Sehna News: ਸ਼ਹਿਣਾ 'ਚ ਘਰੇਲੂ ਕਲੇਸ਼ 'ਚ ਨੂੰਹ ਟਾਵਰ 'ਤੇ ਚੜ੍ਹੀ; ਸੱਸ ਦੀ ਹਮਾਇਤ ਵਿੱਚ ਅੱਧਾ ਪਿੰਡ ਟੈਂਕੀ 'ਤੇ ਚੜ੍ਹਿਆ
Advertisement
Article Detail0/zeephh/zeephh2483109

Sehna News: ਸ਼ਹਿਣਾ 'ਚ ਘਰੇਲੂ ਕਲੇਸ਼ 'ਚ ਨੂੰਹ ਟਾਵਰ 'ਤੇ ਚੜ੍ਹੀ; ਸੱਸ ਦੀ ਹਮਾਇਤ ਵਿੱਚ ਅੱਧਾ ਪਿੰਡ ਟੈਂਕੀ 'ਤੇ ਚੜ੍ਹਿਆ

ਬਲਾਕ ਸ਼ਹਿਣਾ ਦੇ ਪਿੰਡ ਭਗਤਪੁਰਾ ਮੌੜ ਵਿੱਚ ਸੱਸ-ਨੂੰਹ ਦੇ ਕਲੇਸ਼ ਵਿੱਚ ਸੱਸ ਵਾਟਰ ਵਰਕਸ ਦੀ ਟੈਂਕੀ ਅਤੇ ਨੂੰਹ ਟਾਵਰ ਉਤੇ ਚੜ੍ਹ ਗਈ। ਸੱਸ ਧਿਰ ਨਾਲ 35-40 ਲੋਕ ਚੜ੍ਹੇ ਪਾਣੀ ਦੀ ਟੈਂਕੀ  ਅਤੇ ਦੂਜੇ ਪਾਸੇ ਨੂੰਹ ਆਪਣੇ ਪੁੱਤ ਨਾਲ ਅਨਾਜ ਮੰਡੀ ਵਿੱਚ ਲੱਗੇ ਬਿਜਲੀ ਟਾਵਰ ਉਤੇ ਚੜ੍ਹ ਗਈ। ਇਸ ਦਰਮਿਆਨ ਪਿੰਡ ਵਾਸੀਆਂ ਨੇ ਮਾਮੂਲੀ ਝਗੜੇ ਨੂੰ ਸਿਆਸੀ ਰੰਗਤ ਦੇਣ

Sehna News: ਸ਼ਹਿਣਾ 'ਚ ਘਰੇਲੂ ਕਲੇਸ਼ 'ਚ ਨੂੰਹ ਟਾਵਰ 'ਤੇ ਚੜ੍ਹੀ; ਸੱਸ ਦੀ ਹਮਾਇਤ ਵਿੱਚ ਅੱਧਾ ਪਿੰਡ ਟੈਂਕੀ 'ਤੇ ਚੜ੍ਹਿਆ

Sehna News: ਬਲਾਕ ਸ਼ਹਿਣਾ ਦੇ ਪਿੰਡ ਭਗਤਪੁਰਾ ਮੌੜ ਵਿੱਚ ਸੱਸ-ਨੂੰਹ ਦੇ ਕਲੇਸ਼ ਵਿੱਚ ਸੱਸ ਵਾਟਰ ਵਰਕਸ ਦੀ ਟੈਂਕੀ ਅਤੇ ਨੂੰਹ ਟਾਵਰ ਉਤੇ ਚੜ੍ਹ ਗਈ। ਸੱਸ ਧਿਰ ਨਾਲ 35-40 ਲੋਕ ਚੜ੍ਹੇ ਪਾਣੀ ਦੀ ਟੈਂਕੀ  ਅਤੇ ਦੂਜੇ ਪਾਸੇ ਨੂੰਹ ਆਪਣੇ ਪੁੱਤ ਨਾਲ ਅਨਾਜ ਮੰਡੀ ਵਿੱਚ ਲੱਗੇ ਬਿਜਲੀ ਟਾਵਰ ਉਤੇ ਚੜ੍ਹ ਗਈ। ਇਸ ਦਰਮਿਆਨ ਪਿੰਡ ਵਾਸੀਆਂ ਨੇ ਮਾਮੂਲੀ ਝਗੜੇ ਨੂੰ ਸਿਆਸੀ ਰੰਗਤ ਦੇਣ ਦਾ ਦੋਸ਼ ਲਗਾਇਆ।

