Hemkund Sahib Yatra 2024: ਜਾਣਕਾਰੀ ਮੁਤਾਬਕ 21 ਮਈ ਨੂੰ ਮਾਛੀਵਾੜਾ ਦੇ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਤੋਂ ਜੱਥੇ ਦੇ ਨਾਲ ਕੁਲਵੰਤ ਸਿੰਘ ਵੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਏ।
Trending Photos
Hemkund Sahib Yatra 2024: ਮਾਛੀਵਾੜਾ ਸਾਹਿਬ ਨਿਵਾਸੀ ਸਾਬਕਾ ਬੀ.ਪੀ.ਈ.ਓ. ਮਾਸਟਰ ਕੁਲਵੰਤ ਸਿੰਘ ਦੀ ਸ੍ਰੀ ਹੇਮਕੁੰਟ ਸਾਹਿਬ ਜਾਂਦਿਆਂ ਰਸਤੇ ਵਿੱਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਬੀਤੇ ਦਿਨੀ 21 ਮਈ ਨੂੰ ਮਾਛੀਵਾੜਾ ਸਾਹਿਬ ਦੇ ਪਵਿੱਤਰ ਸਥਾਨ ਸ਼੍ਰੀ ਗੁਰਦੁਆਰਾ ਚਰਨ ਕਮਲ ਸਾਹਿਬ ਤੋਂ ਹਰ ਸਾਲ ਦੀ ਤਰ੍ਹਾਂ ਜੱਥੇ ਦੇ ਨਾਲ ਕੁਲਵੰਤ ਸਿੰਘ ਜੀ ਵੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਏ।
ਮੁੱਖ ਅਸਥਾਨ ਗੋਬਿੰਦ ਧਾਮ ਤੋਂ ਲਗਭਗ ਅੱਧਾ ਕਿਲੋਮੀਟਰ ਪਿੱਛੇ ਉਨਾਂ ਨੂੰ ਸਾਹ ਲੈਣ ਵਿੱਚ ਦਿੱਕਤ ਮਹਿਸੂਸ ਹੋਈ ਤੇ ਉੱਥੇ ਹੀ ਉਹਨਾਂ ਆਖਰੀ ਸਾਹ ਲਏ। ਉਹਨਾਂ ਦੀ ਮ੍ਰਿਤਕ ਦੇਹ 10 ਕੁ ਵਜੇ ਉਹਨਾਂ ਦੇ ਮਾਛੀਵਾੜਾ ਸਥਿਤ ਗ੍ਰਹਿ ਵਿਖੇ ਪੁੱਜੀ ਤੇ ਲਗਭਗ 12 ਵਜੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਉਨ੍ਹਾਂ ਮਾਛੀਵਾੜਾ ਸਾਹਿਬ ਦੇ ਸ਼ਮਸ਼ਾਨ ਘਾਟ ਵਿੱਚ ਸੰਸਕਾਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: Lok Sabha Elections 2024: ਰਾਜਾ ਵੜਿੰਗ ਦਾ ਬਿਆਨ-ਜਿਹੜੀ ਸੀਟਾਂ 'ਤੇ ਪ੍ਰਚਾਰ ਲਈ PM ਮੋਦੀ ਤੇ ਸ਼ਾਹ ਆਏ, ਉੱਥੇ ਜ਼ਮਾਨਤ ਹੋਵੇਗੀ ਜ਼ਬਤ
ਸਵਰਗਵਾਸੀ ਮਾਸਟਰ ਕੁਲਵੰਤ ਸਿੰਘ ਨਮਿਤ ਅੰਤਿਮ ਅਰਦਾਸ ਅਤੇ ਭੋਗ ਮਿਤੀ ਦੋ ਜੂਨ ਦਿਨ ਐਤਵਾਰ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਨੇੜੇ ਪੁਰਾਣੀ ਸਬਜੀ ਮੰਡੀ ਮਾਛੀਵਾੜਾ ਸਾਹਿਬ ਵਿਖੇ ਦੁਪਹਿਰ 12 ਤੋਂ ਇੱਕ ਵਜੇ ਦਰਮਿਆਨ ਹੋਵੇਗੀ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਦਰਅਸਲ ਉਤਰਾਖੰਡ ਵਿੱਚ ਸਥਿਤ ਸਿੱਖ ਧਰਮ ਦੇ ਅਧਿਆਤਮਕ ਕੇਂਦਰ ਅਤੇ ਉੱਤਰਾਖੰਡ ਵਿੱਚ ਪਵਿੱਤਰ ਤੀਰਥ ਅਸਥਾਨ ਸ਼੍ਰੀ ਹੇਮਕੁੰਟ ਸਾਹਿਬ ਦੇ ਦਰਵਾਜੇ ਖੁੱਲ੍ਹ ਗਏ ਹਨ। ਹੇਮਕੁੰਟ ਸਾਹਿਬ ਦੀ ਯਾਤਰਾ 25 ਮਈ ਸ਼ਨੀਵਾਰ ਤੋਂ ਰਸਮੀ ਤੌਰ 'ਤੇ ਸ਼ੁਰੂ ਹੋ ਗਈ ਸੀ। ਇਸ ਮੌਕੇ ਸ਼੍ਰੀ ਹੇਮਕੁੰਟ ਸਾਹਿਬ ਵਿਖੇ ਸੰਗਤਾਂ ਪਹੁੰਚੀਆਂ ਅਤੇ ਪਵਿੱਤਰ ਹਿਮ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਗੁਰੂ ਦਰਬਾਰ ਵਿੱਚ ਹਾਜ਼ਰੀ ਭਰੀ। ਮੱਥਾ ਟੇਕਿਆ ਅਤੇ ਸਾਲ ਦੀ ਪਹਿਲੀ ਅਰਦਾਸ ਵਿੱਚ ਬੈਠ ਕੇ ਗੁਰੂ ਪ੍ਰਸਾਦਿ ਪ੍ਰਾਪਤ ਕੀਤਾ।