Kiratpur Sahib News: ਚੰਡੀਗੜ੍ਹ-ਊਨਾ ਹਾਈਵੇ ਉਤੇ ਪਿੰਡ ਡਾਢੀ ਵਿੱਚ ਸੇਵਾਮੁਕਤ ਕੈਪਟਨ ਵੱਲੋਂ ਚਲਾਏ ਜਾ ਰਹੇ ਕੈਪਟਨ ਢਾਬੇ ਉਤੇ ਕੁਝ ਲੋਕਾਂ ਵੱਲੋਂ ਹਮਲਾ ਕਰ ਢਾਬੇ ਦੀ ਭੰਨਤੋੜ ਕੀਤੀ ਗਈ।
Trending Photos
Kiratpur Sahib News (ਬਿਮਲ ਸ਼ਰਮਾ): ਚੰਡੀਗੜ੍ਹ-ਊਨਾ ਹਾਈਵੇ ਉਤੇ ਪਿੰਡ ਡਾਢੀ ਵਿੱਚ ਸੇਵਾਮੁਕਤ ਕੈਪਟਨ ਵੱਲੋਂ ਚਲਾਏ ਜਾ ਰਹੇ ਕੈਪਟਨ ਢਾਬੇ ਉਤੇ ਕੁਝ ਲੋਕਾਂ ਵੱਲੋਂ ਹਮਲਾ ਕਰ ਜਿੱਥੇ ਢਾਬੇ ਦੀ ਭੰਨਤੋੜ ਕੀਤੀ ਗਈ ਉੱਥੇ ਹੀ ਢਾਬਾ ਚਲਾਉਣ ਵਾਲੇ ਮਾਲਕ ਉਤੇ ਵੀ ਜਾਨਲੇਵਾ ਹਮਲਾ ਕਰ ਦਿੱਤਾ। ਇਸ ਝਗੜੇ ਤੋਂ ਬਾਅਦ ਢਾਬੇ ਉਤੇ ਖ਼ੂਨ ਖਿੰਡਿਆ ਹੋਇਆ ਸੀ।
ਦੱਸਿਆ ਜਾ ਰਿਹਾ ਹੈ ਕਿ ਢਾਬੇ ਵਾਲੀ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਆਈ ਲੜਾਈ ਹੋਈ ਹੈ। ਜਦੋਂਕਿ ਇਸ ਜ਼ਮੀਨ ਦਾ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ। ਢਾਬਾ ਮਾਲਕ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮਹੀਨਾ ਪਹਿਲਾਂ ਵੀ ਇਨ੍ਹਾਂ ਵੱਲੋਂ ਹੀ ਢਾਬੇ ਉਤੇ ਹਮਲਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ : Mansa Encounter: ਮਾਨਸਾ ਵਿੱਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਐਨਕਾਊਂਟਰ; ਇੱਕ ਮੁਲਜ਼ਮ ਜ਼ਖ਼ਮੀ
ਜਦੋਂ ਇਸ ਬਾਰੇ ਐੱਸਐੱਚਓ ਸ਼੍ਰੀ ਕੀਰਤਪੁਰ ਸਾਹਿਬ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਇਨ੍ਹਾਂ ਦਾ ਝਗੜਾ ਹੋਇਆ ਸੀ ਤਾਂ ਦੋਵਾਂ ਖਿਲਾਫ਼ ਪਰਚਾ ਦਰਜ ਕੀਤਾ ਗਿਆ ਸੀ ਹੁਣ ਵੀ ਦੋਵੇਂ ਧਿਰਾਂ ਦੇ ਬਿਆਨਾਂ ਦੇ ਆਧਾਰ ਉਤੇ ਮਾਮਲਾ ਦਰਜ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪ੍ਰਯਾਗਰਾਜ ਵਿੱਚ ਲੱਗਿਆ ਇਸ ਸਦੀ ਦਾ ਸਭ ਤੋਂ ਲੰਬਾ ਟ੍ਰੈਫਿਕ ਜਾਮ!, ਹਜ਼ਾਰਾਂ ਵਾਹਨ ਫਸੇ