T20 World Cup 2022 ਖੇਡਣ ਆਏ ਸ਼੍ਰੀਲੰਕਾ ਦੇ ਕ੍ਰਿਕਟਰ ਦਾਨੁਸ਼ਕਾ ਗੁਣਾਤਿਲਕਾ ਬਲਾਤਕਾਰ ਦੇ ਦੋਸ਼ 'ਚ ਗ੍ਰਿਫਤਾਰ
Advertisement
Article Detail0/zeephh/zeephh1429473

T20 World Cup 2022 ਖੇਡਣ ਆਏ ਸ਼੍ਰੀਲੰਕਾ ਦੇ ਕ੍ਰਿਕਟਰ ਦਾਨੁਸ਼ਕਾ ਗੁਣਾਤਿਲਕਾ ਬਲਾਤਕਾਰ ਦੇ ਦੋਸ਼ 'ਚ ਗ੍ਰਿਫਤਾਰ

Danushka Gunathilaka arrest news: T20 World Cup 2022 ਖੇਡਣ ਆਏ ਸ਼੍ਰੀਲੰਕਾ ਦੇ ਕ੍ਰਿਕਟਰ ਦਾਨੁਸ਼ਕਾ ਗੁਣਾਤਿਲਕਾ ਬਲਾਤਕਾਰ 'ਤੇ ਬਲਾਤਕਾਰ ਦੇ ਦੋਸ਼ ਲਗਾਏ ਗਏ ਹਨ ਤੇ ਨਾਲ ਹੀ ਉਨ੍ਹਾਂ ਨੀ ਗ੍ਰਿਫਤਾਰ ਕਰ ਲਿਆ ਗਿਆ ਹੈ। 

 

T20 World Cup 2022 ਖੇਡਣ ਆਏ ਸ਼੍ਰੀਲੰਕਾ ਦੇ ਕ੍ਰਿਕਟਰ ਦਾਨੁਸ਼ਕਾ ਗੁਣਾਤਿਲਕਾ ਬਲਾਤਕਾਰ ਦੇ ਦੋਸ਼ 'ਚ ਗ੍ਰਿਫਤਾਰ

Danushka Gunathilaka rape case and arrest news: T20 World Cup 2022 ਇਸ ਸਮੇਂ ਸੁਰਖੀਆਂ 'ਚ ਹੈ ਤੇ ਸ਼੍ਰੀਲੰਕਾ ਦੇ ਕ੍ਰਿਕਟਰ ਦਾਨੁਸ਼ਕਾ ਗੁਣਾਤਿਲਕਾ ਦੀ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਖ਼ਬਰ ਆ ਰਹੀ ਹੈ ਕਿ ਸ਼੍ਰੀਲੰਕਾ ਦੇ ਕ੍ਰਿਕਟਰ ਦਾਨੁਸ਼ਕਾ ਨੂੰ ਸਿਡਨੀ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਨ੍ਹਾਂ 'ਤੇ ਬਲਾਤਕਾਰ ਦੇ ਦੋਸ਼ ਲਗਾਏ ਗਏ ਹਨ।  

ਇਸ ਦੌਰਾਨ ਬਲਾਤਕਾਰ ਦੇ ਦੋਸ਼ 'ਚ ਗ੍ਰਿਫਤਾਰ ਕੀਤੇ ਗਏ ਦਾਨੁਸ਼ਕਾ ਗੁਣਾਤਿਲਕਾ ਦੀ ਸਿਡਨੀ ਮੈਜਿਸਟ੍ਰੇਟ ਵੱਲੋਂ ਜ਼ਮਾਨਤ ਦੀ ਅਪੀਲ ਖਾਰਜ ਕਰ ਦਿੱਤੀ ਗਈ ਹੈ। ਦਾਨੁਸ਼ਕਾ ਨੂੰ ਐਤਵਾਰ ਸਵੇਰੇ ਬਲਾਤਕਾਰ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਕ ਦਿਨ ਬਾਅਦ ਉਸ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਸੀ। 

ਦੱਸ ਦਈਏ ਕਿ ਸ਼੍ਰੀਲੰਕਾ ਦੀ ਟੀਮ ਇੰਗਲੈਂਡ ਖ਼ਿਲਾਫ਼ ਆਪਣਾ ਆਖਰੀ ਮੈਚ ਖੇਡੇ ਬਿਨ੍ਹਾਂ ਹੀ ਵਤਨ ਪਰਤ ਗਈ। ਗੁਣਾਤਿਲਕਾ T20 World Cup 2022 ਲਈ ਆਸਟ੍ਰੇਲੀਆ 'ਚ ਸੀ। ਹਾਲਾਂਕਿ ਉਹ ਸੱਟ ਕਾਰਨ ਟੀਮ ਦਾ ਹਿੱਸਾ ਨਹੀਂ ਸੀ। ਸ਼੍ਰੀਲੰਕਾ ਦੇ 31 ਸਾਲਾ ਖੱਬੇ ਹੱਥ ਦੇ ਬੱਲੇਬਾਜ਼ ਨੇ ਸੋਮਵਾਰ ਨੂੰ ਆਪਣੀ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ ਜਿਸ ਨੂੰ ਮੈਜਿਸਟ੍ਰੇਟ ਰੌਬਰਟ ਵਿਲੀਅਮਜ਼ ਵੱਲੋਂ ਖਾਰਜ ਕਰ ਦਿੱਤਾ ਗਿਆ ਸੀ।

