Faridkot Accident: ਪਿੰਡ ਚੰਦਬਾਜਾ ਕੋਲ ਬੇਕਾਬੂ ਹੋਈ ਪੀਆਰਟੀਸੀ ਬੱਸ ਵੱਲੋਂ ਡਿਵਾਈਡਰ ਨੂੰ ਭੰਨ ਕੇ ਦੂਜੀ ਸਾਈਡ ਉਤੇ ਜਾਂਦੇ ਹੋਏ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਦਰੜ ਦਿੱਤਾ।
Trending Photos
Faridkot Accident: ਅੱਜ ਨੈਸ਼ਨਲ ਹਾਈਵੇ-54 ਉੱਪਰ ਪਿੰਡ ਚੰਦਬਾਜਾ ਕੋਲ ਬੇਕਾਬੂ ਹੋਈ ਪੀਆਰਟੀਸੀ ਬੱਸ ਵੱਲੋਂ ਡਿਵਾਈਡਰ ਨੂੰ ਭੰਨ ਕੇ ਦੂਜੀ ਸਾਈਡ ਉਤੇ ਜਾਂਦੇ ਹੋਏ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਦਰੜ ਦਿੱਤਾ। ਇਸ ਹਾਦਸੇ ਵਿੱਚ ਪਤੀ ਪਤਨੀ ਦੀ ਮੌਕੇ ਉਤੇ ਹੀ ਮੌਤ ਹੋ ਗਈ ਅਤੇ ਬੱਸ ਡਰਾਈਵਰ ਨੂੰ ਗੰਭੀਰ ਸੱਟਾਂ ਵੱਜੀਆਂ ਹਨ।
ਫਿਲਹਾਲ ਪੁਲਿਸ ਵੱਲੋਂ ਲਾਸ਼ਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਭਿਜਵਾਇਆ ਗਿਆ ਜਦ ਕਿ ਜ਼ਖ਼ਮੀ ਡਰਾਈਵਰ ਨੂੰ ਵੀ ਇਲਾਜ ਲਈ ਮੈਡੀਕਲ ਹਸਪਤਾਲ ਲਿਜਾਇਆ ਗਿਆ। ਚਸ਼ਮਦੀਦਾਂ ਨੇ ਦੱਸਿਆ ਕਿ ਬੱਸ ਦੇ ਕਿਸੇ ਖਰਾਬੀ ਕਾਰਨ ਇਕਦਮ ਡਿਵਾਈਡਰ ਨੂੰ ਪਾਰ ਕਰਦੀ ਹੋਈ ਦੂਜੀ ਸੜਕ ਉਤੇ ਜਾ ਪੁੱਜੀ ਜਿੱਥੋਂ ਦੀ ਲੰਘ ਰਹੇ ਮੋਟਰਸਾਈਕਲ ਨਾਲ ਜਾ ਟਕਰਾਈ। ਇਸ ਕਾਰਨ ਮੋਟਰਸਾਈਕਲ ਸਵਾਰ ਪਤੀ-ਪਤਨੀ ਬੱਸ ਹੇਠ ਕੁਚਲੇ ਗਏ ਜਿਨ੍ਹਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ।
ਸੂਚਨਾ ਦੇ ਬਾਅਦ ਪੁਲਿਸ ਚੌਕੀ ਕਲੇਰ ਦੀ ਇੰਚਾਰਜ ਏਐਸਆਈ ਜੋਗਿੰਦਰ ਕੌਰ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਜੇਬ ਵਿਚੋਂ ਮਿਲੇ ਪਛਾਣ ਪੱਤਰ ਤੋਂ ਪਤਾ ਲੱਗਾ ਕਿ ਦੋਵੇਂ ਮੋਗਾ ਦੇ ਪ੍ਰੀਤ ਨਗਰ ਦੇ ਰਹਿਣ ਵਾਲੇ ਸਨ ਅਤੇ ਫਰੀਦਕੋਟ ਜੇਲ੍ਹ ਵਿੱਚ ਆਪਣੇ ਕਿਸੇ ਰਿਸ਼ਤੇਦਾਰ ਨਾਲ ਮੁਲਾਕਾਤ ਕਰਨ ਲਈ ਆ ਰਹੇ ਸਨ ਕਿ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਬੱਸ ਅਤੇ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ।
ਇਹ ਵੀ ਪੜ੍ਹੋ : Ludhiana News: ਗਿਆਸਪੁਰਾ ਸਕੂਲ 'ਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੱਡਾ ਘਪਲਾ; ਪ੍ਰਿੰਸੀਪਲ ਸਸਪੈਂਡ
ਜਿਵੇਂ ਹੀ ਉਹ ਨੈਸ਼ਨਲ ਹਾਈਵੇ 'ਤੇ ਚੰਦਬਾਜਾ ਨੇੜੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਇਕ ਬੇਕਾਬੂ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਐਸਆਈ ਜੋਗਿੰਦਰ ਕੌਰ ਨੇ ਦੱਸਿਆ ਕਿ ਮ੍ਰਿਤਕ ਕੁਲਵੰਤ ਸਿੰਘ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : CSK MS Dhoni: ਧੋਨੀ IPL 2025 'ਚ ਖੇਡਣਗੇ ਜਾਂ ਨਹੀਂ? ਇਸ ਬਾਰੇ ਮਾਹੀ ਨੇ ਖੁਦ ਕੀਤਾ ਵੱਡਾ ਖੁਲਾਸਾ