Amritsar Murder Case: ਅੰਮ੍ਰਿਤਸਰ ਵਿੱਚ ਬਜ਼ੁਰਗ ਕਤਲ ਮਾਮਲੇ ਵਿੱਚ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ ਹੈ।
Trending Photos
Amritsar Murder Case: ਬੀਤੇ ਦਿਨ ਅੰਮ੍ਰਿਤਸਰ ਦੀ ਇੰਦਰਾ ਕਲੋਨੀ ਦੇ ਇੱਕ ਘਰ ਵਿੱਚ ਵੜ੍ਹ ਕੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਬਜ਼ੁਰਗ ਦੀ ਪਛਾਣ ਗੁਲਸ਼ਨ ਸਿੰਘ ਸੋਢੀ (55) ਵਜੋਂ ਹੋਈ ਸੀ। ਪੁਲਿਸ ਨੇ ਲਾਸ਼ ਮਿਲਣ ਮਗਰੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮ੍ਰਿਤਕ ਦੀ ਬੇਟੀ ਅਨਾਰਿਕਾ ਵੱਲੋਂ ਕਰਵਾਈ ਗਈ ਸ਼ਿਕਾਇਤ ਉਤੇ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਸੀ।
ਅਨਾਰਿਕਾ ਨੇ ਦੱਸਿਆ ਕਿ ਉਸ ਦੇ ਪਿਤਾ ਗੁਲਸ਼ਨ ਸਿੰਘ ਸੋਢੀ ਜੋ ਕਿ ਇੰਦਰਾ ਕਲੋਨੀ ਦੇ ਮਕਾਨ ਨੰਬਰ 148 ਵਿੱਚ ਰਹਿੰਦੇ ਸਨ। ਉਹ ਕੈਂਸਰ ਦੇ ਮਰੀਜ਼ ਸਨ। ਇਨ੍ਹਾਂ ਦੀ ਸਾਂਭ ਸੰਭਾਲ ਲਈ ਰਾਜ ਕੌਰ ਪਤਨੀ ਸਤਨਾਮ ਸਿੰਘ ਮੁਸਤਫਾਬਾਦ ਅੰਮ੍ਰਿਤਸਰ ਰੱਖੀ ਹੋਈ ਹੈ। ਉਸ ਦੇ ਪਿਤਾ ਨੇ ਦਵਾਈ ਲੈਣ ਲਈ ਕੈਂਸਰ ਹਸਪਤਾਲ ਮੁੱਲਾਂਪੁਰ ਜਾਣਾ ਸੀ ਤੇ ਘਰ ਵਿੱਚ ਇੱਕ ਵੇਚੇ ਗਏ ਮਕਾਨ ਦੇ ਦੋ ਲੱਖ ਰੁਪਏ ਪਏ ਸਨ। ਪੁਲਿਸ ਦੀ ਟੀਮ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਦਿੱਤੀ ਹੈ।
ਪੁਲਿਸ ਨੇ ਦੀਪਕ ਉਰਫ਼ ਸੰਨੀ ਉਰਫ਼ ਚਿੱਚੜ ਪੁੱਤਰ ਸੁਖਦੇਵ ਵਾਸੀ ਜੰਡੀ ਮਾਤਾ ਮੰਦਰ ਮੁਸਤਫਾਬਾਦ, ਬਟਾਲਾ ਰੋਡ, ਅੰਮ੍ਰਿਤਸਰ, ਲਵਪ੍ਰੀਤ ਸਿੰਘ ਉਰਫ ਕਲਟਾ ਪੁੱਤਰ ਨਿਰਮਲ ਸਿੰਘ ਵਾਸੀ ਅਨੰਦ ਵਿਹਾਰ ਕਲੋਨੀ, ਮੁਸਤਫਾਬਾਦ ਬਟਾਲਾ ਰੋਡ, ਅੰਮ੍ਰਿਤਸਰ, ਕੇਵਲ ਮਸੀਹ ਉਹਫ ਸੰਨੀ ਪੁੱਤਰ ਯਾਕੂਬ ਮਸੀਹ ਵਾਸੀ ਪਿੰਡ ਸ਼ਾਹਬਾਦ ਥਾਣਾ ਰੰਗੜ ਨੰਗਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਤੇ ਅਜੈ ਉਰਫ ਪ੍ਰਿੰਸ ਪੁੱਤਰ ਕੁਲਵੰਤ ਮਸੀਹ ਵਾਸੀ ਪਿੰਡ ਸ਼ਾਹਬਾਦ ਥਾਣਾ ਰੰਗੜ ਨੰਗਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਨੂੰ 06 ਘੰਟੇ ਦੇ ਅੰਦਰ-ਅੰਦਰ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਨੇ ਮੁਲਜ਼ਮਾਂ ਕੋਲੋਂ 35,000 ਰੁਪਏ ਭਾਰਤੀ ਕਰੰਸੀ, 02 ਮੋਬਾਈਲ, ਸੋਨੇ ਦਾ ਇੱਕ ਬਰੈਸਟ, ਚੇਨ, ਦੋ ਸੋਨੇ ਦੀਆਂ ਮੁੰਦਰੀਆਂ, ਕਾਂਟੇ ਇੱਕ ਜੋੜਾ (ਝੁਮਕੇ), ਟੌਪਸ ਇੱਕ ਜੋੜਾ, ਕੋਕੇ ਤਿੰਨ ਪੀਸ, ਪੈਡਲ ਡਾਇਮੰਡ ਤੇ ਮੋਬਾਈਲ ਤੇ ਵਾਰਦਾਤ ਵਿੱਚ ਵਰਤੀ ਗਈ ਐਕਟਿਵਾ ਸਕੂਟੀ ਬਰਾਮਦ ਕਰ ਲਈ ਗਈ ਹੈ।
ਗ੍ਰਿਫ਼ਤਾਰ ਮੁਲਜ਼ਮ ਦੀਪਕ ਉਰਫ਼ ਸੰਨੀ ਉਰਫ਼ ਚਿੱਚੜ ਜੋ ਕਿ ਮੁਹੱਲੇ ਮੁਸਤਫਾਬਾਦ ਵਿੱਚ ਹੀ ਰਹਿੰਦਾ ਹੈ ਤੇ ਕੇਵਲ ਮਸੀਹ ਉਰਫ਼ ਸੰਨੀ ਪਹਿਲਾਂ ਇੰਦਰਾ ਕਲੋਨੀ ਗਲੀ ਵਿੱਚ ਹੀ ਕਿਰਾਏ ਉਤੇ ਰਹਿ ਚੁੱਕਾ ਹੈ। ਜਿਸ ਕਾਰਨ ਇਹ ਮੁਲਜ਼ਮ ਇੱਕ ਦੂਸਰੇ ਦੇ ਜਾਣਕਾਰ ਸਨ ਤੇ ਇਨ੍ਹਾਂ ਨੂੰ ਪਤਾ ਸੀ ਕਿ ਗੁਲਸ਼ਨ ਸਿੰਘ ਸੋਢੀ ਘਰ ਵਿੱਚ ਇਕੱਲਾ ਰਹਿੰਦਾ ਹੈ, ਜਿਸਨੂੰ ਦੇਖਦੇ ਹੋਏ ਇਨ੍ਹਾਂ ਨੇ ਹਮਸਲਾਹ ਹੋ ਕੇ ਰਾਤ 1 ਵਜੇ ਗੁਲਸ਼ਨ ਸਿੰਘ ਸੋਢੀ ਦੇ ਘਰ ਵਿੱਚ ਦਾਖਲ ਹੋ ਕੇ ਲੁੱਟ ਦੇ ਇਰਾਦੇ ਨਾਲ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Punjab News: 'ਕਾਂਗਰਸ ਨੂੰ "ਸਰਕਾਰੀ ਪਾਰਟੀ" ਆਖੀਏ ਜਾਂ "ਵਿਰੋਧੀ ਪਾਰਟੀ”?' ਸੁਨੀਲ ਜਾਖੜ ਦਾ CM ਭਗਵੰਤ ਮਾਨ ਨੂੰ ਸਵਾਲ