Gurdwara Kartarpur Sahib: ਹੁਣ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਸ਼ਰਧਾਲੂ ਆਪਣੇ ਨਾਲ ਲੈ ਕੇ ਜਾ ਸਕਣਗੇ ‘ਲੰਗਰ ਰਾਸ਼ਨ’
Advertisement
Article Detail0/zeephh/zeephh1942564

Gurdwara Kartarpur Sahib: ਹੁਣ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਸ਼ਰਧਾਲੂ ਆਪਣੇ ਨਾਲ ਲੈ ਕੇ ਜਾ ਸਕਣਗੇ ‘ਲੰਗਰ ਰਾਸ਼ਨ’

Gurdwara Kartarpur Sahib:  ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘੇ ਵਿੱਚ ਰਾਸ਼ਨ ਲਈ ਇੱਕ ਵਿਸ਼ੇਸ਼ ਸਟੋਰ ਖੋਲ੍ਹਿਆ ਗਿਆ ਹੈ, ਜਿਸਦਾ ਨਾਮ ਹੈ “ਲੰਗਰ ਰਸਦ ਗੁਰੂ ਨਾਨਕ ਦੇਵ ਜੀ ਹੱਟ” ਰੱਖਿਆ ਗਿਆ ਹੈ। ਹੁਣ ਪਾਕਿਸਤਾਨ ਜਾਣ ਵਾਲੀ ਸੰਗਤ ਕਰੀਬ 7 ਕਿਲੋ ਪ੍ਰਤੀ ਵਿਅਕਤੀ ਲੰਗਰ ਦੇ ਸੇਵਾ ਲਈ ਸੁੱਕੀ ਰਸਦ ਲੈ ਜਾ ਸਕਣਗੇ।

Gurdwara Kartarpur Sahib: ਹੁਣ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਸ਼ਰਧਾਲੂ ਆਪਣੇ ਨਾਲ  ਲੈ ਕੇ ਜਾ ਸਕਣਗੇ ‘ਲੰਗਰ ਰਾਸ਼ਨ’

Gurdwara Kartarpur Sahib: ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਹੁਣ ਗੁਰਦੁਆਰਾ ਸਾਹਿਬ ਦੇ ਲੰਗਰ ਵਿੱਚ ਸੇਵਾ ਕਰਨ ਲਈ ਪਾਕਿਸਤਾਨ ਤੋਂ ਮਹਿੰਗੀਆਂ ਸਬਜ਼ੀਆਂ ਅਤੇ ਕਰਿਆਨੇ ਦਾ ਸਾਮਾਨ ਖਰੀਦਣ ਦੀ ਲੋੜ ਨਹੀਂ ਪਵੇਗੀ। ਉਹ ਤੀਰਥ ਅਸਥਾਨ ਤੋਂ ਮਹਿਜ਼ ਢਾਈ ਕਿਲੋਮੀਟਰ ਪਹਿਲਾਂ ਡੇਰਾਬਾਬਾ ਨਾਨਕ ਕੋਰੀਡੋਰ ਤੋਂ ਸਸਤੀ  ਸਬਜ਼ੀਆਂ ਲੈ ਸਕਣਗੇ। ਇੱਥੇ ਧਾਰਮਿਕ ਸਮੱਗਰੀ ਵੀ ਉਪਲਬਧ ਹੋਵੇਗੀ। ਫਿਲਹਾਲ ਕੇਂਦਰੀ ਗ੍ਰਹਿ ਮੰਤਰਾਲੇ ਦੀ ਪਹਿਲਕਦਮੀ 'ਤੇ ਇਸ ਸਭ ਲਈ ਇਕ ਸਟੋਰ ਖੋਲ੍ਹਿਆ ਗਿਆ ਹੈ, ਜਿੱਥੋਂ 50 ਦੇ ਕਰੀਬ ਸ਼ਰਧਾਲੂ ਖਰੀਦਦਾਰੀ ਕਰ ਕੇ ਸਮਾਨ ਸਰਹੱਦ ਪਾਰ ਲੈ ਗਏ।

