Hoshiarpur News: ਕੁਵੈਤ ਵਿੱਚ ਵਾਪਰੇ ਦਰਦਨਾਕ ਅਗਨੀਕਾਂਡ ਵਿੱਚ ਹੁਸ਼ਿਆਰਪੁਰ ਦੇ ਇੱਕ ਸਖ਼ਸ਼ ਦੀ ਵੀ ਜਾਨ ਚਲੀ ਗਈ ਸੀ, ਜਿਨ੍ਹਾਂ ਦਾ ਅੱਜ ਗਮਗੀਨ ਮਾਹੌਲ ਵਿੱਚ ਅੰਤਿਮ ਸਸਕਾਰ ਕੀਤਾ ਗਿਆ।
Trending Photos
Hoshiarpur News: ਪਿਛਲੇ ਦਿਨ ਕੁਵੈਤ ਵਿੱਚ ਬਿਲਡਿੰਗ ਵਿੱਚ ਅਗਨੀਕਾਂਡ ਵਿੱਚ 40 ਭਾਰਤੀਆਂ ਨੂੰ ਆਪਣੀ ਜਾਨ ਗੁਆਣੀ ਪਈ। ਉਥੇ ਪੰਜਾਬ ਦੇ ਹੁਸ਼ਿਆਰਪੁਰ ਨਾਲ ਸਬੰਧਤ ਹਿੰਮਤ ਰਾਏ ਵੀ ਇੱਕ ਸਨ। ਹਿੰਮਤ ਰਾਏ ਦਾ ਹੁਸ਼ਿਆਰਪੁਰ ਦੇ ਸ਼ਮਸ਼ਾਨਘਾਟ ਵਿੱਚ ਨਮ ਅੱਖਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।
ਇਸ ਮੌਕੇ ਉਤੇ ਵਿਧਾਇਕ ਡਾ. ਰਾਵਜੋਤ ਸਿੰਘ ਮੌਜੂਦ ਰਹੇ ਅਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਵਾਉਣ ਵਿੱਚ ਪੂਰੀ ਮਦਦ ਕੀਤੀ ਜਾਵੇਗੀ। ਹਿੰਮਤ ਰਾਏ ਦੀ ਬੇਟੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ 15 ਸਾਲਾਂ ਭਰਾ ਜੋ ਅਜੇ ਬਹੁਤ ਛੋਟਾ ਹੈ।
ਇਹ ਵੀ ਪੜ੍ਹੋ : Nri couple Beat in Himachal:MP ਚਰਨਜੀਤ ਚੰਨੀ ਨੇ CM ਸੁੱਖੂ ਨਾਲ ਕੀਤੀ ਗੱਲਬਾਤ, NRI ਜੋੜੇ ਨਾਲ ਕੁੱਟਮਾਰ ਦੇ ਮਾਮਲੇ 'ਚ ਕਾਰਵਾਈ ਦੀ ਕੀਤੀ ਮੰਗ
ਉਹ ਪਿਤਾ ਜੀ ਦੇ ਜਾਣ ਤੋਂ ਬਾਅਦ ਇਕੱਲਾ ਪੈ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਿਤਾ ਜੀ ਨੇ ਸਾਡੇ ਪਾਲਣ ਪੋਸ਼ਣ ਵਾਸਤੇ ਸਖ਼ਤ ਮਿਹਨਤ ਕੀਤੀ ਸੀ ਜੋ ਸਾਡਾ ਭਵਿੱਖ ਉਜਵਲ ਹੋ ਸਕੇ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਭਰਾ ਅਤੇ ਵਿਧਵਾ ਮਾਤਾ ਲਈ ਆਰਥਿਕ ਮਦਦ ਦੀ ਮੰਗ ਕੀਤੀ ਹੈ।
ਕਾਬਿਲੇਗੌਰ ਹੈ ਕਿ ਕੁਵੈਤ ਦੇ ਮੰਗਾਫ 'ਚ ਬੁੱਧਵਾਰ ਸਵੇਰੇ ਇਕ ਇਮਾਰਤ 'ਚ ਭਿਆਨਕ ਅੱਗ ਲੱਗਣ ਕਾਰਨ 41 ਲੋਕਾਂ ਦੀ ਮੌਤ ਹੋ ਗਈ ਅਤੇ 30 ਜ਼ਖਮੀ ਹੋ ਗਏ ਸਨ। ਮਰਨ ਵਾਲਿਆਂ ਵਿੱਚ 40 ਭਾਰਤੀ ਸ਼ਾਮਲ ਹਨ। ਕੁਵੈਤ ਸਥਿਤ ਭਾਰਤੀ ਦੂਤਾਵਾਸ ਨੇ ਕਿਹਾ ਸੀ ਕਿ ਅੱਗ ਦੀ ਘਟਨਾ ਵਿੱਚ 30 ਤੋਂ ਵੱਧ ਭਾਰਤੀ ਕਰਮਚਾਰੀ ਜ਼ਖਮੀ ਹੋਏ ਹਨ। ਘਟਨਾ ਸਥਾਨਕ ਸਮੇਂ ਅਨੁਸਾਰ ਸਵੇਰੇ 6 ਵਜੇ ਮੰਗਾਫ ਸ਼ਹਿਰ 'ਚ ਵਾਪਰੀ ਸੀ। ਰਿਪੋਰਟ ਦੇ ਹਵਾਲੇ ਨਾਲ ਇਕ ਸੀਨੀਅਰ ਪੁਲਿਸ ਕਮਾਂਡਰ ਨੇ ਸਰਕਾਰੀ ਟੀਵੀ ਨੂੰ ਦੱਸਿਆ, "ਜਿਸ ਇਮਾਰਤ 'ਚ ਅੱਗ ਲੱਗੀ, ਉਸ ਦੀ ਵਰਤੋਂ ਕਾਮਿਆਂ ਲਈ ਕੀਤੀ ਜਾਂਦੀ ਸੀ ਅਤੇ ਉੱਥੇ ਵੱਡੀ ਗਿਣਤੀ 'ਚ ਕਾਮੇ ਸਨ।" ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਤੜਕੇ ਕੁਵੈਤ ਦੇ ਦੱਖਣੀ ਅਹਿਮਦੀ ਸੂਬੇ ਦੇ ਮੰਗਾਫ ਇਲਾਕੇ 'ਚ ਛੇ ਮੰਜ਼ਿਲਾ ਇਮਾਰਤ ਦੀ ਰਸੋਈ 'ਚ ਅੱਗ ਲੱਗ ਗਈ ਸੀ।
ਇਹ ਵੀ ਪੜ੍ਹੋ : Amritsar News: ਹਿਮਾਚਲ 'ਚ NRI ਪਰਿਵਾਰ ਨਾਲ ਕੁੱਟਮਾਰ, ਪੁਲਿਸ ਨੇ FIR ਕੀਤੀ ਦਰਜ