Diwali 2024: ਦੀਵੇ ਬਣਾਉਣ ਵਾਲੇ ਕਾਰੀਗਰਾਂ ਦੀ ਅਗਲੀ ਪੀੜ੍ਹੀ ਹੁਣ ਕੰਮ ਨਹੀਂ ਕਰਨਾ ਚਾਹੁੰਦੀ। ਉਹਨਾਂ ਦਾ ਕਹਿਣਾ ਕਿ ਮਿਹਨਤ ਲੱਗਦੀ ਹੈ ਜ਼ਿਆਦਾ ਮਗਰ ਉਨ੍ਹਾਂ ਨੂੰ ਮਿਹਨਤ ਦਾ ਮੁੱਲ ਨਹੀਂ ਮਿਲਦਾ।
Trending Photos
Diwali 2024: ਦੀਵਾਲੀ ਦੇ ਤਿਉਹਾਰ ਦੌਰਾਨ ਬਾਜ਼ਾਰਾਂ ਵਿੱਚ ਚਾਈਨੀਜ਼ ਲਾਈਟਾਂ ਦੀ ਵਧਦੀ ਮੰਗ ਨੇ ਮਿੱਟੀ ਦੇ ਦੀਵਿਆਂ ਦੀ ਮੰਗ ਨੂੰ ਪ੍ਰਭਾਵਿਤ ਕੀਤਾ ਹੈ। ਤਿਉਹਾਰ ਦੀਆਂ ਤਿਆਰੀਆਂ ਤਹਿਤ ਜਿੱਥੇ ਬਾਜ਼ਾਰਾਂ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਜਾ ਰਿਹਾ ਹੈ, ਉੱਥੇ ਹੀ ਚਾਈਨੀਜ਼ ਲਾਈਟਾਂ ਲੋਕਾਂ ਦਾ ਧਿਆਨ ਖਿੱਚ ਰਹੀਆਂ ਹਨ।
ਆਧੁਨਿਕਤਾ ਦੇ ਦੌਰ ਵਿੱਚ ਦੀਵਾਲੀ ਲਈ ਸਭ ਤੋਂ ਮਹੱਤਵਪੂਰਨ ਦੀਵੇ ਤੇ ਮੂਰਤੀਆਂ ਬਣਾਉਣ ਵਾਲੇ ਘੁਮਿਆਰ ਆਪਣੇ ਘਰਾਂ ਵਿੱਚ ਰੋਸ਼ਨੀ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਆਪਣੀ ਜੱਦੀ ਕਲਾ ਅਤੇ ਕਾਰੋਬਾਰ ਤੋਂ ਮੂੰਹ ਮੋੜ ਰਹੇ ਹਨ। ਕਾਰੀਗਰਾਂ ਦਾ ਕਹਿਣਾ ਹੈ ਕਿ ਮਿੱਟੀ ਦੇ ਬਰਤਨ ਤੇ ਦੀਵੇ ਬਣਾਉਣ ਲਈ ਮਿਹਨਤ ਬਹੁਤ ਲਗਦੀ ਹੈ ਮਗਰ ਉਹਨਾਂ ਨੂੰ ਮਿਹਨਤ ਦਾ ਉਹ ਮੁੱਲ ਨਹੀਂ ਮਿਲਦਾ ਜਿਸ ਕਰਕੇ ਉਹਨਾਂ ਦੀ ਅਗਲੀ ਪੀੜ੍ਹੀ ਇਹ ਕਿੱਤਾ ਨਹੀਂ ਕਰਨਾ ਚਾਹੁੰਦੀ । ਘੁਮਿਆਰਾਂ ਲਈ ਦੀਵਾਲੀ ਸਿਰਫ਼ ਤਿਉਹਾਰ ਹੀ ਨਹੀਂ ਸਗੋਂ ਰੋਜ਼ੀ-ਰੋਟੀ ਦਾ ਸਾਧਨ ਹੈ। ਮਗਰ ਜਿਸ ਤਰੀਕੇ ਨਾਲ ਆਧੁਨਿਕਤਾ ਦੇ ਦੌਰ ਵਿੱਚ ਦੀਵਿਆਂ ਦੀ ਜਗ੍ਹਾ ਚਾਈਨੀਜ਼ ਲੜੀਆਂ ਨੇ ਲੈ ਲਈ ਸੀ ਮਗਰ ਹੁਣ ਹੌਲੀ-ਹੌਲੀ ਲੋਕਾਂ ਦਾ ਚਾਈਨੀਜ਼ ਲਾਈਟਾਂ ਛੱਡ ਕੇ ਦੀਵਿਆਂ ਵੱਲ ਰੁਝਾਨ ਵੱਧ ਰਿਹਾ ਹੈ । ਦੂਸਰੇ ਪਾਸੇ ਇਹਨਾਂ ਕਾਰੀਗਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ , ਹਿਮਾਚਲ ਸਰਕਾਰ ਵਾਂਗ ਇਹਨਾਂ ਲਈ ਵਰਤੇ ਜਾਂਦੇ ਸੰਦ ਮੁਫ਼ਤ ਮੁਹਈਆ ਕਰਵਾਏ ਤੇ ਇਹ ਅਲੋਪ ਹੁੰਦੀ ਜਾ ਰਹੀ ਵਿਰਾਸਤ ਸਾਂਭੀ ਜਾ ਸਕੇ।
ਇਹ ਵੀ ਪੜ੍ਹੋ: Diwali 2024: ਦੇਸ਼ ਭਰ 'ਚ ਅੱਜ ਮਨਾਇਆ ਜਾ ਰਿਹਾ ਹੈ ਰੋਸ਼ਨੀ ਦਾ ਤਿਉਹਾਰ 'ਦੀਵਾਲੀ', ਜਾਣੋ ਇਸਦਾ ਮਹੱਤਵ
ਦੀਵਾਲੀ ਦਾ ਅਰਥ ਹੈ ਦੀਵਿਆਂ ਦੀ ਕਤਾਰ। ਦੀਪਾਵਲੀ ਸ਼ਬਦ ‘ਦੀਪ’ ਅਤੇ ‘ਆਵਲੀ’ ਦੇ ਸੁਮੇਲ ਤੋਂ ਬਣਿਆ ਹੈ। ਆਵਲੀ ਦਾ ਅਰਥ ਹੈ ਕਤਾਰ, ਇਸ ਤਰ੍ਹਾਂ ਦੀਪਾਵਲੀ ਸ਼ਬਦ ਦਾ ਅਰਥ ਹੈ ਦੀਵਿਆਂ ਦੀ ਕਤਾਰ। ਕਰਵਾ ਚੌਥ ਹੋਵੇ ਜਾਂ ਅਹੋਈ , ਅਸ਼ਟਮੀ , ਦੀਪਾਵਲੀ ਜਾਂ ਕੋਈ ਹੋਰ ਤਿਉਹਾਰ, ਘੁਮਿਆਰ ਦੇ ਚੱਕਰ ਅਤੇ ਭਾਂਡਿਆਂ ਤੋਂ ਬਿਨਾਂ ਅਧੂਰਾ ਹੈ । ਪਿੰਡਾਂ ਵਿੱਚ ਦੀਵਾਲੀ ਮੌਕੇ ਦੀਵਿਆਂ ਨੂੰ ਖ਼ਾਸ ਮਹੱਤਤਾ ਦਿੱਤੀ ਜਾਂਦੀ ਸੀ ਤੇ ਲੋਕ ਘਰਾਂ ਵਿੱਚ ਮਿੱਟੀ ਦੇ ਬਣੇ ਦੀਵੇ ਹੀ ਬਾਲਦੇ ਸਨ ਮਗਰ ਆਧੁਨਿਕਤਾ ਨੇ ਕਿਤੇ ਨਾ ਕਿਤੇ ਇਸ ਵਿਰਾਸਤ ਨੂੰ ਕਾਫੀ ਸੱਟ ਮਾਰੀ ਹੈ। ਘੁਮਿਆਰ ਦੇ ਪਹੀਏ ਤੋਂ ਬਣੇ ਵਿਸ਼ੇਸ਼ ਦੀਵੇ ਦੀਵਾਲੀ 'ਤੇ ਇਹਨਾਂ ਤਿਉਹਾਰਾਂ ਚਾਰ ਚੰਨ ਲਾਉਂਦੇ ਹਨ ਪਰ ਬਦਲਦੇ ਜੀਵਨ ਸ਼ੈਲੀ ਅਤੇ ਆਧੁਨਿਕ ਮਾਹੌਲ 'ਚ ਮਿੱਟੀ ਨੂੰ ਆਕਾਰ ਦੇਣ ਵਾਲੇ ਘੁਮਿਆਰ ਅੱਜ ਆਧੁਨਿਕੀਕਰਨ ਦਾ ਸ਼ਿਕਾਰ ਹੋ ਰਹੇ ਹਨ।
