Ferozpur News: ਪੀੜਿਤ ਮਨਜੀਤ ਸਿੰਘ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਵਿੱਚ ਉਹਨਾਂ ਵੱਲੋਂ ਮਹਿੰਦਰ ਸਿੰਘ ਧਿਰ ਦਾ ਸਮਰਥਨ ਕੀਤਾ ਗਿਆ ਸੀ। ਜਿਸ ਤੋਂ ਸੰਦੀਪ ਸਿੰਘ ਅਤੇ ਉਸ ਦਾ ਪਿਤਾ ਸਾਬਕਾ ਸਰਪੰਚ ਅੰਗਰੇਜ ਸਿੰਘ ਕਾਫੀ ਨਾਰਾਜ਼ ਸੀ ਅਤੇ ਜਿੱਤਣ ਤੋਂ ਬਾਅਦ ਅਕਸਰ ਹੀ ਉਹ ਉਹਨਾਂ ਨੂੰ ਰੰਜਿਸ਼ ਦੇਖ ਲੈਦੇ ਆ ਧਮਕੀਆਂ ਦੇ ਰਹੇ ਸਨ।
Trending Photos
Ferozpur News: ਪੰਜਾਬ ਵਿੱਚ ਪੰਚਾਇਤੀ ਚੋਣਾਂ ਖਤਮ ਹੋਣ ਤੋਂ ਬਾਅਦ ਵੀ ਰੰਜਿਸ਼ਾਂ ਖਤਮ ਹੋਣ ਦਾ ਨਾਂਅ ਨਹੀਂ ਲੈ ਰਹੀਆਂ ਹਨ। ਇਕ ਵਾਰ ਫਿਰ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਫਿਰੋਜ਼ਪੁਰ ਦੇ ਪਿੰਡ ਮਸਤੇ ਵਿੱਚ ਜਿੱਤੇ ਹੋਏ ਸਰਪੰਚ ਧਿਰ ਵੱਲੋਂ ਹਾਰੇ ਹੋਏ ਸਰਪੰਚ ਉਮੀਦਵਾਰ ਦੇ ਸਮਰਥਕਾਂ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਪਿੰਡ ਮਸਤੇ ਕੇ ਵਿਖੇ ਸੰਦੀਪ ਸਿੰਘ ਅਤੇ ਮਹਿੰਦਰ ਸਿੰਘ ਦੇ ਵਿਚਾਲੇ ਸਰਪੰਚੀ ਦੀ ਚੋਣ ਨੂੰ ਲੈ ਕੇ ਚੋਣਾਂ ਲੜੀਆਂ ਗਈਆਂ। ਇਸ ਦੌਰਾਨ ਸੰਦੀਪ ਸਿੰਘ ਸਰਪੰਚ ਬਣ ਗਿਆ ਪਰ ਸਰਪੰਚ ਬਣਨ ਤੋਂ ਬਾਅਦ ਪਿੰਡ ਦਾ ਵਿਕਾਸ ਤਾਂ ਕੀ ਕਰਨਾ ਸੀ ਪਿੰਡ ਵਿੱਚ ਉਲਟਾ ਹੀ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੱਤੀ। ਇੱਕ ਘਟਨਾ ਦਾ ਵੀਡੀਓ ਵੀ ਸਹਾਮਣੇ ਆਈ ਹੈ ਜਿਸ ਵਿੱਚ ਸਰਪੰਚ ਦੇ ਸਮਰਥਕਾਂ ਵੱਲੋਂ ਦੂਜੀ ਧਿਰ ਉੱਪਰ ਜਾਨਲੇਵਾ ਹਮਲਾ ਕਰ ਕੇ ਵੋਟ ਨਾ ਪਾਉਣ ਦੀ ਕੱਢ ਰਹੇ ਹਨ।
ਪੀੜਿਤ ਮਨਜੀਤ ਸਿੰਘ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਵਿੱਚ ਉਹਨਾਂ ਵੱਲੋਂ ਮਹਿੰਦਰ ਸਿੰਘ ਧਿਰ ਦਾ ਸਮਰਥਨ ਕੀਤਾ ਗਿਆ ਸੀ। ਜਿਸ ਤੋਂ ਸੰਦੀਪ ਸਿੰਘ ਅਤੇ ਉਸ ਦਾ ਪਿਤਾ ਸਾਬਕਾ ਸਰਪੰਚ ਅੰਗਰੇਜ ਸਿੰਘ ਕਾਫੀ ਨਾਰਾਜ਼ ਸੀ ਅਤੇ ਜਿੱਤਣ ਤੋਂ ਬਾਅਦ ਅਕਸਰ ਹੀ ਉਹ ਉਹਨਾਂ ਨੂੰ ਰੰਜਿਸ਼ ਦੇਖ ਲੈਦੇ ਆ ਧਮਕੀਆਂ ਦੇ ਰਹੇ ਸਨ। ਕੱਲ੍ਹ ਜਦ ਉਹ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਜਾਣ ਲੱਗੇ ਤਾਂ ਅੱਗੋਂ ਸਰਪੰਚ ਅਤੇ ਉਸਦੇ ਸਾਥੀਆਂ ਨੇ ਉਹਨਾਂ ਨੂੰ ਗੁਰਦੁਆਰੇ ਜਾਣ ਨਹੀਂ ਦਿੱਤਾ ਅਤੇ ਰਸਤੇ ਵਿੱਚ ਘੇਰ ਕੇ ਉਹਨਾਂ ਨਾਲ ਜੰਮ੍ਹ ਕੇ ਕੁੱਟਮਾਰ ਕੀਤੀ। ਜਦੋਂ ਉਹ ਆਪਣੇ ਘਰ ਵਾਪਸ ਆ ਗਏ ਤਾਂ ਸਰਪੰਚ ਅਤੇ ਉਸਦੇ ਸਾਥੀ ਉਹਨਾਂ ਦੇ ਘਰ ਆ ਗਏ ਅਤੇ ਘਰ ਵੜ ਕੇ ਮਨਜੀਤ ਸਿੰਘ ਉਸ ਦੀ ਪਤਨੀ ਅਤੇ ਉਸਦੇ ਭਰਾਵਾਂ ਉੱਤੇ ਹਥਿਆਰਾਂ ਅਤੇ ਅਸਲੇ ਨਾਲ ਹਮਲਾ ਕਰ ਦਿੱਤਾ। ਜਿਨ੍ਹਾਂ ਵਿੱਚ ਚਾਰ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਹੈ।
ਪੀੜ੍ਹਤਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਇਹ ਲੋਕ ਸਰਪੰਚੀ ਜਿੱਤੇ ਹਨ। ਉਸ ਬਾਅਦ ਲਗਾਤਾਰ ਹੀ ਉਨ੍ਹਾਂ ਦੇ ਪਰਿਵਾਰ ਉੱਤੇ ਹਮਲਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਪਰ ਪੁਲਿਸ ਪ੍ਰਸ਼ਾਸਨ ਕੁਝ ਵੀ ਕਾਰਵਾਈ ਕਰਨ ਦੀ ਬਜਾਏ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਅਤੇ ਸਰਪੰਚ ਅਤੇ ਉਸਦੇ ਸਾਥੀ ਲਗਾਤਾਰ ਪਿੰਡ ਵਿੱਚ ਲੋਕਾਂ ਦੀ ਕੁੱਟਮਾਰ ਕਰ ਰਹੇ ਹਨ ਅਤੇ ਗੁੰਡਾਗਰਦੀ ਫੈਲਾ ਰਹੇ ਹਨ।
ਜ਼ਖਮੀਆਂ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਾਇਆ ਗਿਆ ਹੈ। ਕੁੱਟਮਾਰ ਦੌਰਾਨ ਗੰਭੀਰ ਜ਼ਖਮੀ ਹੋਏ ਜ਼ਖਮੀਆਂ ਵਿੱਚੋਂ ਇੱਕ ਦੀ ਬਾਂਹ ਹੀ ਤੋੜ ਦਿੱਤੀ ਗਈ ਅਤੇ ਦੂਜੇ ਦੇ ਸਿਰ ਵਿੱਚ ਪਿਸਤੌਲ ਦੇ ਵੱਟ ਨਾਲ ਵਾਰ ਕਰਕੇ ਖੂਨੋਂ-ਖੂਨ ਕਰ ਦਿੱਤਾ ਅਤੇ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਝਗੜੇ ਵਿੱਚ ਮਹਿਲਾਵਾਂ ਨੂੰ ਵੀ ਨਹੀਂ ਬਖਸ਼ਿਆ ਗਿਆ। ਉਨ੍ਹਾਂ ਨੂੰ ਵੀ ਕੁੱਟਮਾਰ ਕਰਕੇ ਜ਼ਖਮੀ ਕੀਤਾ ਗਿਆ।
ਦੂਸਰੇ ਪਾਸੇ ਜਦੋਂ ਐਸ ਪੀ ਡੀ ਰਣਧੀਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਚੁਣਾਵੀ ਰੰਜਿਸ਼ ਦਾ ਹੈ। ਪਰ ਪੁਲਿਸ ਵੱਲੋਂ ਗੁੰਡਾਗਰਦੀ ਕਰਨ ਵਾਲੇ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ।