Abohar School Teacher Viral News: ਹਾਲਾਂਕਿ ਦੂਜੇ ਪਾਸੇ ਇਸ ਬਾਰੇ ਬੱਚੇ ਦੇ ਪਿਤਾ ਨੇ ਕਿਹਾ- ਮੈਨੂੰ ਇਸ 'ਤੇ ਕੋਈ ਇਤਰਾਜ਼ ਨਹੀਂ ਹੈ ਅਤੇ ਉਹਨਾਂ ਨੇ ਕਿਹ ਕਿ ਇੱਕ ਅਧਿਆਪਕ ਬੱਚੇ ਨੂੰ ਕੁੱਟੇ ਬਿਨਾਂ ਕਿਵੇਂ ਪੜ੍ਹਾ ਸਕਦਾ ਹੈ? ਪਿਤਾ ਨੇ ਕਿਹਾ- ਮੈਂ ਆਪਣੇ ਬੇਟੇ ਦੀ ਸ਼ਿਕਾਇਤ ਕੀਤੀ ਸੀ।
Trending Photos
Abohar School Teacher Viral News: ਅਬੋਹਰ ਦੇ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕ ਵੱਲੋਂ ਬੱਚੇ ਦੇ ਥੱਪੜ ਮਾਰਨ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਅਧਿਆਪਕ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਢਾਣੀ ਜੀਤਾ ਸਿੰਘ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਪ੍ਰਸ਼ਾਸਨ ਨੇ ਵੱਡਾ ਐਕਸ਼ਨ ਲਿਆ ਤੇ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਹੈ।
ਸਰਕਾਰੀ ਸਕੂਲ ਵਿੱਚ ਅਧਿਆਪਕ ਵੱਲੋਂ ਬੱਚੇ ਨੂੰ ਥੱਪੜ ਮਾਰਨ ਦੀ ਵਾਇਰਲ ਹੋਈ ਵੀਡੀਓ ਦੇ ਮਾਮਲੇ ਵਿੱਚ ਬੱਚੇ ਦਾ ਪਿਤਾ ਸਾਹਮਣੇ ਆਇਆ ਹੈ। ਹਾਲਾਂਕਿ ਬੱਚੇ ਦੇ ਪਿਤਾ ਨੇ ਕਿਹਾ- ਮੈਨੂੰ ਇਸ 'ਤੇ ਕੋਈ ਇਤਰਾਜ਼ ਨਹੀਂ ਹੈ ਅਤੇ ਉਹਨਾਂ ਨੇ ਕਿਹ ਕਿ ਇੱਕ ਅਧਿਆਪਕ ਬੱਚੇ ਨੂੰ ਕੁੱਟੇ ਬਿਨਾਂ ਕਿਵੇਂ ਪੜ੍ਹਾ ਸਕਦਾ ਹੈ? ਪਿਤਾ ਨੇ ਕਿਹਾ- ਮੈਂ ਆਪਣੇ ਬੇਟੇ ਦੀ ਸ਼ਿਕਾਇਤ ਕੀਤੀ ਸੀ।