ਅਦਾਲਤ ਦੇ ਬਾਹਰ ਉਨ੍ਹਾਂ ਦੇ ਵਕੀਲ ਆਨੰਦ ਅਮਰਨਾਥ ਵੱਲੋਂ ਦੱਸਿਆ ਗਿਆ ਕਿ ਇਹ ਫ਼ੈਸਲਾ ਉਨ੍ਹਾਂ ਲਈ ਨਿਰਾਸ਼ਾਜਨਕ ਸੀ ਅਤੇ ਉਹ ਹੁਣ ਨਿਊ ਸਾਊਥ ਵੇਲਜ਼ ਸੁਪਰੀਮ ਕੋਰਟ ਵਿੱਚ ਅਪੀਲ ਕਰਨਗੇ। Danushka Gunathilaka ਦੀ rape case ਤੇ arrest ਦੀ news ਸਾਹਮਣੇ ਆਉਣ ਤੋਂ ਬਾਅਦ ਸ਼੍ਰੀਲੰਕਾ ਦੇ ਕ੍ਰਿਕਟ ਬੋਰਡ ਵੱਲੋਂ ਵੀ ਪ੍ਰਤੀਕ੍ਰਿਆ ਦਿੱਤੀ ਗਈ ਹੈ।  

ਸ਼੍ਰੀਲੰਕਾ ਕ੍ਰਿਕਟ ਦੀ ਕਾਰਜਕਾਰੀ ਕਮੇਟੀ ਵੱਲੋਂ ਦਾਨੁਸ਼ਕਾ ਗੁਣਾਤਿਲਕਾ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦਾ ਫੈਸਲਾ ਲਿਆ ਗਿਆ ਹੈ ਤੇ ਨਾਲ ਇਹ ਵੀ ਸੁਨਿਸ਼ਚਿਤ ਕੀਤਾ ਗਿਆ ਹੈ ਕਿ ਆਸਟ੍ਰੇਲੀਆ ਵਿੱਚ ਇੱਕ ਔਰਤ ਨਾਲ ਬਲਾਤਕਾਰ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਉਸਨੂੰ ਕ੍ਰਿਕਟ ਦੇ ਕਿਸੇ ਵੀ ਚੋਣ ਲਈ ਵਿਚਾਰ ਨਹੀਂ ਕੀਤਾ ਜਾਵੇਗਾ। 

ਇਸ ਤੋਂ ਇਲਾਵਾ, ਸ਼੍ਰੀਲੰਕਾ ਕ੍ਰਿਕੇਟ ਬੋਰਡ ਨੇ ਕਿਹਾ ਕਿ ਉਨ੍ਹਾਂ ਵੱਲੋਂ ਦਾਨੁਸ਼ਕਾ ਗੁਣਾਤਿਲਕਾ ਦੇ ਕਥਿਤ ਅਪਰਾਧ ਦੀ ਤੁਰੰਤ ਜਾਂਚ ਕੀਤੀ ਜਾ ਰਹੀ ਹੈ ਅਤੇ ਆਸਟ੍ਰੇਲੀਆ ਵਿੱਚ ਉਪਰੋਕਤ ਅਦਾਲਤੀ ਕੇਸ ਦੇ ਸਿੱਟੇ 'ਤੇ, ਦੋਸ਼ੀ ਪਾਏ ਜਾਣ 'ਤੇ ਉਕਤ ਖਿਡਾਰੀ ਨੂੰ ਸਜ਼ਾ ਦੇਣ ਲਈ ਕਦਮ ਚੁੱਕੇ ਜਾਣਗੇ। 

ਇਸ ਤੋਂ ਪਹਿਲਾਂ ਟੀਮ ਨੂੰ T20 World Cup 2022 ਵਿੱਚ ਕੁਆਲੀਫਾਈ ਕਰਨ ਲਈ ਐਸੋਸੀਏਟ ਨੇਸ਼ਨਜ਼ ਨਾਲ ਮੁਕਾਬਲਾ ਕਰਨਾ ਪਿਆ ਸੀ। ਕੁਆਲੀਫਿਕੇਸ਼ਨ ਰਾਊਂਡ ਵਿੱਚ ਟੀਮ ਨੇ 3 ਮੈਚ ਖੇਡੇ ਜਿਨ੍ਹਾਂ ਵਿੱਚੋਂ 2 ਮੈਚਾਂ ਵਿੱਚ ਜਿੱਤ ਹਾਸਿਲ ਕੀਤੀ ਅਤੇ ਸੁਪਰ-12 ਲਈ ਕੁਆਲੀਫਾਈ ਕੀਤਾ।

Trending news