Gujarat Assembly Election 2022: ਗੁਜਰਾਤ ਵਿਧਾਨ ਸਭਾ ਚੋਣਾਂ 2022 ਲਈ ਸਾਰੀ ਪਾਰਟੀਆਂ ਵੱਲੋਂ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ।
Trending Photos
Harbhajan Singh to campaign for AAP in Gujarat Assembly Election 2022: ਆਮ ਆਦਮੀ ਪਾਰਟੀ ਵੱਲੋਂ ਗੁਜਰਾਤ ਦੇ ਵਿਧਾਨ ਸਭਾ ਚੋਣਾਂ 2022 ਲਈ ਆਪਣੇ ਸਟਾਰ ਪ੍ਰਚਾਰਕਾਂ ਦੇ ਨਾਮ ਜਨਤਕ ਕਰ ਦਿੱਤੇ ਗਏ ਹਨ। ਗੁਜਰਾਤ 'ਚ 'ਆਮ ਆਦਮੀ ਪਾਰਟੀ' ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਦਾ ਨਾਮ ਵੀ ਸ਼ਾਮਿਲ ਹੈ।
ਗੁਜਰਾਤ ਦੇ ਵਿਧਾਨ ਸਭਾ ਚੋਣਾਂ 2022 ਵਿੱਚ ਹਰਭਜਨ ਸਿੰਘ ਇਸ ਵਾਰ ਆਮ ਆਦਮੀ ਪਾਰਟੀ ਲਈ ਵੋਟਾਂ ਮੰਗਦੇ ਹੋਏ ਨਜ਼ਰ ਆਉਣਗੇ। ਕ੍ਰਿਕਟਰ ਤੋਂ ਰਾਜ ਸਭਾ ਮੈਂਬਰ ਬਣੇ ਹਰਭਜਨ ਸਿੰਘ ਗੁਜਰਾਤ ਚੋਣਾਂ ਵਿੱਚ ਅਰਵਿੰਦ ਕੇਜਰੀਵਾਲ ਦੀ ਪਾਰਟੀ ਲਈ ਪ੍ਰਚਾਰ ਕਰਨਗੇ। Gujarat Assembly Election 2022 ਲਈ 'ਆਪ' ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ Harbhajan Singh ਦਾ ਨਾਮ ਦੇਖ ਪੰਜਾਬ ਦੇ ਕਈ ਲੋਕ ਉਨ੍ਹਾਂ ਦੀ ਆਲੋਚਨਾ ਵੀ ਕਰ ਰਹੇ ਹਨ।
ਗੌਰਤਲਬ ਹੈ ਕਿ ਆਮ ਆਦਮੀ ਪਾਰਟੀ ਪਹਿਲੀ ਵਾਰ ਗੁਜਰਾਤ 'ਚ ਚੋਣ ਲੜ ਰਹੀ ਹੈ ਤੇ ਉਨ੍ਹਾਂ ਦਾ ਦਾਅਵਾ ਹੈ ਕਿ ਉਹ ਗੁਜਰਾਤ 'ਚ ਵੱਧ ਸੀਟਾਂ 'ਤੇ ਜਿੱਤ ਹਾਸਲ ਕਰਕੇ ਭਾਜਪਾ ਨੂੰ ਹਰਾਵੇਗੀ। ਇਸ ਦੌਰਾਨ ਇਹ ਵੀ ਕਿਹਾ ਜਾ ਰਿਹਾ ਹੈ ਕੀ ਗੁਜਰਾਤ ਵਿਧਾਨ ਸਭਾ ਚੋਣਾਂ 'ਚ 'ਆਪ' ਦੇ ਆਉਣ ਨਾਲ ਮੁਕਾਬਲਾ ਤਿਕੋਣਾ ਹੋ ਗਿਆ ਹੈ ਤੇ ਦਿੱਗਜਾਂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ 'ਆਪ' ਤੋਂ ਵੀ ਘੱਟ ਸੀਟਾਂ 'ਤੇ ਜਿੱਤ ਦਰਜ ਕਰ ਸਕੇਗੀ ।
ਹੋਰ ਪੜ੍ਹੋ: ਭਾਰਤ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਜਾਰੀ, ਪੰਜਾਬ ਦੇ ਮੁਕਾਬਲੇ ਕਈ ਸੂਬੇ ਵੱਧ ਪ੍ਰਦੂਸ਼ਿਤ
ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਗੁਜਰਾਤ ਲਈ ਇਸਪਦਾਨ ਗੜ੍ਹਵੀ ਨੂੰ ਮੁੱਖ ਮੰਤਰੀ ਚਿਹਰੇ ਵਜੋਂ ਐਲਾਨ ਦਿੱਤਾ ਗਿਆ ਹੈ।
- ਅਰਵਿੰਦ ਕੇਜਰੀਵਾਲ
- ਮਨੀਸ਼ ਸਿਸੋਦੀਆ
- ਭਗਵੰਤ ਮਾਨ
- ਸੰਜੇ ਸਿੰਘ
- ਰਾਘਵ ਚੱਢਾ
- ਹਰਭਜਨ ਸਿੰਘ
- ਇਸੂਦਨ ਗੜ੍ਹਵੀ
- ਗੋਪਾਲ ਇਟਾਲੀਆ
- ਅਲਪੇਸ਼ ਕਥੀਰੀਆ
- ਯੁਵਰਾਜ ਜਡੇਜਾ
- ਮਨੋਜ ਸੋਰਠੀਆ
- ਜਗਮਗ ਵਾਲਾ
- ਰਾਜੂ ਸੋਲੰਕੀ
- ਪ੍ਰਵੀਨ ਰਾਮ
- ਗੌਰੀ ਦੇਸਾਈ
- ਮਾਥੁਰ ਬਲਦਾਨੀਆ
- ਅਜੀਤ ਲੋਖਿਲ
- ਰਾਕੇਸ਼ ਹੀਰਾਪਾਰਾ
- ਬਲਜਿਂਦਰ ਕੌਰ
- ਅਨਮੋਲ ਗਗਨ ਮਾਨ
ਗੁਜਰਾਤ ਦੀਆਂ ਚੋਣਾਂ ਦੋ ਪੜਾਵਾਂ ਵਿੱਚ ਹੋਣਗੀਆਂ। ਪਹਿਲੇ ਪੜਾਅ ਦੀ ਵੋਟਿੰਗ 1 ਦਸੰਬਰ ਨੂੰ ਅਤੇ ਦੂਜੇ ਪੜਾਅ ਦੀ 5 ਦਸੰਬਰ ਨੂੰ ਹੋਵੇਗੀ ਜਦੋਂ ਕਿ ਨਤੀਜੇ 8 ਦਸੰਬਰ ਨੂੰ ਐਲਾਨ ਦਿੱਤੇ ਜਾਣਗੇ।
ਹੋਰ ਪੜ੍ਹੋ: ਕੀ Google Pay ਨੂੰ UPI ਭੁਗਤਾਨ ਲਈ ਨਹੀਂ ਮਿਲੀ ਮਾਨਤਾ? ਜਾਣੋ ਵਾਇਰਲ ਖ਼ਬਰ ਦੀ ਸੱਚਾਈ