FIFA World Cup 2022: Lionel Messi ਵੱਲੋਂ ਸੰਨਿਆਸ ਦਾ ਐਲਾਨ, ਕਿਹਾ ਫੀਫਾ ਵਿਸ਼ਵ ਕੱਪ 2022 ਦਾ ਫਾਈਨਲ ਹੋਵੇਗਾ ਆਖ਼ਰੀ ਮੁਕਾਬਲਾ
Advertisement
Article Detail0/zeephh/zeephh1484980

FIFA World Cup 2022: Lionel Messi ਵੱਲੋਂ ਸੰਨਿਆਸ ਦਾ ਐਲਾਨ, ਕਿਹਾ ਫੀਫਾ ਵਿਸ਼ਵ ਕੱਪ 2022 ਦਾ ਫਾਈਨਲ ਹੋਵੇਗਾ ਆਖ਼ਰੀ ਮੁਕਾਬਲਾ

ਫੀਫਾ ਵਿਸ਼ਵ ਕੱਪ 2022 ਦਾ ਫਾਈਨਲ ਮੁਕਾਬਲਾ 18 ਦਸੰਬਰ ਨੂੰ ਕਤਰ ਵਿੱਚ ਖੇਡਿਆ ਜਾਵੇਗਾ ਅਤੇ ਇਹ ਮੈਚ ਲਿਓਨਲ ਮੇਸੀ ਦਾ ਅਰਜਨਟੀਨਾ ਲਈ ਆਖਰੀ ਮੈਚ ਹੋਵੇਗਾ।  

 

FIFA World Cup 2022: Lionel Messi ਵੱਲੋਂ ਸੰਨਿਆਸ ਦਾ ਐਲਾਨ, ਕਿਹਾ ਫੀਫਾ ਵਿਸ਼ਵ ਕੱਪ 2022 ਦਾ ਫਾਈਨਲ ਹੋਵੇਗਾ ਆਖ਼ਰੀ ਮੁਕਾਬਲਾ

Lionel Messi retirement news: ਅਰਜਨਟੀਨਾ ਦੇ Lionel Messi ਵੱਲੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਵੱਲੋਂ ਦੱਸਿਆ ਗਿਆ ਹੈ ਕਿ ਕਤਰ ਵਿੱਚ ਹੋਣ ਵਾਲਾ FIFA World Cup 2022 ਦਾ final ਮੈਚ ਉਨ੍ਹਾਂ ਦੇ ਦੇਸ਼ ਲਈ ਆਖਰੀ ਮੈਚ ਹੋਵੇਗਾ। ਫੀਫਾ ਵਿਸ਼ਵ ਕੱਪ 2022 ਦਾ ਫਾਈਨਲ ਮੁਕਾਬਲਾ 18 ਦਸੰਬਰ ਨੂੰ ਕਤਰ ਵਿੱਚ ਖੇਡਿਆ ਜਾਵੇਗਾ ਅਤੇ ਇਹ ਮੈਚ ਲਿਓਨਲ ਮੇਸੀ ਦਾ ਅਰਜਨਟੀਨਾ ਲਈ ਆਖਰੀ ਮੈਚ ਹੋਵੇਗਾ।  

ਫੀਫਾ ਵਿਸ਼ਵ ਕੱਪ 2022 ਦੇ ਸੈਮੀਫ਼ਾਈਨਲ ਵਿੱਚ ਅਰਜਨਟੀਨਾ ਦੀ ਜਿੱਤ ਤੋਂ ਬਾਅਦ ਅਰਜਨਟੀਨਾ ਦੇ ਮੀਡੀਆ ਆਉਟਲੇਟ ਡਾਇਰੀਓ ਡਿਪੋਰਟੀਵੋ ਓਲੇ ਨਾਲ ਗੱਲ ਕਰਦਿਆਂ ਲਿਓਨਲ ਮੇਸੀ ਨੇ ਆਪਣੀ ਸੰਨਿਆਸ ਦੀ ਪੁਸ਼ਟੀ ਕੀਤੀ। Lionel Messi ਨੇ retirement ਦੀ news ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਐਤਵਾਰ ਨੂੰ ਹੋਣ ਵਾਲਾ FIFA World Cup 2022 ਦਾ final ਮੁਕਾਬਲਾ ਦੱਖਣੀ ਅਮਰੀਕੀ ਦਿੱਗਜਾਂ ਲਈ ਉਨ੍ਹਾਂ ਦਾ ਆਖਰੀ ਮੈਚ ਹੋਵੇਗਾ।

