ਨਿਊਜ਼ੀਲੈਂਡ ਸੀਰੀਜ਼ ਤੋਂ ਪਹਿਲਾਂ ਸ਼ਿਖਰ ਧਵਨ ਦੀ ਕਪਤਾਨੀ ‘ਚ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਅਤੇ ਵੈਸਟਇੰਡੀਜ਼ ਦੇ ਖਿਲਾਫ ODI ਸੀਰੀਜ਼ ਵਿੱਚ ਜਿੱਤ ਹਾਸਿਲ ਕੀਤੀ ਹੈ।
Trending Photos
India vs New Zealand 2nd ODI 2022: ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚਕਾਰ ਚਲ ਰਹੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਹੁਣ ਦੂਜਾ ਮੈਚ ਐਤਵਾਰ 27 ਨਵੰਬਰ ਨੂੰ ਹੈਮਿਲਟਨ ਵਿਖੇ ਖੇਡਿਆ ਜਾਵੇਗਾ। ਦੂਜੇ ਵਨਡੇ ਮੈਚ ਲਈ ਭਾਰਤੀ ਟੀਮ ਹੈਮਿਲਟਨ ਪਹੁੰਚੀ ਅਤੇ ਇਸ ਦੌਰਾਨ ਅਰਸ਼ਦੀਪ ਸਿੰਘ (Arshdeep Singh) ਭੰਗੜਾ ਪਾਉਂਦੇ ਹੋਏ ਦਿਖਾਈ ਦਿੱਤੇ।
ਭਾਰਤੀ ਟੀਮ ਦੇ ਹੈਮਿਲਟਨ ਪਹੁੰਚਣ 'ਤੇ ਬੀਸੀਸੀਆਈ (BCCI) ਵੱਲੋਂ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਅਤੇ ਇਸ ਵੀਡੀਓ ‘ਚ ਭਾਰਤੀ ਖਿਡਾਰੀ ਸ਼ਾਨਦਾਰ ਮੁਡ ‘ਚ ਦਿਖਾਈ ਦਿੱਤੇ। BCCI ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿੱਚ ਅਰਸ਼ਦੀਪ ਸਿੰਘ (Arshdeep Singh) ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ।
ਅਰਸ਼ਦੀਪ ਤੋਂ ਇਲਾਵਾ ਸੰਜੂ ਸੈਮਸਨ ਵਿਕਟਰੀ ਦਾ ਨਿਸ਼ਾਨ ਦਿਖਾਉਂਦੇ ਹੋਏ ਨਜ਼ਰ ਆਏ ਅਤੇ ਕਿਹਾ ਕਿ 'ਹੈਮਿਲਟਨ ‘ਚ ਤੁਹਾਡਾ ਸੁਆਗਤ ਹੈ।'
ਹੈਮਿਲਟਨ 'ਚ ਭਾਰਤੀ ਖਿਡਾਰੀ ਉਤਸ਼ਾਹ ਨਾਲ ਆਏ ਹਨ। ਅਰਸ਼ਦੀਪ ਅਤੇ ਸੰਜੂ ਤੋਂ ਇਲਾਵਾ ਰਿਸ਼ਭ ਪੰਤ ਅਤੇ ਉਮਰਾਨ ਮਲਿਕ ਸਣੇ ਟੀਮ ਦੇ ਹੋਰ ਮੈਂਬਰ ਆਪਣੇ ਪ੍ਰਸ਼ੰਸਕਾਂ ਨੂੰ ਆਟੋਗ੍ਰਾਫ ਦਿੰਦੇ ਹੋਏ ਵੀ ਨਜ਼ਰ ਆਏ। ਬੀਸੀਸੀਆਈ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ‘ਹੈਮਿਲਟਨ ਤੋਂ ਹੈਲੋ।’
ਦੱਸ ਦਈਏ ਕਿ India vs New Zealand ਦੀ ਵਨਡੇ ਸੀਰੀਜ਼ ਦੇ ਪਹਿਲੇ ਮੈਚ ਵਿੱਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਹੁਣ 2nd ODI ਲਈ ਭਾਰਤ ਉਤਸ਼ਾਹਿਤ ਲੱਗ ਰਿਹਾ ਹੈ।
ਹੋਰ ਪੜ੍ਹੋ: FIFA World Cup 2022 ਦੌਰਾਨ ਕਤਰ ਪਹੁੰਚਿਆ MS Dhoni ਦਾ ਫੈਨ
ਪਹਿਲੇ ODI ਵਿੱਚ ਉਮਰਾਨ ਮਲਿਕ ਨੂੰ ਛੱਡ ਕੇ ਬਾਕੀ ਗੇਂਦਬਾਜਾਂ ਨੇ ਕਾਫੀ ਨਿਰਾਸ਼ ਕੀਤਾ ਲਿਹਾਜ਼ਾ ਭਾਰਤੀ ਟੀਮ 306 ਦੌੜਾਂ ਬਣਾਉਣ ਤੋਂ ਬਾਅਦ ਵੀ ਮੈਚ 7 ਵਿਕਟਾਂ ਨਾਲ ਹਾਰ ਗਈ। ਨਿਊਜ਼ੀਲੈਂਡ ਲਈ ਟਾਮ ਲੈਥਮ ਵੱਲੋਂ ਧਮਾਕੇਦਾਰ ਪਾਰੀ ਸਦਕਾ ਕੀਵੀਜ਼ ਨੇ ਭਾਰਤ ਨੂੰ ਮਾਤ ਦਿੱਤੀ। ਇਸ ਤੋਂ ਪਹਿਲਾਂ ਹਾਰਦਿਕ ਪੰਡਿਯਾ ਦੀ ਅਗਵਾਈ 'ਚ ਭਾਰਤੀ ਟੀਮ ਨੇ ਨਿਊਜ਼ੀਲੈਂਡ ਦੇ ਖ਼ਿਲਾਫ਼ T-20 ਸੀਰੀਜ਼ 1-0 ਨਾਲ ਜਿੱਤੀ। ਹੁਣ ਟੀਮ ਇੰਡੀਆ ਦੀ ਨਜ਼ਰ ਪਹਿਲਾ ਵਨਡੇ ਹਾਰਨ ਤੋਂ ਬਾਅਦ ਵਾਪਸੀ ਕਰਨ ‘ਤੇ ਹੋਵੇਗੀ।
ਹੋਰ ਪੜ੍ਹੋ: FIFA World Cup 2022: ਬ੍ਰਾਜ਼ੀਲ ਬਨਾਮ ਸਰਬਿਯਾ ਮੈਚ ਦੌਰਾਨ ਨੇਮਾਰ ਜੂਨੀਅਰ ਦੇ ਨਾਲ ਮੈਦਾਨ 'ਚ ਆਇਆ ਇੱਕ ਸਿੱਖ ਬੱਚਾ