ਮੰਗ ਅਨੁਸਾਰ ਸਰਕਾਰ ਨੇ ਟੈਂਡਰ ਜਾਰੀ ਕੀਤਾ ਸੀ ਅਤੇ ਉਸ ਟੈਂਡਰ ਨੂੰ ਰਜਿੰਦਰ ਸਿੰਘ ਅਤੇ ਡਾ. ਸੁਖਜਿੰਦਰ ਸਿੰਘ ਵੱਲੋਂ ਸਾਂਝੇ ਤੌਰ ’ਤੇ ਭਰਿਆ ਗਿਆ। ਅੱਜ ਇਸ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ। ਰਜਿੰਦਰ ਸਿੰਘ ਨੇ ਦੱਸਿਆ ਕਿ ਸਟੋਰ ਵਿੱਚ ਰੱਖੀਆਂ ਸਬਜ਼ੀਆਂ ਵਿੱਚ ਟਮਾਟਰ, ਹਰੀ ਮਿਰਚ, ਲਸਣ, ਅਦਰਕ ਅਤੇ ਪਿਆਜ਼ ਸ਼ਾਮਲ ਹਨ ਜੋ ਪਾਕਿਸਤਾਨ ਵਿੱਚ ਬਹੁਤ ਮਹਿੰਗੇ ਹਨ। ਇਸ ਤੋਂ ਇਲਾਵਾ ਘਿਓ, ਚਾਹ ਪੱਤੀ, ਸੁੱਕਾ ਦੁੱਧ, ਚੌਲ, ਆਟਾ, ਚੀਨੀ ਅਤੇ ਹੋਰ ਸਮਾਨ ਸ਼ਾਮਿਲ ਹੈ।

ਇਹ ਵੀ ਪੜ੍ਹੋ: International Punjabi Language Olympiad: ਪੰਜਾਬ ਸਰਕਾਰ ਆਨਲਾਈਨ ਕਰਵਾਏਗੀ 'ਅੰਤਰਰਾਸ਼ਟਰੀ ਪੰਜਾਬੀ ਭਾਸ਼ਾ ਓਲੰਪੀਆਡ'

ਇਸ ਦੇ ਨਾਲ ਹੀ ਚੌਰ ਸਾਹਿਬ, ਕੜਾ, ਕੰਘਾ, ਕਿਰਪਾਨ, ਰੁਮਾਲਾ ਸਾਹਿਬ ਆਦਿ ਵੀ ਉਥੇ ਉਪਲਬਧ ਕਰਵਾਏ ਗਏ ਹਨ। ਸਿੰਘ ਨੇ ਦੱਸਿਆ ਕਿ ਅੱਜ 350 ਦੇ ਕਰੀਬ ਸ਼ਰਧਾਲੂਆਂ ਨੇ ਸਰਹੱਦ ਪਾਰ ਕੀਤੀ, ਜਿਨ੍ਹਾਂ ਵਿੱਚੋਂ 50 ਨੇ ਇੱਥੋਂ ਖਰੀਦਦਾਰੀ ਕੀਤੀ। ਇੱਥੇ ਪਰਸੰਗਤ ਲਈ ਸਮਾਨ ਬਾਜ਼ਾਰੀ ਰੇਟ ਨਾਲੋਂ 2 ਤੋਂ 5 ਰੁਪਏ ਪ੍ਰਤੀ ਕਿਲੋ ਸਸਤਾ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘੇ ਵਿੱਚ ਰਾਸ਼ਨ ਲਈ ਇੱਕ ਵਿਸ਼ੇਸ਼ ਸਟੋਰ ਖੋਲ੍ਹਿਆ ਗਿਆ ਹੈ, ਜਿਸਦਾ ਨਾਮ ਹੈ “ਲੰਗਰ ਰਸਦ ਗੁਰੂ ਨਾਨਕ ਦੇਵ ਜੀ ਹੱਟ” ਰੱਖਿਆ ਗਿਆ ਹੈ। ਹੁਣ ਪਾਕਿਸਤਾਨ ਜਾਣ ਵਾਲੀ ਸੰਗਤ ਕਰੀਬ 7 ਕਿਲੋ ਪ੍ਰਤੀ ਵਿਅਕਤੀ ਲੰਗਰ ਦੇ ਸੇਵਾ ਲਈ ਸੁੱਕੀ ਰਸਦ ਲੈ ਜਾ ਸਕਣਗੇ। ਸੰਗਤ ਵਿੱਚ ਵੀ ਖੁਸ਼ੀ ਹੈ ਅਤੇ ਜੋ ਸਟੋਰ ਚਲਾ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਸਿੱਖੀ ਨਾਲ ਸਬੰਧਿਤ ਰੁਮਾਲਾ ਸਾਹਿਬ ਅਤੇ ਸੁੱਕੀ ਰਸਦ ਇਸ ਸਟੋਰ ਤੋਂ ਬਜ਼ਾਰ ਨਾਲੋਂ ਸਸਤਾ ਮਿਲ ਜਾਵੇਗਾ ਅਤੇ ਸੰਗਤਾਂ ਨੂੰ ਆਪਣੇ ਨਾਲ ਜਿਆਦਾ ਭਾਰ ਚੁੱਕ ਕੇ ਲਿਆਉਣ ਦੀ ਜ਼ਰੂਰਤ ਨਹੀਂ।

 (ਬਟਾਲਾ ਤੋਂ ਭੋਪਾਲ਼ ਸਿੰਘ ਦੀ ਰਿਪੋਰਟ)

Trending news