Ferozepur Civil Hospital: ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦਾ ਬੁਰਾ ਹਾਲ ਦੇਖਣ ਨੂੰ ਮਿਲਿਆ ਹੈ। ਐਕਸ-ਰੇ ਮਸ਼ੀਨ ਇੱਕ ਮਹੀਨੇ ਤੋਂ ਬੰਦ
Trending Photos
Ferozepur Civil Hospital: ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾਪਦੀ ਹੈ ਅਤੇ ਮਰੀਜ਼ਾਂ ਨੂੰ ਵੀ ਆਪਣੀ ਸਿਹਤ ਠੀਕ ਨਹੀਂ ਲੱਗਦੀ ਅਤੇ ਜਦੋਂ ਉਹੀ ਮਰੀਜ਼ ਇਲਾਜ ਲਈ ਹਸਪਤਾਲ ਆਉਂਦੇ ਹਨ ਤਾਂ ਉਨ੍ਹਾਂ ਦਾ ਵਾਹਨ ਜਾਂ ਮੋਟਰਸਾਈਕਲ ਚੋਰੀ ਹੋ ਜਾਂਦਾ ਹੈ, ਜਿਸ ਕਾਰਨ ਉਹ ਹੋਰ ਵੀ ਪ੍ਰੇਸ਼ਾਨ ਹੋ ਜਾਂਦੇ ਹਨ ਅਤੇ ਪਿਛਲੇ ਦਿਨੀਂ ਐਕਸ-ਰੇ ਮਸ਼ੀਨ ਇੱਕ ਮਹੀਨੇ ਤੋਂ ਬੰਦ ਪਈ ਹੈ। ਇਸ ਦੇ ਨਾਲ ਹੀ ਸੀਵਰੇਜ ਸਿਸਟਮ ਖ਼ਰਾਬ ਹੈ।
ਉਕਤ ਐਕਸਰੇ ਮਸ਼ੀਨ ਪਿਛਲੇ ਇਕ ਮਹੀਨੇ ਤੋਂ ਬੰਦ ਪਈ ਹੈ, ਜਿਸ ਕਾਰਨ ਮਰੀਜ਼ ਬਾਹਰੋਂ ਆਪਣੇ ਐਕਸਰੇ ਕਰਵਾ ਰਹੇ ਹਨ ਅਤੇ ਜਦੋਂ ਇਸ ਸਬੰਧੀ ਰੇਡਿਓਲੋਜਿਸਟ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ। ਉਕਤ ਮਰੀਜ਼ ਨੇ ਕਿਹਾ ਕਿ ਉਹ ਬਾਹਰੋਂ ਐਕਸ-ਰੇ ਕਰਵਾ ਰਹੇ ਹਨ ਅਤੇ ਇਸ 'ਚ ਕਾਫੀ ਖਰਚਾ ਆ ਰਿਹਾ ਹੈ ਸਿਵਲ ਹਸਪਤਾਲ ਵਿੱਚ ਬੰਦ ਪਿਆ ਹੈ ਅਤੇ ਇਸ ਨੂੰ ਚਾਲੂ ਕਰਨ ਦੀ ਲੋੜ ਹੈ
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਉਥੇ ਹਸਪਤਾਲ ਵਿਚ ਸਾਫ-ਸਫਾਈ ਨਾ ਹੋਣ ਕਰਕੇ ਇਲਾਜ਼ ਕਰਵਾਉਣ ਆਉਂਦੇ ਲੋਕ ਹਸਪਤਾਲ ਵਿਚ ਦਾਖਲ ਹੋਣ ਦੀ ਬਜਾਏ ਆਪਣੇ ਘਰ ਹੀ ਜਾਣਾ ਪਸੰਦ ਕਰਦੇ ਹਨ।