Jalandhar News: ਅੰਤਰਰਾਜੀ ਡਰੱਗ ਰੈਕੇਟ ਦਾ ਪਰਦਾਫਾਸ਼, 150 ਕਿੱਲੋ ਚੂਰਾ ਪੋਸਤ ਸਣੇ ਪੁਲਿਸ ਨੇ 2 ਕੀਤੇ ਕਾਬੂ
Advertisement
Article Detail0/zeephh/zeephh2445537

Jalandhar News: ਅੰਤਰਰਾਜੀ ਡਰੱਗ ਰੈਕੇਟ ਦਾ ਪਰਦਾਫਾਸ਼, 150 ਕਿੱਲੋ ਚੂਰਾ ਪੋਸਤ ਸਣੇ ਪੁਲਿਸ ਨੇ 2 ਕੀਤੇ ਕਾਬੂ

Jalandhar News: ਪੁਲਿਸ ਟੀਮ ਨੇ ਪੀ.ਬੀ. 10-ਐੱਚ ਜੇ-2832 ਨੰਬਰ ਵਾਲੇ ਇਕ ਟਰੱਕ ਨੂੰ ਰੋਕਿਆ। ਤਲਾਸ਼ੀ ਲੈਣ ’ਤੇ ਗੱਡੀ ’ਚੋਂ ਫੌਜ ਦੇ ਸਾਮਾਨ ’ਚ ਲੁਕਾ ਕੇ ਰੱਖਿਆ 150 ਕਿੱਲੋ ਚੂਰਾ-ਪੋਸਤ ਬਰਾਮਦ ਹੋਇਆ।

Jalandhar News: ਅੰਤਰਰਾਜੀ ਡਰੱਗ ਰੈਕੇਟ ਦਾ ਪਰਦਾਫਾਸ਼, 150 ਕਿੱਲੋ ਚੂਰਾ ਪੋਸਤ ਸਣੇ ਪੁਲਿਸ ਨੇ 2 ਕੀਤੇ ਕਾਬੂ

Jalandhar News: ਪੁਲਿਸ ਨੇ ਇਕ ਅੰਤਰਰਾਜੀ ਨਸ਼ਾ ਸਮੱਗਲਿੰਗ ਰੈਕੇਟ ਦਾ ਪਰਦਾਫਾਸ਼ ਕਰਦਿਆਂ ਫ਼ੌਜੀ ਸਾਜ਼ੋ-ਸਾਮਾਨ ਨਾਲ ਭਰੇ ਇਕ ਟਰੱਕ ’ਚੋਂ 150 ਕਿੱਲੋ ਭੁੱਕੀ ਬਰਾਮਦ ਕੀਤੀ ਹੈ। ਕਪੂਰਥਲਾ ਜਾ ਰਹੀ ਗੱਡੀ ਨੂੰ ਮਕਸੂਦਾਂ ਦੇ ਬਿਧੀਪੁਰ ਰੇਲਵੇ ਕਰਾਸਿੰਗ ਨੇੜੇ ਰੋਕਿਆ ਗਿਆ, ਜਿਸ ’ਚ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਮੰਗਲ ਸਿੰਘ ਉਰਫ ਮੰਗਾ ਵਾਸੀ ਫੱਤੂਢੀਂਗਾ ਜ਼ਿਲਾ ਕਪੂਰਥਲਾ ਤੇ ਜਗਦੇਵ ਸਿੰਘ ਉਰਫ ਜੱਗੂ ਵਾਸੀ ਬੂਟਾ ਪਿੰਡ ਸੁਭਾਨਪੁਰ ਵਜੋਂ ਹੋਈ ਹੈ।

ਐੱਸ.ਐੱਸ.ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਹ ਕਾਰਵਾਈ ਸਬ-ਡਵੀਜ਼ਨ ਕਰਤਾਰਪੁਰ ਦੇ ਡੀ.ਐੱਸ.ਪੀ. ਸੁਰਿੰਦਰਪਾਲ ਦੀ ਅਗਵਾਈ ਹੇਠ ਜਲੰਧਰ ਦਿਹਾਤੀ ਦੇ ਸੀ.ਆਈ.ਏ. ਸਟਾਫ਼ ਵੱਲੋਂ ਕੀਤੀ ਗਈ। ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸ. ਪੁਸ਼ਪਬਾਲੀ ਦੀ ਅਗਵਾਈ ਵਾਲੀ ਪੁਲਸ ਟੀਮ ਨੇ ਪੀ.ਬੀ. 10-ਐੱਚ ਜੇ-2832 ਨੰਬਰ ਵਾਲੇ ਇਕ ਟਰੱਕ ਨੂੰ ਰੋਕਿਆ। ਤਲਾਸ਼ੀ ਲੈਣ ’ਤੇ ਗੱਡੀ ’ਚੋਂ ਫੌਜ ਦੇ ਸਾਮਾਨ ’ਚ ਲੁਕਾ ਕੇ ਰੱਖਿਆ 150 ਕਿੱਲੋ ਚੂਰਾ-ਪੋਸਤ ਬਰਾਮਦ ਹੋਇਆ।

ਇਸ ਸਬੰਧੀ ਥਾਣਾ ਮਕਸੂਦਾਂ ਵਿਖੇ ਕੇਸ ਦਰਜ ਕੀਤਾ ਗਿਆ ਹੈ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਮੰਗਲ ਸਿੰਘ ਤੇ ਜਗਦੇਵ ਸਿੰਘ ਟਰੱਕ ਮਾਲਕ ਬਲਵੰਤ ਸਿੰਘ ਨਾਲ ਮਿਲ ਕੇ ਝਾਰਖੰਡ ਤੋਂ ਕਪੂਰਥਲਾ ਤੱਕ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਕਰ ਰਹੇ ਸਨ। ਤਫ਼ਤੀਸ਼ ਦੌਰਾਨ ਫੜੇ ਜਾਣ ਤੋਂ ਬਚਣ ਲਈ ਮੁਲਜ਼ਮਾਂ ਨੇ ਫ਼ੌਜੀ ਸਾਜ਼ੋ-ਸਾਮਾਨ ਦੀ ਆੜ ਲਈ।

ਸਮਗਲਿੰਗ ਮਾਮਲੇ ’ਚ ਫੌਜ ਨਾਲ ਸਬੰਧਤ ਦਸਤਾਵੇਜ਼ਾਂ ਦੀ ਵਰਤੋਂ ਦੇ ਮੱਦੇਨਜ਼ਰ ਪੁਲਸ ਨੇ ਅਗਲੇਰੀ ਜਾਂਚ ਲਈ ਫੌਜ ਦੀ ਖੁਫੀਆ ਏਜੰਸੀ ਨਾਲ ਵੀ ਸੰਪਰਕ ਕੀਤਾ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਸਥਾਨਕ ਅਦਾਲਤ ’ਚ ਪੇਸ਼ ਕਰ ਕੇ ਉਨ੍ਹਾਂ ਦਾ ਰਿਮਾਂਡ ਮੰਗਿਆ ਜਾਵੇਗਾ ਤਾਂ ਜੋ ਉਨ੍ਹਾਂ ਦੇ ਅਗਲੇ ਤੇ ਪਿਛਲੇ ਸਬੰਧਾਂ ਦੀ ਜਾਂਚ ਕੀਤੀ ਜਾ ਸਕੇ। ਟਰੱਕ ਮਾਲਕ ਬਲਵੰਤ ਸਿੰਘ ਨੂੰ ਫੜਨ ਲਈ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਨਸ਼ਿਆਂ ਦੀ ਸਮੱਗਲਿੰਗ ਨੂੰ ਨੱਥ ਪਾਉਣ ਲਈ ਪੁਲਸ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਐੱਸ. ਐੱਸ. ਪੀ. ਖੱਖ ਨੇ ਚਿਤਾਵਨੀ ਦਿੱਤੀ ਕਿ ਸਾਰੇ ਸਮੱਗਲਰਾਂ ਨਾਲ ਕਾਨੂੰਨ ਤਹਿਤ ਸਖ਼ਤੀ ਨਾਲ ਨਜਿੱਠਿਆ ਜਾਵੇਗਾ।

ਦਿਹਾਤੀ ਪੁਲਸ ਵੱਲੋਂ ਨਸ਼ੇ ਵਾਲੇ ਪਦਾਰਥਾਂ ਨਾਲ ਭਰੇ ਟਰੱਕ ਦੀ ਬਰਾਮਦਗੀ ਦੇ ਮਾਮਲੇ ਨੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ। ਦਰਅਸਲ ਝਾਰਖੰਡ ਤੋਂ ਫੌਜ ਦਾ ਮਾਲ 4 ਵੱਡੇ ਡੱਬਿਆਂ ’ਚ ਸੀਲ ਕਰ ਕੇ ਟਰੱਕ ’ਚ ਰੱਖਿਆ ਗਿਆ ਸੀ। ਇਨ੍ਹਾਂ ਡੱਬਿਆਂ ਨਾਲ ਹੀ ਲੱਕੜ ਦੇ ਵਿਸ਼ੇਸ਼ ਡੱਬੇ ਤਿਆਰ ਕਰ ਕੇ ਟਰੱਕ ’ਚ ਬੋਰੀਆਂ ’ਚ ਰੱਖ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਟਰੱਕ ਕਈ ਰਾਜਾਂ ਤੇ ਚੌਕੀਆਂ ’ਚੋਂ ਲੰਘਿਆ ਤੇ ਜਦ ਪੁਲਸ ਟਰੱਕ ਨੂੰ ਚੈਕਿੰਗ ਲਈ ਰੋਕਦੀ ਸੀ ਤਾਂ ਟਰੱਕ ਚਾਲਕ ਕਹਿ ਦਿੰਦਾ ਸੀ ਕਿ ਫੌਜ ਦਾ ਸਾਮਾਨ ਹੈ।

ਇਸ ਕਾਰਨ ਟਰੱਕ ਬਿਨਾਂ ਤਲਾਸ਼ੀ ਦੇ ਜਲੰਧਰ ਪਹੁੰਚ ਗਿਆ ਪਰ ਡਲਿਵਰੀ ਤੋਂ ਪਹਿਲਾਂ ਹੀ ਕਪੂਰਥਲਾ ’ਚ ਫੜਿਆ ਗਿਆ। ਹੁਣ ਸਵਾਲ ਇਹ ਹੈ ਕਿ ਟਰੱਕ ਨੇ ਲੇਹ-ਲੱਦਾਖ ਜਾਣਾ ਸੀ। ਪੁਲਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਕਤ ਟਰੱਕ ’ਚ ਕੋਈ ਧਮਾਕਾਖੇਜ਼ ਸਮੱਗਰੀ ਜਾਂ ਹਥਿਆਰ ਨਹੀਂ ਹਨ, ਜਿਸ ਦੀ ਹੁਣ ਪੁਲਸ ਅਧਿਕਾਰੀਆਂ ਦੇ ਨਾਲ-ਨਾਲ ਆਰਮੀ ਇੰਟੈਲੀਜੈਂਸ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

Trending news