Amritsar News: ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਲਏ ਫ਼ੈਸਲੇ ਇੰਨ-ਬਿਨ ਲਾਗੂ ਰਹਿਣਗੇ-ਪੰਜ ਮੈਂਬਰੀ ਕਮੇਟੀ
Advertisement
Article Detail0/zeephh/zeephh2657428

Amritsar News: ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਲਏ ਫ਼ੈਸਲੇ ਇੰਨ-ਬਿਨ ਲਾਗੂ ਰਹਿਣਗੇ-ਪੰਜ ਮੈਂਬਰੀ ਕਮੇਟੀ

ਐਤਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਭਰਤੀ ਲਈ ਗਠਿਤ ਪੰਜ ਮੈਂਬਰੀ ਕਮੇਟੀ ਜਿਸ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਸਤਵੰਤ ਕੌਰ, ਇਕਬਾਲ ਸਿੰਘ ਝੂੰਦਾ, ਮਨਪ੍ਰੀਤ ਸਿੰਘ ਇਆਲੀ ਅਤੇ ਸੰਤਾ ਸਿੰਘ ਉਮੈਦਪੂਰੀ ਵੱਲੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਨਾਲ

Amritsar News: ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਲਏ ਫ਼ੈਸਲੇ ਇੰਨ-ਬਿਨ ਲਾਗੂ ਰਹਿਣਗੇ-ਪੰਜ ਮੈਂਬਰੀ ਕਮੇਟੀ

Amritsar News: ਐਤਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਭਰਤੀ ਲਈ ਗਠਿਤ ਪੰਜ ਮੈਂਬਰੀ ਕਮੇਟੀ ਜਿਸ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਸਤਵੰਤ ਕੌਰ, ਇਕਬਾਲ ਸਿੰਘ ਝੂੰਦਾ, ਮਨਪ੍ਰੀਤ ਸਿੰਘ ਇਆਲੀ ਅਤੇ ਸੰਤਾ ਸਿੰਘ ਉਮੈਦਪੂਰੀ ਵੱਲੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ ਗਈ।

ਇਸ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਥੇਦਾਰ ਨੇ ਕਿਹਾ ਕਿ ਭਰਤੀ ਪ੍ਰਕਿਰਿਆ ਇਨ ਬਿਨ ਲਾਗੂ ਰਹੇਗੀ ਜਿਹੜੇ ਫੈਸਲੇ ਫਸੀਲ ਤੋਂ ਲਏ ਗਏ ਸਨ ਉਹ ਹੁਕਮਨਾਮੇ ਜਾਰੀ ਰਹਿਣਗੇ। ਇਸ ਮੌਕੇ ਇਕਬਾਲ ਸਿੰਘ ਝੂੰਦਾ ਨੇ ਦੱਸਿਆ ਕਿ ਜਥੇਦਾਰ ਸਾਹਿਬ ਨਾਲ ਉਨ੍ਹਾਂ ਦੀ ਮੀਟਿੰਗ ਹੋਈ।

ਇਹ ਵੀ ਪੜ੍ਹੋ : ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨ ਨੇ ਟ੍ਰੈਵਲ ਏਜੰਟ ਖਿਲਾਫ਼ 40 ਲੱਖ ਦੀ ਠੱਗੀ ਮਾਰਨ ਦਾ ਪਰਚਾ ਕਰਾਇਆ ਦਰਜ

ਇਸ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਭਰਤੀ ਸਬੰਧੀ ਵਿਚਾਰਾਂ ਹੋਈਆਂ। ਅਕਾਲੀ ਦਲ ਵਿੱਚ ਨਵੇਂ ਸਿਰੇ ਤੋਂ ਭਰਤੀ ਸ਼ੁਰੂ ਕਰਨ ਲਈ ਸਿੰਘ ਸਾਹਿਬ ਦੇ ਦੋ ਦਸੰਬਰ ਵਾਲੇ ਜਿਹੜੇ ਹੁਕਮਨਾਮੇ ਜਾਰੀ ਕੀਤੇ ਹਨ, ਉਸ ਮੁਤਾਬਕ ਭਰਤੀ ਹੋਵੇਗੀ। ਝੂੰਦਾ ਨੇ ਕਿਹਾ ਕਿ ਅਗਲਾ ਆਦੇਸ਼ ਜਿਹੜਾ ਜਥੇਦਾਰ ਸਾਹਿਬ ਉਨ੍ਹਾਂ ਨੂੰ ਦੇਣਗੇ ਉਸਦੀ ਉਹ ਇੰਨ-ਬਿਨ ਪਾਲਣਾ ਕਰਨਗੇ।

ਇਹ ਵੀ ਪੜ੍ਹੋ : ਕਾਰੋਬਾਰੀ ਦੀ ਗੱਡੀ ਖੋਹ ਕੇ ਭੱਜੇ ਲੁਟੇਰੇ, ਅੱਗੇ ਜਾ ਕੇ ਹੋ ਗਿਆ ਐਕਸੀਡੈਟ, ਇੱਕ ਦੀ ਮੌਤ

 

Trending news