Ludhiana Blast News: ਬਲਾਸਟ ਐਨਾ ਜ਼ਿਆਦਾ ਭਿਆਨਕ ਸੀ ਕਿ ਇਸ ਵਿੱਚ ਕੁੱਲ 7 ਲੋਕ ਝੁਲਸ ਗਏ। ਇਸ ਹਾਦਸੇ ਵਿੱਚ ਨੇੜੇ ਖੇਡ ਰਹੇ ਦੋ ਬੱਚੇ ਵੀ ਗੰਭੀਰ ਰੂਪ ਵਿੱਚ ਝੁਲਸ ਗਏ।
Trending Photos
Ludhiana Blast News(Tarsem Lal Bhardwaj): ਲੁਧਿਆਣਾ ਦੇ ਕੰਗਣਵਾਲ ਇਲਾਕੇ ਵਿੱਚ ਸਰਸਵਤੀ ਪੂਜਾ ਸਮਾਗਮ ਦੌਰਾਨ ਇੱਕ ਗੈਸ ਦੇ ਸਿਲੰਡਰ ਵਿੱਚ ਅੱਗ ਲੱਗਣ ਕਾਰਨ ਧਮਾਕਾ ਹੋ ਗਿਆ। ਇਸ ਧਮਾਕੇ ਦੇ ਨਾਲ ਪੂਰਾ ਇਲਾਕਾ ਹਿੱਲ ਗਿਆ। ਬਲਾਸਟ ਐਨਾ ਜ਼ਿਆਦਾ ਭਿਆਨਕ ਸੀ ਕਿ ਇਸ ਵਿੱਚ ਕੁੱਲ 7 ਲੋਕ ਝੁਲਸ ਗਏ। ਇਸ ਹਾਦਸੇ ਵਿੱਚ ਨੇੜੇ ਖੇਡ ਰਹੇ ਦੋ ਬੱਚੇ ਵੀ ਗੰਭੀਰ ਰੂਪ ਵਿੱਚ ਝੁਲਸ ਗਏ। ਇਸ ਘਟਨਾ ਵਿੱਚ ਜਖ਼ਮੀ ਹੋਏ ਤਿੰਨ ਲੋਕਾਂ ਦੀ ਪਛਾਣ ਹੋ ਚੁੱਕੀ ਹੈ।
ਇਸ ਧਮਾਕੇ ਵਿੱਚ ਜ਼ਖ਼ਮੀਆਂ ਹੋਏ ਦੋ ਬੱਚਿਆਂ ਸਮੇਤ ਇੱਕ ਵਿਅਕਤੀ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਬੱਚਿਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਹੈ। ਸੜ ਗਏ ਲੋਕਾਂ ਦੀ ਪਛਾਣ ਸਾਹਿਲ (10), ਸਾਕਸ਼ੀ (11) ਅਤੇ ਪਵਨ ਕੁਮਾਰ (29) ਵਜੋਂ ਹੋਈ ਹੈ। ਬਾਕੀ 4 ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ ਹੈ। ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੇ ਅਧਿਕਾਰੀਆਂ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਵੀ ਸ਼ੁਰੂ ਕਰ ਦਿੱਤੀ ਹੈਕੀਤੀ ਗਈ ਹੈ।
ਇੱਕ ਚਸ਼ਮਦੀਦ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀ ਦੇ ਘਰ ਵਿੱਚ ਸਰਸਵਤੀ ਪੂਜਾ ਦੀ ਰਸਮ ਚੱਲ ਰਹੀ ਸੀ। ਉਸ ਦਾ ਲੜਕਾ ਅਤੇ ਗੁਆਂਢੀ ਦੀ ਧੀ ਉੱਥੇ ਖੇਡ ਰਹੇ ਸਨ। ਅਚਾਨਕ ਰਾਤ 9.15 ਵਜੇ ਜਦੋਂ ਬੇਟਾ ਕਮਰੇ ਵਿੱਚ ਆਇਆ ਤਾਂ ਉਸਦੇ ਕੱਪੜਿਆਂ ਨੂੰ ਅੱਗ ਲੱਗੀ ਹੋਈ ਸੀ। ਜਿਸ ਨੂੰ ਲੋਕਾਂ ਦੀ ਮਦਦ ਨਾਲ ਤੁਰੰਤ ਅੱਗ 'ਤੇ ਕਾਬੂ ਪਾਇਆ ਗਿਆ। ਇਸੇ ਤਰ੍ਹਾਂ ਇਕ ਲੜਕੀ ਸਾਕਸ਼ੀ ਨੂੰ ਵੀ ਅੱਗ ਲੱਗੀ ਹੋਈ ਸੀ। ਦੋਵਾਂ ਬੱਚਿਆਂ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਫਿਲਹਾਲ ਡਾਕਟਰਾਂ ਨੇ ਸਾਹਿਲ ਅਤੇ ਸਾਕਸ਼ੀ ਨੂੰ ਪੀਜੀਆਈ ਰੈਫਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ Kisan Andolan 2.0: ਬਾਰਡਰ 'ਤੇ ਡਟੇ ਕਿਸਾਨ, ਦੂਜੇ ਦਿਨ ਵੀ ਦਿੱਲੀ ਕੂਚ ਲਈ ਬਜਿੱਦ ਕਿਸਾਨ
ਸਿਲੰਡਰ ਵਿੱਚ ਅੱਗ ਲੱਗਣ ਦੇ ਕਾਰਨ ਧਮਾਕੇ ਐਨਾ ਜ਼ਿਆਦਾ ਭਿਆਨਕ ਹੋਇਆ ਕਿ ਇਮਾਰਤ ਦੀਆਂ ਕੰਧਾਂ ਤੇ ਤੜੇੜਾ ਪੈ ਗਈਆਂ। ਇਸ ਹਾਦਸੇ ਦੇ ਨੇੜੇ ਖੇਡ ਰਹੇ ਬੱਚੇ ਅੱਗ ਦੀ ਲਪੇਟ ਵਿੱਚ ਆ ਕੇ ਬੁਰੀ ਤਰ੍ਹਾਂ ਸੜ ਗਏ। ਸਾਹਿਲ ਅਤੇ ਸਾਕਸ਼ੀ ਲਗਭਗ 65 ਫੀਸਦੀ ਝੁਲਸ ਗਏ ਹਨ। ਹਾਦਸੇ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ।
ਇਹ ਵੀ ਪੜ੍ਹੋ Pulwama Attack: ਜਵਾਨਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ; ਪੁਲਾਵਮਾ ਸ਼ਹੀਦਾਂ ਨੂੰ ਯਾਦ ਕਰ ਪੀਐਮ ਮੋਦੀ ਹੋਏ ਭਾਵੁਕ