Ludhiana News: ਹਲਕੇ ਵਿੱਚ 89 ਮਾਡਲ, 9 ਪਿੰਕ, 18 ਗਰੀਨ ਅਤੇ ਇੱਕ ਵਿਸ਼ੇਸ਼ ਤੌਰ ਦਿਵਿਆਂਗਜਨਾਂ ਲਈ ਪੋਲਿੰਗ ਬੂਥ ਸਥਾਪਿਤ
Advertisement
Article Detail0/zeephh/zeephh2271843

Ludhiana News: ਹਲਕੇ ਵਿੱਚ 89 ਮਾਡਲ, 9 ਪਿੰਕ, 18 ਗਰੀਨ ਅਤੇ ਇੱਕ ਵਿਸ਼ੇਸ਼ ਤੌਰ ਦਿਵਿਆਂਗਜਨਾਂ ਲਈ ਪੋਲਿੰਗ ਬੂਥ ਸਥਾਪਿਤ

Ludhiana News: ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਪੋਲਿੰਗ ਬੂਥਾਂ 'ਤੇ ਪੋਲਿੰਗ ਪਾਰਟੀਆਂ ਅਤੇ ਵੋਟਰਾਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਟੈਂਟ, ਕੁਰਸੀਆਂ, ਮਿੱਠੇ ਠੰਡੇ ਪਾਣੀ, ਪੱਖੇ, ਕੂਲਰ, ਵ੍ਹੀਲ ਚੇਅਰ, ਰੈਂਪ ਆਦਿ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। 

Ludhiana News: ਹਲਕੇ ਵਿੱਚ 89 ਮਾਡਲ, 9 ਪਿੰਕ, 18 ਗਰੀਨ ਅਤੇ ਇੱਕ ਵਿਸ਼ੇਸ਼ ਤੌਰ ਦਿਵਿਆਂਗਜਨਾਂ ਲਈ ਪੋਲਿੰਗ ਬੂਥ ਸਥਾਪਿਤ

Ludhiana News: ਲੁਧਿਆਣਾ ਲੋਕ ਸਭਾ ਹਲਕੇ ਦੇ 1758614 ਵੋਟਰ ਸ਼ਨੀਵਾਰ ਨੂੰ 43 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਜੋ ਲੋਕ ਸਭਾ ਚੋਣਾਂ ਲਈ ਮੈਦਾਨ ਵਿੱਚ ਹਨ, ਜਿੱਥੇ 1843 ਪੋਲਿੰਗ ਬੂਥਾਂ 'ਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਜਿਨ੍ਹਾਂ ਨੇ ਐਸ.ਆਰ.ਐਸ. ਪੋਲੀਟੈਕਨਿਕ ਕਾਲਜ, ਕੇ.ਵੀ.ਐਮ. ਸਕੂਲ, ਖ਼ਾਲਸਾ ਕਾਲਜ (ਲੜਕੀਆਂ), ਸਰਕਾਰੀ ਕਾਲਜ (ਲੜਕੀਆਂ) ਦੇ ਵੱਖ-ਵੱਖ ਕੇਂਦਰਾਂ ਤੋਂ ਪੋਲਿੰਗ ਪਾਰਟੀਆਂ ਦੀ ਰਵਾਨਗੀ ਦੀ ਨਿਗਰਾਨੀ ਕੀਤੀ, ਨੇ ਦੱਸਿਆ ਕਿ ਲੋਕ ਸਭਾ ਹਲਕਾ ਲੁਧਿਆਣਾ ਵਿੱਚ ਕੁੱਲ 1758614 ਵੋਟਰ ਹਨ ਜਿਨ੍ਹਾਂ ਵਿੱਚ 937094 ਪੁਰਸ਼, 821386 ਇਸਤਰੀ, 134 ਟਰਾਂਸਜੈਂਡਰ, 66 ਵਿਦੇਸ਼ੀ ਵੋਟਰ, 10502 ਦਿਵਿਆਂਗ ਵੋਟਰ, 34600 80 ਤੋਂ ਉੱਪਰ, 2142 ਸਰਵਿਸ ਵੋਟਰ ਆਦਿ ਸ਼ਾਮਲ ਹਨ ਜੋ ਭਲਕੇ 1 ਜੂਨ ਨੂੰ ਲੋਕ ਸਭਾ ਚੋਣਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ।

ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਐਸ.ਆਰ.ਐਸ. ਪੋਲੀਟੈਕਨਿਕ ਕਾਲਜ, ਕੇ.ਵੀ.ਐਮ. ਸਕੂਲ, ਖ਼ਾਲਸਾ ਕਾਲਜ (ਲੜਕੀਆਂ) ਅਤੇ ਸਰਕਾਰੀ ਕਾਲਜ (ਲੜਕੀਆਂ) ਦੇ ਵੱਖ-ਵੱਖ ਕੇਂਦਰਾਂ ਤੋਂ ਪੋਲਿੰਗ ਪਾਰਟੀਆਂ ਦੀ ਰਵਾਨਗੀ ਦਾ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਵੋਟਾਂ ਨੂੰ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ 1843 ਪੋਲਿੰਗ ਪਾਰਟੀਆਂ ਸਮੇਤ 25000 ਦੇ ਕਰੀਬ ਮੁਲਾਜ਼ਮਾਂ ਨੂੰ ਪੋਲਿੰਗ ਬੂਥਾਂ 'ਤੇ ਰਵਾਨਾ ਕੀਤਾ ਗਿਆ ਹੈ। ਉਨ੍ਹਾਂ ਸਮੂਹ ਚੋਣ ਅਮਲੇ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਦੀ ਤਾਕੀਦ ਕੀਤੀ ਤਾਂ ਜੋ ਵੋਟਰ ਸੁਚਾਰੂ ਅਤੇ ਨਿਰਵਿਘਨ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ। ਉਨ੍ਹਾਂ ਕਿਹਾ ਕਿ ਉਨ੍ਹਾਂ ਸਾਰਿਆਂ ਦੇ ਮੋਢਿਆਂ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਪੂਰੀ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਪੂਰਾ ਕਰਨ। ਉਨ੍ਹਾਂ ਪੋਲਿੰਗ ਪਾਰਟੀਆਂ ਨੂੰ ਇਸ ਪ੍ਰਕਿਰਿਆ ਵਿੱਚ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਵੀ ਦਿੱਤਾ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਪੋਲਿੰਗ ਬੂਥਾਂ 'ਤੇ ਪੋਲਿੰਗ ਪਾਰਟੀਆਂ ਅਤੇ ਵੋਟਰਾਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਟੈਂਟ, ਕੁਰਸੀਆਂ, ਮਿੱਠੇ ਠੰਡੇ ਪਾਣੀ, ਪੱਖੇ, ਕੂਲਰ, ਵ੍ਹੀਲ ਚੇਅਰ, ਰੈਂਪ ਆਦਿ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੁਧਿਆਣਾ ਸੰਸਦੀ ਹਲਕੇ ਅਧੀਨ 89 ਮਾਡਲ ਪੋਲਿੰਗ ਬੂਥ, 9 ਪਿੰਕ ਪੋਲਿੰਗ ਬੂਥ, 18 ਗਰੀਨ ਪੋਲਿੰਗ ਬੂਥ ਅਤੇ ਇੱਕ ਪੋਲਿੰਗ ਬੂਥ ਖਾਸ ਤੌਰ 'ਤੇ ਦਿਵਿਆਂਗਜਨਾਂ ਲਈ ਬਣਾਏ ਗਏ ਹਨ।

ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਵੋਟਰਾਂ ਨੂੰ ਚੋਣ ਵਾਲੇ ਦਿਨ ਆਪਣੀ ਵੋਟ ਪਾਉਣ ਲਈ ਵੱਡੀ ਗਿਣਤੀ ਵਿੱਚ ਆ ਕੇ ਮਤਦਾਨ ਦਾ ਨਵਾਂ ਰਿਕਾਰਡ ਕਾਇਮ ਕਰਨ ਲਈ ਪ੍ਰੇਰਿਤ ਕੀਤਾ।

Trending news