ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ ਵਿਚ ਹੋ ਰਹੀ ਸੀ ਘੁਸਪੈਠ, BSF ਨੇ ਪਾਕਿਸਤਾਨ ਦੇ ਇਰਾਦੇ ਕੀਤੇ ਅਸਫ਼ਲ
Advertisement
Article Detail0/zeephh/zeephh1333507

ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ ਵਿਚ ਹੋ ਰਹੀ ਸੀ ਘੁਸਪੈਠ, BSF ਨੇ ਪਾਕਿਸਤਾਨ ਦੇ ਇਰਾਦੇ ਕੀਤੇ ਅਸਫ਼ਲ

 ਬੀ. ਐਸ. ਐਫ. ਦੇ ਜਵਾਨਾਂ ਨੇ ਉਸ ਨੂੰ ਜ਼ਖ਼ਮੀ ਕਰ ਕੇ ਫੜ ਲਿਆ। ਉਸ ਦੀ ਤਲਾਸ਼ੀ ਲੈਣ 'ਤੇ ਪਾਕਿਸਤਾਨੀ ਮੁਹੰਮਦ ਰਫੀਕ ਕੋਲੋਂ ਦੋ ਪਾਕਿਸਤਾਨੀ ਸਿਮ, 520 ਪਾਕਿਸਤਾਨੀ ਕਰੰਸੀ ਅਤੇ ਇਕ ਪਰਚੀ ਬਰਾਮਦ ਹੋਈ। ਬੀ. ਐਸ. ਐਫ. ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਕਰਕੇ ਫਾਜ਼ਿਲਕਾ ਜਲਾਲਾਬਾਦ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ।

ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ ਵਿਚ ਹੋ ਰਹੀ ਸੀ ਘੁਸਪੈਠ, BSF ਨੇ ਪਾਕਿਸਤਾਨ ਦੇ ਇਰਾਦੇ ਕੀਤੇ ਅਸਫ਼ਲ

ਚੰਡੀਗੜ: ਬੀ.ਐਸ.ਐਫ. ਨੇ ਜਲਾਲਾਬਾਦ ਵਿਚ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ 'ਤੇ ਬੀ. ਓ. ਪੀ. ਸੰਤੋਖ ਸਿੰਘ ਵਾਲਾ ਵਿਖੇ ਪਾਕਿਸਤਾਨੀ ਘੁਸਪੈਠੀਏ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਹੰਮਦ ਰਫੀਕ ਨਾਂ ਦਾ ਇਹ ਘੁਸਪੈਠੀਏ ਪਾਕਿਸਤਾਨ ਦੇ ਪਾਕ ਪਾਟਨ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ ਜਾਂ ਪਾਕਿਸਤਾਨ ਤੋਂ ਭਾਰਤ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਬੀ. ਐਸ. ਐਫ. ਦੇ ਜਵਾਨਾਂ ਨੇ ਉਸ ਨੂੰ ਰੁਕਣ ਲਈ ਕਿਹਾ ਪਰ ਉਹ ਨਹੀਂ ਰੁਕਿਆ। ਇਸ ਤੋਂ ਬਾਅਦ ਬੀ. ਐਸ. ਐਫ. ਦੇ ਜਵਾਨਾਂ ਨੇ ਉਸ 'ਤੇ ਤਿੰਨ ਰਾਊਂਡ ਫਾਇਰ ਕੀਤੇ, ਜਿਨ੍ਹਾਂ 'ਚੋਂ ਇਕ ਗੋਲੀ ਉਸ ਦੀ ਸੱਜੀ ਬਾਂਹ 'ਚ ਲੱਗੀ।

 

ਇਸ ਤੋਂ ਬਾਅਦ ਬੀ. ਐਸ. ਐਫ. ਦੇ ਜਵਾਨਾਂ ਨੇ ਉਸ ਨੂੰ ਜ਼ਖ਼ਮੀ ਕਰ ਕੇ ਫੜ ਲਿਆ। ਉਸ ਦੀ ਤਲਾਸ਼ੀ ਲੈਣ 'ਤੇ ਪਾਕਿਸਤਾਨੀ ਮੁਹੰਮਦ ਰਫੀਕ ਕੋਲੋਂ ਦੋ ਪਾਕਿਸਤਾਨੀ ਸਿਮ, 520 ਪਾਕਿਸਤਾਨੀ ਕਰੰਸੀ ਅਤੇ ਇਕ ਪਰਚੀ ਬਰਾਮਦ ਹੋਈ। ਬੀ. ਐਸ. ਐਫ. ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਕਰਕੇ ਫਾਜ਼ਿਲਕਾ ਜਲਾਲਾਬਾਦ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ।

 

ਕਈ ਖੁਲਾਸੇ ਹੋਣ ਦੀ ਸੰਭਾਵਨਾ

ਜਾਣਕਾਰੀ ਦਿੰਦੇ ਹੋਏ ਜਲਾਲਾਬਾਦ ਸਬ ਡਵੀਜ਼ਨ ਦੇ ਡੀ.ਐਸ.ਪੀ. ਅਤੁਲ ਸੋਨੀ ਨੇ ਦੱਸਿਆ ਕਿ ਦੋਸ਼ੀ ਖਿਲਾਫ ਜਲਾਲਾਬਾਦ ਸਦਰ ਥਾਣੇ 'ਚ ਵਿਦੇਸ਼ੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਸ ਨੂੰ 6 ਸਤੰਬਰ ਤੱਕ ਰਿਮਾਂਡ 'ਤੇ ਲਿਆ ਗਿਆ ਹੈ। ਡੀ. ਐਸ. ਪੀ. ਨੇ ਦੱਸਿਆ ਕਿ ਮੁਲਜ਼ਮ ਦਾ ਕਹਿਣਾ ਹੈ ਕਿ ਭਾਰਤ ਖੁਸ਼ਹਾਲ ਦੇਸ਼ ਹੈ। ਇਥੋਂ ਦੇ ਲੋਕ ਖੁਸ਼ ਹਨ ਇਸ ਲਈ ਉਹ ਭਾਰਤ ਆਇਆ ਹੈ। ਫਿਲਹਾਲ ਪੁਲਸ ਦੋਸ਼ੀਆਂ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰ ਰਹੀ ਹੈ ਜਿਸ ਤੋਂ ਬਾਅਦ ਕਈ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

 

ਇਸ ਤੋਂ ਪਹਿਲਾਂ ਅਜਿਹਾ ਹੀ ਇਕ ਨੌਜਵਾਨ ਅੰਮ੍ਰਿਤਸਰ ਤਰਨਤਾਰਨ ਬਾਰਡਰ 'ਤੇ ਫੜਿਆ ਗਿਆ ਸੀ ਅਤੇ 3 ਮਹੀਨੇ ਪਹਿਲਾਂ ਜਲਾਲਾਬਾਦ 'ਚ ਬੀ.ਐਸ.ਐੱਫ. ਵੱਲੋਂ ਇਕ ਨੌਜਵਾਨ ਨੂੰ ਫੜਿਆ ਗਿਆ ਸੀ। ਇਸ ਪਿੱਛੇ ਗੁਆਂਢੀ ਦੇਸ਼ ਦੀ ਕੀ ਚਾਲ ਹੈ, ਇਹ ਜਾਂਚ ਦਾ ਵਿਸ਼ਾ ਹੈ ਕਿ ਕਿਹੜੀਆਂ ਏਜੰਸੀਆਂ ਇਸ ਵਿਚ ਲੱਗੀਆਂ ਹੋਈਆਂ ਹਨ।

 

WATCH LIVE TV 

Trending news