ਸਾਬਕਾ ਮੰਤਰੀ ਤੇ ਸਾਬਕਾ ਰਾਜ ਸਭਾ ਮੈਂਬਰ ਬਲਵੰਤ ਸਿੰਘ ਰਾਮੂਵਾਲੀਆਂ ਘਰ ਤਕਰੀਬਨ 75 ਲੱਖ ਰੁਪਏ ਦੀ ਚੋਰੀ ਹੋਈ। ਚੋਰੀ ਦਾ ਇਲਜ਼ਾਮ ਰਾਮੂਵਾਲੀਆਂ ਦੇ ਪਰਸਨਲ ਸੈਕਟਰੀ ਗੁਰਪਾਲ ਸਿੰਘ ‘ਤੇ ਲੱਗਿਆ ਹੈ ਤੇ ਉਹ ਵਿਦੇਸ਼ ਫਰਾਰ ਦੱਸਿਆ ਜਾ ਰਿਹਾ ਹੈ।
Trending Photos
ਨਵਦੀਪ ਮਹੇਸਰੀ(ਮੋਗਾ)- ਬਲਵੰਤ ਸਿੰਘ ਰਾਮੂਵਾਲੀਆ ਦੇ ਜੱਦੀ ਪਿੰਡ ਸਥਿਤ ਘਰ ਵਿਚ ਰਹਿ ਰਹੇ ਬਲਕਾਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਲਿਖਵਾਇਆ ਕਿ ਉਹ ਤਕਰੀਬਨ 20 ਸਾਲ ਤੋਂ ਬਲਵੰਤ ਸਿੰਘ ਰਾਮੂਵਾਲੀਆ ਦੇ ਜੱਦੀ ਪਿੰਡ ਰਾਮੂਵਾਲਾ ਨਵਾਂ ਵਿਖੇ ਰਹਿ ਰਿਹਾ ਹਾਂ। ਉਨ੍ਹਾਂ ਦੱਸਿਆ ਕਿ ਬਲਵੰਤ ਸਿੰਘ ਰਾਮੂਵਾਲੀਆ ਰਾਜਨੀਤਕ ਰੁਝੇਵਿਆਂ ਕਾਰਨ ਜਿਆਦਾਤਰ ਬਾਹਰ ਹੀ ਰਹਿੰਦੇ ਹਨ। ਤੇ ਗੁਰਪਾਲ ਸਿੰਘ ਨਾਮ ਦਾ ਵਿਅਕਤੀ ਪਿਛਲੇ 15 ਸਾਲ ਤੋਂ ਰਾਮੂਵਾਲੀਆਂ ਨਾਲ ਪਰਸਨਲ ਸੈਕਟਰੀ ਦੇ ਤੌਰ ‘ਤੇ ਕੰਮ ਕਰ ਰਿਹਾ ਸੀ। ਜਿਸ ਉੱਪਰ ਰਾਮੂਵਾਲੀਆਂ ਤੇ ਪਰਿਵਾਰ ਨੂੰ ਪੂਰੇ ਭਰੋਸਾ ਸੀ। ਪਰ ਹੋਲੀ ਹੋਲੀ ਘਰ ‘ਚੋ ਕੀਮਤੀ ਸਮਾਨ ਗਾਇਬ ਹੋਣ ਲੱਗ ਪਿਆ ਤੇ ਪਤਾ ਲੱਗਿਆ ਕਿ ਪਰਸਨਲ ਸੈਕਟਰੀ ਗੁਰਪਾਲ ਸਿੰਘ ਵੱਲੋਂ ਹੀ ਸਮਾਨ ਚੋਰੀ ਕੀਤਾ ਗਿਆ ਤੇ 3 ਮਹੀਨੇ ਪਹਿਲਾ ਵਿਦੇਸ਼ ਫਰਾਰ ਹੋ ਗਿਆ।
ਤਕਰੀਬਨ 75 ਲੱਖ ਦੀ ਹੋਈ ਚੋਰੀ
ਦੱਸਦੇਈਏ ਕਿ ਬਲਵੰਤ ਸਿੰਘ ਰਾਮੂਵਾਲੀਆ ਦਾ ਜੋ ਕੀਮਤੀ ਸਮਾਨ (ਜਿਵੇਂਕਿ 30/35 ਤੋਲੇ ਸੋਨੇ ਦੇ ਗਹਿਣੇ ਜੋ ਕਿ ਬਲਵੰਤ ਸਿੰਘ ਰਾਮੂਵਾਲੀਆ ਜੀ ਦੇ ਮਾਤਾ ਅਤੇ ਪਤਨੀ ਦਾ ਇਸਤਰੀ ਧਨ ਸੀ ਸ਼ੇਅਰ ਜੋ ਉਹਨਾਂ ਦੀ ਨੂੰਹ ਸੁਰਜੀਤ ਕੌਰ ਦੇ ਨਾਮ ‘ਤੇ ਸੀ ਜਿਸਦੀ ਕੀਮਤ ਤਕਰੀਬਨ 15/20 ਲੱਖ ਹੈ। ਨਗਦ ਤਕਰੀਬਨ 25/30 ਲੱਖ ਰੁਪਏ ਸੀ। ਜੋ ਕਿ ਲੋਕ ਭਲਾਈ ਪਾਰਟੀ ਫੰਡ ਦੇ ਸਨ) ਸ਼ੇਅਰ ਸਰਟੀਫਿਕੇਟ ਆਦਿ ਚੋਰੀ ਕੀਤੇ ਹਨ । ਗੁਰਪਾਲ ਸਿੰਘ ਪੁੱਤਰ ਮੁਖਤਿਆਰ ਸਿੰਘ ਹੀ ਸਾਰਾ ਸਮਾਨ ਚੋਰੀ ਕਰਕੇ ਭੱਜ ਗਿਆ ਹੈ। ਤਕਰੀਬਨ ਸਾਰਾ ਸਮਾਨ 75 ਲੱਖ ਰੁਪਏ ਦਾ ਬਣਦਾ ਹੈ।
ਪੁਲਿਸ ਵੱਲੋਂ ਕੀਤਾ ਗਿਆ ਮਾਮਲਾ ਦਰਜ਼
ਬਲਕਾਰ ਸਿੰਘ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਮੋਗਾ ਪੁਲਿਸ ਵੱਲੋਂ ਗੁਰਪਾਲ ਸਿੰਘ ਸਮੇਤ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
WATCH LIVE TV