ਲੁਧਿਆਣਾ ਕੋਰਟ ਕੰਪਲੈਕਸ ਹੋਏ ਬੰਬ ਧਮਾਕੇ ਮਾਮਲੇ ’ਚ ਅੰਮ੍ਰਿਤਸਰ ਐੱਸ. ਟੀ. ਐੱਫ਼ ਦੀ ਪੁਲਿਸ ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਸੰਬਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਨਸ਼ਾ ਤਸਕਰੀ ਦੇ ਮਾਮਲੇ ’ਚ ਕੁੱਲ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ’ਚੋਂ 2 ਵਿਅਕਤੀਆਂ ਸੁਰਮੁੱਖ ਸਿੰਘ ਅਤੇ ਦਿਲਬਾਗ ਸਿੰਘ ਬੱਗੂ ਨੇ ਮੰਨਿਆ ਕਿ ਲੁਧਿਆਣਾ ਬੰਬ ਧਮਾਕੇ ’ਚ ਉਨ੍ਹਾਂ ਦਾ ਵੀ ਹੱਥ ਸੀ।
Trending Photos
ਚੰਡੀਗੜ੍ਹ: ਲੁਧਿਆਣਾ ਕੋਰਟ ਕੰਪਲੈਕਸ ਹੋਏ ਬੰਬ ਧਮਾਕੇ ਮਾਮਲੇ ’ਚ ਅੰਮ੍ਰਿਤਸਰ ਐੱਸ. ਟੀ. ਐੱਫ਼ ਦੀ ਪੁਲਿਸ ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਸੰਬਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਨਸ਼ਾ ਤਸਕਰੀ ਦੇ ਮਾਮਲੇ ’ਚ ਕੁੱਲ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ’ਚੋਂ 2 ਵਿਅਕਤੀਆਂ ਸੁਰਮੁੱਖ ਸਿੰਘ ਅਤੇ ਦਿਲਬਾਗ ਸਿੰਘ ਬੱਗੂ ਨੇ ਮੰਨਿਆ ਕਿ ਲੁਧਿਆਣਾ ਬੰਬ ਧਮਾਕੇ ’ਚ ਉਨ੍ਹਾਂ ਦਾ ਵੀ ਹੱਥ ਸੀ। ਇਨ੍ਹਾਂ ਦੋਹਾਂ ਨੇ ਇਹ ਵੀ ਕਬੂਲਿਆ ਲੁਧਿਆਣਾ ਕੋਰਟ ’ਚ ਹੋਇਆ ਬਲਾਸਟ ਮਲੇਸ਼ੀਆ ’ਚ ਬੈਠੇ ਹਰਪ੍ਰੀਤ ਸਿੰਘ ਵਲੋਂ ਕਰਵਾਇਆ ਗਿਆ ਸੀ।
ਇਸ ਮਾਮਲੇ ’ਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਪਹਿਲਾਂ ਵੀ ਨਬਾਲਿਗ ਸਹਿਤ 3 ਗ੍ਰਿਫ਼ਤਾਰੀਆਂ ਹੋਈਆਂ ਸਨ। ਪਰ ਉਸ ਵੇਲੇ ਮੁੱਖ ਆਰੋਪੀ ਪੁਲਿਸ ਦੀ ਗ੍ਰਿਫ਼ਤ ’ਚੋਂ ਭੱਜਣ ’ਚ ਕਾਮਯਾਬ ਰਿਹਾ ਸੀ।
ਦਿਲਬਾਗ ਅਤੇ ਸੁਰਮੁੱਖ ਨੇ ਪਹੁਚਾਈ ਸੀ ਬਲਾਸਟ ਲਈ ਸਮਗੱਰੀ
