Delhi News: ਕੌਣ ਹੈ ਗੈਂਗਸਟਰ ਦੀਪਕ ਬਾਕਸਰ? ਜਿਸ ਨੂੰ FBI ਦੀ ਮਦਦ ਨਾਲ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
Advertisement
Article Detail0/zeephh/zeephh1638649

Delhi News: ਕੌਣ ਹੈ ਗੈਂਗਸਟਰ ਦੀਪਕ ਬਾਕਸਰ? ਜਿਸ ਨੂੰ FBI ਦੀ ਮਦਦ ਨਾਲ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ

Gangster Deepak Boxer Arrested:  ਗੈਂਗਸਟਰ ਦੀਪਕ ਬਾਕਸਰ ਨੂੰ ਮੈਕਸੀਕੋ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਲਾਰੈਂਸ ਬਿਸ਼ਨੋਈ ਗੈਂਗ ਦੇ ਸਹਾਰੇ ਵਿਦੇਸ਼ ਭੱਜ ਗਿਆ ਸੀ। ਦੀਪਕ ਦਾ ਨਾਂ ਦਿੱਲੀ ਪੁਲਿਸ ਦੀ ਮੋਸਟ ਵਾਂਟੇਡ ਲਿਸਟ 'ਚ ਸਭ ਤੋਂ ਉੱਪਰ ਹੈ।

 

Delhi News: ਕੌਣ ਹੈ ਗੈਂਗਸਟਰ ਦੀਪਕ ਬਾਕਸਰ? ਜਿਸ ਨੂੰ FBI ਦੀ ਮਦਦ ਨਾਲ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ

Gangster Deepak Boxer Arrested:  ਦਿੱਲੀ ਪੁਲਿਸ (Delhi police) ਨੂੰ ਵੱਡੀ ਕਾਮਯਾਬੀ ਮਿਲੀ ਹੈ। ਗੈਂਗਸਟਰ ਦੀਪਕ ਪਹਿਲ ਉਰਫ ਬਾਕਸਰ (Gangster Deepak Boxer) ਨੂੰ ਮੈਕਸੀਕੋ ਤੋਂ ਅਮਰੀਕਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਦੀਪਕ ਬਾਕਸਰ ਦਿੱਲੀ ਪੁਲਿਸ ਦੀ ਮੋਸਟ ਵਾਂਟੇਡ ਲਿਸਟ 'ਚ ਟਾਪ 'ਤੇ ਹੈ। ਉਹ ਦਿੱਲੀ ਦੇ ਸਿਵਲ ਲਾਈਨਜ਼ ਵਿੱਚ ਇੱਕ ਬਿਲਡਰ ਦੀ ਹੱਤਿਆ ਸਮੇਤ ਕਈ ਮਾਮਲਿਆਂ ਵਿੱਚ ਭਗੌੜਾ ਸੀ। ਟੀਵੀ ਰਿਪੋਰਟਾਂ ਮੁਤਾਬਕ ਪੁਲਿਸ ਦੀਆਂ ਕਈ ਟੀਮਾਂ ਮੈਕਸੀਕੋ ਵਿੱਚ ਹਨ। 

ਇਹ ਸਾਰੀ ਕਾਰਵਾਈ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (FBI) ਦੀ ਮਦਦ ਨਾਲ ਕੀਤੀ ਗਈ ਸੀ। ਦੀਪਕ ਬਾਕਸਰ (Gangster Deepak Boxer) ਨੂੰ ਇੱਕ-ਦੋ ਦਿਨਾਂ ਵਿੱਚ ਦਿੱਲੀ ਲਿਆਂਦਾ ਜਾ ਸਕਦਾ ਹੈ। ਦਿੱਲੀ ਪੁਲਿਸ ਨੇ ਦੀਪਕ ਬਾਕਸਰ 'ਤੇ 3 ਲੱਖ ਰੁਪਏ ਦਾ ਇਨਾਮ ਐਲਾਨਿਆ ਹੈ। ਕੁਝ ਸਮਾਂ ਪਹਿਲਾਂ ਖ਼ਬਰ ਆਈ ਸੀ ਕਿ ਦੀਪਕ ਸ਼ਾਇਦ ਗੈਂਗਸਟਰਾਂ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੀ ਮਦਦ ਨਾਲ ਵਿਦੇਸ਼ ਭੱਜ ਗਿਆ ਹੈ। 

