ਕਿਸੇ ਨੇ ਬੈਂਕ ਦੀ ਐੱਫਡੀ ਨੂੰ ਤੋੜ ਕੇ 5 ਲੱਖ ਰੁਪਏ ਦੀ ਰਾਸ਼ੀ ਮਹਾਰਾਸ਼ਟਰ ਦੀ ਕਿਸੇ ਬੈਂਕ ਦੇ ਖਾਤੇ ਵਿੱਚ ਟ੍ਰਾਂਸਫਰ ਕਰ ਲਈ ਹੈ।

Trending news