ਸੁਰਮੁੱਖ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਦੇ ISI ਏਜੰਟ ਦੁਆਰਾ ਆਈ. ਈ. ਡੀ. (IED) ਬਲਾਸਟ ਸਮਗਰੀ ਪਾਕਿਸਤਾਨ ਤੋਂ ਸਪਲਾਈ ਕੀਤੀ ਗਈ ਸੀ। ਜੋ ਕਿ ਪਹਿਲਾ ਦਿਲਬਾਗ ਨੇ ਆਪਣੇ ਕੋਲ ਰੱਖੀ ਤੇ ਉਸ ਤੋਂ ਬਾਅਦ ਦਿਲਬਾਗ ਸਿੰਘ ਉਸਨੂੰ ਲੁਧਿਆਣਾ ਪਹੁੰਚਾ ਕੇ ਆਇਆ ਸੀ। ਜ਼ਿਕਰਯੋਗ ਹੈ ਕਿ ਲੁਧਿਆਣਾ ਬੰਬ ਕਾਂਡ ਦੀ ਤਫਤੀਸ਼ N.I.A ਵੱਲੋਂ ਕੀਤੀ ਜਾ ਰਹੀ ਹੈ ਪਰ ਇਸ ਤਫਤੀਸ਼ ਦੌਰਾਨ ਦੋਸ਼ੀਆਂ ਨੇ ਇਹ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਹੁਣ ਅੰਮ੍ਰਿਤਸਰ ਦੇ ਐੱਸ. ਟੀ. ਐੱਫ਼ (STF) ਬ੍ਰਾਂਚ ਨੇ ਉਸਨੂੰ ਫੜਨ ’ਚ ਸਫ਼ਲਤਾ ਹਾਸਲ ਕੀਤੀ ਹੈ।
ਸੁਰਮੁੱਖ ਨਸ਼ਾ ਤਸਕਰ ਹੀ ਨਹੀਂ ਬਲਕਿ ਆਈਐੱਸਆਈ ਲਈ ਕਰਦਾ ਹੈ ਮੁਖਬਰੀ
ਇਸ ਦੇ ਨਾਲ ਹੀ STF ਬਾਰਡਰ ਰੇਂਜ ਅੰਮ੍ਰਿਤਸਰ ਦੇ ਅਧਿਕਾਰੀਆਂ ਨੇ ਇਹ ਵੀ ਦਾਅਵਾ ਕੀਤਾ ਕਿ ਸੁਰਮੁਖ ਸਿੰਘ ਜਿੱਥੇ ਹੈਰੋਇਨ ਤਸਕਰੀ ਮਾਮਲੇ ਚ ਨਾਮਜ਼ਦ ਹੋਇਆ ਹੈ ਉੱਥੇ ਹੀ ਇਹ ਪੰਜਾਬ ’ਚ ਆਈਐਸਆਈ ਦੇ ਏਜੰਟ ਦੇ ਤੌਰ ’ਤੇ ਵੀ ਕੰਮ ਕਰਦਾ ਹੈ। ਕੁਝ ਦਿਨ ਪਹਿਲਾਂ ਅੰਮ੍ਰਿਤਸਰ ਐਸਟੀਐਫ ਪੁਲਸ ਵੱਲੋਂ 10 ਦੇ ਕਰੀਬ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਕੋਲੋਂ 5 ਕਿੱਲੋ ਹੈਰੋਇਨ ਬਰਾਮਦ ਹੋਣ ਦੇ ਨਾਲ ਨਾਲ 2 ਪਾਕਿਸਤਾਨੀ ਸਿਮ ਤੇ ਦੋ ਮੋਬਾਈਲ ਫ਼ੋਨ ਵੀ ਬਰਾਮਦ ਹੋਏ ਸਨ ।
ਐੱਸ. ਟੀ. ਐੱਫ਼ ਦੀ ਜਾਂਚ ਟੀਮ ਨੇ ਇਹ ਵੀ ਦੱਸਿਆ ਕਿ ਪੁਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਨੂੰ ਅਗਲੇਰੀ ਕਾਰਵਾਈ ਲਈ ਐੱਨ. ਆਈ. ਏ (ਨੈਸ਼ਨਲ ਜਾਂਚ ਏਜੰਸੀ) ਨੂੰ ਸੌਂਪ ਦਿੱਤਾ ਜਾਵੇਗਾ।