ਬਜ਼ਾਰਾਂ ਵਿੱਚ ਚਾਈਨੀਜ਼ ਲੜੀਆਂ ਦੀ ਚਮਕ ਮਿੱਟੀ ਦੇ ਦੀਵੇ ਦੀ ਰੌਸ਼ਨੀ ਨੂੰ ਫਿੱਕੀ ਪਾਉਣ ਲੱਗੀ ਹੈ। ਸਦੀਆਂ ਤੋਂ ਅਸੀਂ ਆਪਣੇ ਘਰਾਂ ਵਿੱਚ ਮਿੱਟੀ ਦੇ ਦੀਵੇ ਜਗਾ ਕੇ ਦੀਵਾਲੀ ਮਨਾਉਂਦੇ ਆ ਰਹੇ ਹਾਂ ਪਰ ਅੱਜ ਬਾਜ਼ਾਰ ਵਿੱਚ ਚੀਨੀ ਦੀਵਿਆਂ ਨੇ ਮਿੱਟੀ ਦੇ ਦੀਵਿਆਂ ਦੀ ਮਹਿਕ ਖੋਹ ਲਈ ਹੈ। ਜਿਸ ਕਾਰਨ ਘੁਮਿਆਰ ਦੁਖੀ ਹੋ ਰਹੇ ਹਨ। ਦੀਵਾਲੀ ਮੌਕੇ ਘਰ-ਘਰ ਦੀਵੇ ਜਗਾਉਣ ਵਾਲੇ ਘੁਮਿਆਰਾਂ ਦੇ ਘਰਾਂ 'ਤੇ ਵੀ ਆਧੁਨਿਕਤਾ ਦੀ ਮਾਰ ਪਈ ਹੈ। ਜਿਸ ਕਾਰਨ ਦੀਵੇ ਬਣਾਉਣ ਵਾਲੇ ਖੁਦ ਦੀਵੇ ਜਗਾਉਣ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਉਨ੍ਹਾਂ ਦੇ ਘਰ ਹਨੇਰਾ ਬਣਿਆ ਰਹਿੰਦਾ ਹੈ। ਇਸ ਨੂੰ ਵਿਡੰਬਨਾ ਨਹੀਂ ਤਾਂ ਹੋਰ ਕੀ ਕਿਹਾ ਜਾਵੇ ਕਿ ਦੀਵਾਲੀ ਵਾਲੇ ਦਿਨ ਲੋਕ ਆਪਣੇ ਘਰਾਂ ਵਿੱਚ ਲਕਸ਼ਮੀ ਦੇ ਆਗਮਨ ਲਈ ਮੂਰਤੀਆਂ ਅਤੇ ਦੀਵਿਆਂ ਰਾਹੀਂ ਲਕਸ਼ਮੀ ਗਣੇਸ਼ ਦੀ ਪੂਜਾ ਕਰਦੇ ਹਾਂ। ਮਗਰ ਉਹ ਉਨ੍ਹਾਂ ਘੁਮਿਆਰਾਂ ਤੋਂ ਬਹੁਤ ਦੂਰ ਹੈ ਜਿਨ੍ਹਾਂ ਨੇ ਇਹਨਾਂ ਨੂੰ ਮੂਰਤੀ ਬਣਾਇਆ ਸੀ। ਰਵਾਇਤੀ ਦੀਵਿਆਂ ਦੀ ਥਾਂ ਮੋਮਬੱਤੀਆਂ ਅਤੇ ਰੰਗੀਨ ਬਿਜਲੀ ਦੇ ਬਲਬਾਂ ਨੇ ਲੈ ਲਈ ਹੈ।
ਆਉਣ ਵਾਲੇ ਸਮੇਂ ਵਿੱਚ ਸ਼ਾਇਦ ਅਜਿਹਾ ਦਿਨ ਨਾ ਆਵੇ ਜਦੋਂ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਹ ਕਹਾਣੀ ਸੁਣਾਉਣੀ ਪਵੇ ਕਿ ਇੱਕ ਘੁਮਿਆਰ ਸੀ। ਜਿਸ ਤਰ੍ਹਾਂ ਚੀਨ ਵਰਗੇ ਦੀਵੇ ਘੁਮਿਆਰ ਵਾਲੇ ਬਾਜ਼ਾਰ 'ਤੇ ਹਾਵੀ ਹਨ। ਇਸ ਤੋਂ ਜਾਪਦਾ ਹੈ ਕਿ ਸ਼ਾਇਦ ਘੁਮਿਆਰ ਦਾ ਚਰਖਾ ਰੁੱਕ ਜਾਵੇਗਾ ਅਤੇ ਘੁਮਿਆਰ ਕਹਾਣੀਆਂ ਵਿਚ ਹੀ ਸੁਣਨ ਨੂੰ ਮਿਲੇਗਾ। ਕਾਫੀ ਮਿਹਨਤ ਤੋਂ ਬਾਅਦ ਫੁੱਟਪਾਥ 'ਤੇ ਦੁਕਾਨ ਬਣਾ ਕੇ ਦੀਵੇ ਬਣਾਉਣ ਅਤੇ ਵੇਚਣ ਵਾਲੇ ਘੁਮਿਆਰ ਜਿੱਥੇ ਬਾਜ਼ਾਰ 'ਚ ਗਾਹਕ ਨੂੰ ਤਰਸਦੇ ਹਨ।