ਇਹ ਵੀ ਪੜ੍ਹੋ: Turkey Miracle Baby: 128 ਘੰਟੇ ਤੱਕ ਮਲਬੇ ਹੇਂਠ ਦੱਬੇ ਰਹੇ ਬੱਚੇ ਨੂੰ ਮਿਲੀ ਮਾਂ ਦੀ ਮਮਤਾ! ਇਸ ਤਰ੍ਹਾਂ ਹੋਇਆ ਚਮਤਕਾਰ

ਰਿਪੋਰਟਾਂ ਮੁਤਾਬਕ ਬਿਸ਼ਨੋਈ ਚਾਹੁੰਦਾ ਸੀ ਕਿ ਦੀਪਕ ਬਾਹਰ ਰਹਿ ਕੇ ਗੈਂਗ ਦਾ ਕੰਮ ਸੰਭਾਲੇ। ਦੀਪਕ ਪਹਿਲ (27) ਵਿਦੇਸ਼ ਤੋਂ ਫਿਰੌਤੀ ਮੰਗ ਰਿਹਾ ਸੀ। ਸੂਤਰਾਂ ਅਨੁਸਾਰ ਉਹ ਜਤਿੰਦਰ ਮਾਨ ਉਰਫ਼ ਗੋਗੀ ਦੇ ਗਰੋਹ ਨੂੰ ਬਾਹਰੋਂ ਚਲਾ ਰਿਹਾ ਸੀ।

ਕੌਣ ਹੈ ਗੈਂਗਸਟਰ ਦੀਪਕ ਬਾਕਸਰ?  (Gangster Deepak Boxer) 
ਸਤੰਬਰ 2021 ਵਿੱਚ, ਜਿਤੇਂਦਰ ਗੋਗੀ ਦੀ ਰੋਹਿਣੀ ਕੋਰਟ ਦੇ ਅਹਾਤੇ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਦੋਂ ਤੋਂ ਦੀਪਕ ਬਾਕਸਰ ਨੇ ਗੈਂਗ ਦੀ ਕਮਾਨ ਸੰਭਾਲ ਲਈ ਹੈ। ਪੁਲਿਸ ਨੂੰ ਪਤਾ ਲੱਗਾ ਕਿ ਉਹ ਜੇਲ੍ਹ ਵਿੱਚ ਬੰਦ ਗਿਰੋਹ ਦੇ ਮੈਂਬਰਾਂ ਦੀ ਮਦਦ ਨਾਲ ਫਿਰੌਤੀ ਦੀ ਰਕਮ ਇਕੱਠੀ ਕਰ ਰਿਹਾ ਸੀ।

27 ਸਾਲਾ ਦੀਪਕ Gangster Deepak Boxer)  2016 'ਚ ਉਸ ਸਮੇਂ ਸੁਰਖੀਆਂ 'ਚ ਆਇਆ ਸੀ ਜਦੋਂ ਉਹ ਹਰਿਆਣਾ 'ਚ ਗੋਗੀ ਨੂੰ ਪੁਲਿਸ ਹਿਰਾਸਤ 'ਚੋਂ ਭੱਜਣ 'ਚ ਕਾਮਯਾਬ ਹੋ ਗਿਆ ਸੀ। ਪਿਛਲੇ ਸਾਲ ਦੀਪਕ ਨੇ ਬਿਲਡਰ-ਹੋਟਲੀਅਰ ਅਮਿਤ ਗੁਪਤਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਉਸ ਨੇ ਇਹ ਦਾਅਵਾ ਆਪਣੇ ਗੁਰਗੇ ਦੁਆਰਾ ਚਲਾਏ ਇੱਕ ਇੰਸਟਾਗ੍ਰਾਮ ਹੈਂਡਲ ਰਾਹੀਂ ਕੀਤਾ ਹੈ।

Trending news