ਜਾਣਕਾਰੀ ਮੁਤਾਬਕ ਨੂੰਹ ਸੱਸ ਦੇ ਕਲੇਸ਼ ਵਿੱਚ ਨੂੰਹ ਨੇ ਥਾਣੇ ਸ਼ਿਕਾਇਤ ਦਿੱਤੀ ਸੀ। ਘਰੇਲੂ ਰੌਲੇ ਵਿਚਾਲੇ ਸ਼ਹਿਣਾ ਪੁਲਿਸ ਅੱਜ ਦੋ ਵਿਅਕਤੀਆਂ ਨੂੰ ਥਾਣੇ ਲੈ ਗਈ। ਜਿਸ ਦੇ ਵਿਰੋਧ ਉਤੇ ਸੱਸ ਪੱਖ ਵਿੱਚ ਆਏ ਲੋਕ ਪਾਣੀ ਦੀ ਟੈਂਕੀ ਉਤੇ ਚੜ੍ਹ ਗਏ ਅਤੇ ਮੰਗ ਕੀਤੀ ਕਿ ਸੱਸ ਨਾਲ ਕੁੱਟਮਾਰ ਹੋਈ ਤੇ ਉਲਟਾ ਪੁਲਿਸ ਉਨ੍ਹਾਂ ਦੇ ਬੰਦਿਆਂ ਨੂੰ ਲੈ ਗਈ। ਜਦਕਿ ਉਨ੍ਹਾਂ ਦਾ ਦੋਹਾਂ ਧਿਰਾਂ ਦੇ ਰੌਲੇ ਨਾਲ ਕੋਈ ਸਬੰਧ ਨਹੀਂ।

ਸਿਆਸੀ ਬਦਲਾਖੋਰੀ ਵਿੱਚ ਉਨ੍ਹਾਂ ਇਸ ਮਾਮਲੇ ਨਾਲ ਜੋੜਿਆ ਗਿਆ ਤੇ ਉਨ੍ਹਾਂ ਨੂੰ ਥਾਣੇ ਭਿਜਵਾ ਜ਼ਲੀਲ ਕੀਤਾ ਗਿਆ। ਇਸ ਦੇ ਵਿਰੋਧ ਵਿੱਚ ਉਹ 35-40 ਜਾਣੇ ਪਾਣੀ ਦੀ ਟੈਂਕੀ ਉਤੇ ਚੜ੍ਹੇ ਹਾਂ। ਜਿੰਨਾ ਚਿਰ ਉਨ੍ਹਾਂ ਦੇ ਬੰਦੇ ਨਹੀਂ ਛੱਡੇ ਜਾਂਦੇ ਤੇ ਇਨਸਾਫ਼ ਨਹੀਂ ਮਿਲਦਾ ਉਹ ਥੱਲੇ ਨਹੀਂ ਆਉਣਗੇ।

ਇਹ ਵੀ ਪੜ੍ਹੋ : Punjab Mega PTM: ਅੱਜ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ 'ਚ ਹੋਵੇਗੀ ਮੈਗਾ PTM, ਸਾਰੇ ਮੰਤਰੀ ਤੇ ਵਿਧਾਇਕ ਹੋਣਗੇ ਸ਼ਾਮਲ

ਦੂਸਰੇ ਪਾਸੇ ਜੋ ਕਿ ਨੂੰਹ ਹੈ ਉਹ ਵੀ ਅਨਾਜ ਮੰਡੀ ਵਿੱਚ ਲੱਗੇ ਟਾਵਰ ਉਤੇ ਚੜ੍ਹ ਗਈ ਤੇ ਉਸ ਨੇ ਆਖਿਆ ਕਿ ਉਨ੍ਹਾਂ ਦੇ ਮਾਮਲੇ ਨੂੰ ਸਿਆਸੀ ਰੰਗਤ ਦੇ ਕੇ ਉਨ੍ਹਾਂ ਖਿਲਾਫ਼ ਧੱਕੇਸ਼ਾਹੀ ਕੀਤੀ ਜਾ ਰਹੀ। ਉਨ੍ਹਾਂ ਨਾਲ ਕੁੱਟਮਾਰ ਵੀ ਹੋਈ ਹੈ ਤੇ ਜੇ ਉਨ੍ਹਾਂ ਇਨਸਾਫ਼ ਨਹੀਂ ਮਿਲਿਆ ਤਾਂ ਉਤੇ ਥੱਲੇ ਨਹੀਂ ਉਤਰਨਗੇ। ਇਸ ਮੌਕੇ ਸ਼ਹਿਣਾ ਪੁਲਿਸ ਪੁੱਜ ਗਈ ਅਤੇ ਐਸਐਚਓ ਸ਼ਹਿਣਾ ਨੇ ਆਖਿਆ ਕਿ ਦੋਹਾਂ ਧਿਰਾਂ ਨਾਲ ਗੱਲਬਾਤ ਜਾਰੀ ਹੈ ਤੇ ਸ਼ਾਮ ਨੂੰ ਥਾਣੇ ਸੱਦ ਮਾਮਲਾ ਦਾ ਹੱਲ ਕਰਵਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : Ram Rahim Update: ਰਾਮ ਰਹੀਮ ਦੀਆਂ ਵਧੀਆਂ ਮੁਸ਼ਕਲਾਂ! ਸਰਕਾਰ ਨੇ ਬੇਅਦਬੀ ਮਾਮਲਿਆਂ 'ਚ ਕੇਸ ਚਲਾਉਣ ਦੀ ਦਿੱਤੀ ਮਨਜ਼ੂਰੀ

 

Trending news