ਕ੍ਰੋਏਸ਼ਿਆ ਦੇ ਖ਼ਿਲਾਫ਼ ਸੈਮੀਫ਼ਾਈਨਲ ਮੁਕਾਬਲੇ ਵਿੱਚ ਲਿਓਨਲ ਮੇਸੀ ਨੇ ਸ਼ਾਨਦਾਰ ਪ੍ਰਦਰਸ਼ਨ ਦਿੱਤਾ ਅਤੇ ਇੱਕ ਸ਼ਾਨਦਾਰ ਗੋਲ ਮਾਰਿਆ। ਉਨ੍ਹਾਂ ਤੋਂ ਇਲਾਵਾ Julian Alvarez ਨੇ 2 ਗੋਲ ਮਾਰੇ ਅਤੇ ਆਪਣੀ ਟੀਮ ਨੂੰ ਇੱਕ ਸ਼ਾਨਦਾਰ ਜਿੱਤ ਦਿਲਾਈ। ਹੁਣ ਇਹ ਮੇਸੀ ਦਾ ਵਿਸ਼ਵ ਕੱਪ ਜਿੱਤਣ ਦਾ ਆਖ਼ਰੀ ਮੌਕਾ ਹੈ। 

ਹੋਰ ਪੜ੍ਹੋ: ਮੂਸੇਵਾਲਾ ਕੇਸ ਨੂੰ ਸੁਲਝਾਉਣ ਵਾਲੇ ਅਧਿਕਾਰੀਆਂ ਦੀ ਵਧਾ ਦਿੱਤੀ ਗਈ ਸੁਰੱਖਿਆ

ਲਿਓਨਲ ਮੇਸੀ ਵੱਲੋਂ ਪੁਸ਼ਟੀ ਕੀਤੀ ਗਈ ਕਿ ਉਹ 18 ਦਸੰਬਰ ਨੂੰ ਹੋਣ ਵਾਲੇ ਫੀਫਾ ਵਿਸ਼ਵ ਕੱਪ 2022 ਦੇ ਫਾਈਨਲ ਤੋਂ ਬਾਅਦ ਸੰਨਿਆਸ ਲੈ ਲੈਣਗੇ। ਅਰਜਨਟੀਨਾ ਦੇ ਮੀਡੀਆ ਆਉਟਲੇਟ ਡਾਇਰੀਓ ਡਿਪੋਰਟੀਵੋ ਓਲੇ ਨਾਲ ਗੱਲ ਕਰਦਿਆਂ ਮੇਸੀ ਨੇ ਕਿਹਾ ਕਿ ਉਹ ਫਾਈਨਲ ‘ਚ ਆਪਣਾ ਆਖਰੀ ਮੈਚ ਖੇਡ ਕੇ ਵਿਸ਼ਵ ਕੱਪ ਦਾ ਆਪਣਾ ਸਫ਼ਰ ਪੂਰਾ ਕਰਨਗੇ। 

ਅਰਜਨਟੀਨਾ ਦੇ ਕਪਤਾਨ ਦਾ ਕਹਿਣਾ ਹੈ ਕਿ ਅਗਲੇ ਵਿਸ਼ਵ ਕੱਪ ਲਈ ਬਹੁਤ ਸਮਾਂ ਹੈ ਅਤੇ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਉਹ ਅਗਲਾ ਵਿਸ਼ਵ ਕੱਪ ਖੇਡਾਂਗੇ।

ਹੋਰ ਪੜ੍ਹੋ: ਜਲੰਧਰ 'ਚ ਗੁਰੂ ਘਰ ਦੇ ਫ਼ਰਨੀਚਰਾਂ ਨੂੰ ਅੱਗ ਲਾਉਣ 'ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਬਿਆਨ

Trending news