Ludhiana News: ਪਿਛਲੇ ਦਿਨੀਂ ਲੁਧਿਆਣਾ ਘੁੰਮਣ ਆਇਆ ਸਖਸ਼ ਉਸ ਦੌਰਾਨ ਹੀ ਉਸਨੇ ਲੁਧਿਆਣਾ ਦੀ ਇੱਕ ਨਾਮੀ ਦੁਕਾਨ ਤੋਂ 10 ਕਰੋੜ ਇਨਾਮ ਦੀ ਚਾਰ ਟਿਕਟਾਂ ਖਰੀਦੀਆਂ। ਜਿਨਾਂ ਵਿੱਚੋਂ ਇੱਕ ਟਿਕਟ ਦਾ ਦੂਸਰਾ ਇਨਾਮ 1 ਕਰੋੜ ਦਾ ਉਸਦਾ ਲੋਹੜੀ ਬੰਪਰ ਵਿੱਚ ਲੱਗ ਗਿਆ।
Trending Photos
Ludhiana News: ਜਦੋਂ ਰੱਬ ਮਿਹਰ ਕਰਦਾ ਹੈ, ਤਾਂ ਕਿਸਮਤ ਕਿਤੇ ਵੀ ਚਮਕ ਸਕਦੀ ਹੈ। ਅਜਿਹਾ ਹੀ ਕੁਝ ਰਾਜਸਥਾਨ ਦੇ ਅਨਿਲ ਨਾਮ ਦੇ ਵਿਅਕਤੀ ਨਾਲ ਹੋਇਆ, ਜੋ ਰਾਜਸਥਾਨ ਵਿੱਚ ਰੇਵਿਨਿਊ ਵਿਭਾਗ ਵਿੱਚ ਕਰਮਚਾਰੀ ਹੈ ਅਤੇ ਉਹ ਲੁਧਿਆਣਾ ਘੁੰਮਣ ਆਇਆ ਅਤੇ ਉਸਨੇ ਘੰਟਾ ਘਰ ਚੌਕ ਲਾਟਰੀ ਸਟਾਲ ਤੋਂ ਚਾਰ ਲੋਹੜੀ ਬੰਪਰ ਲਾਟਰੀ ਟਿਕਟਾਂ ਖਰੀਦੀਆਂ ਅਤੇ ਉਹ ਆਪਣਾ ਕੰਮ ਕਰਕੇ ਰਾਜਸਥਾਨ ਵਾਪਸ ਚਲਾ ਗਿਆ ਪਰ ਜਦੋਂ ਮੱਘਰ ਸਕ੍ਰਾਂਤੀ ਅਤੇ ਲੋਹੜੀ ਬੰਪਰ ਦਾ ਡਰਾਅ ਨਿਕਲਿਆ ਤਾਂ ਇਸ ਵਿੱਚ ਦੂਜਾ ਨਾਮ ਰਾਜਸਥਾਨ ਦੇ ਰਹਿਣ ਵਾਲੇ ਅਨਿਲ ਦਾ ਸੀ, ਜਿਸਨੇ ਇੱਕ ਕਰੋੜ ਜਿੱਤਿਆ ਸੀ, ਜਿਸ ਤੋਂ ਬਾਅਦ ਉਸਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।
ਜਦੋਂ ਉਹ ਲੁਧਿਆਣਾ ਪਹੁੰਚਿਆ ਤਾਂ ਉਸਨੇ ਕਿਹਾ ਕਿ ਉਹ ਰਿਟਾਇਰਮੈਂਟ ਤੋਂ ਬਾਅਦ ਇਸ ਪੈਸੇ ਨਾਲ ਆਪਣਾ ਕਾਰੋਬਾਰ ਸ਼ੁਰੂ ਕਰੇਗਾ ਅਤੇ ਬਹੁਤ ਖੁਸ਼ ਸੀ। ਉਸ ਦਾ ਕਹਿਣਾ ਹੈ ਕਿ ਉਸ ਦੇ ਉੱਤੇ ਬਾਬਾ ਖਾਟੂ ਸ਼ਾਮ ਦੀ ਕਿਰਪਾ ਹੋਈ ਹੈ। ਜਿਸ ਕਰਕੇ ਉਸਦਾ ਇਕ ਕਰੋੜ ਦਾ ਇਨਾਮ ਨਿਕਲਿਆ ਹੈ। ਜਿਸ ਦੁਕਾਨਦਾਰ ਨੇ ਇਹ ਲਾਟਰੀ ਟਿਕਟ ਵੇਚੀ ਸੀ, ਉਸ ਨੇ ਵੀ ਆਪਣੀ ਖੁਸ਼ੀ ਜ਼ਾਹਰ ਕੀਤੀ। ਇਹ ਇਨਾਮ ਉਸਦੇ ਸਟਾਲ ਤੋਂ ਨਿਕਲਣ ਤੋਂ ਬਾਅਦ, ਉਨ੍ਹਾਂ ਨੇ ਲੱਡੂ ਵੰਡੇ ਅਤੇ ਢੋਲੀ ਨੂੰ ਬੁਲਾ ਕੇ ਬਹੁਤ ਸਾਰਾ ਭੰਗੜਾ ਪਾਇਆ। ਤਸਵੀਰਾਂ ਵਿੱਚ, ਜਿਸਦੀ ਲਾਟਰੀ ਨਿਕਲੀ ਅਤੇ ਜਿਸਦੀ ਸਟਾਲ ਤੋਂ ਟਿਕਟ ਵਿਕ ਗਈ, ਦੋਵੇਂ ਬਹੁਤ ਖੁਸ਼ ਦਿਖਾਈ ਦੇ ਰਹੇ ਸਨ। ਇਸ ਲਈ ਕਿਸਮਤ ਕਿਸੇ ਵੀ ਸਮੇਂ ਕਿਤੇ ਵੀ ਚਮਕ ਸਕਦੀ ਹੈ।
ਦੂਜੇ ਪਾਸੇ ਦੁਕਾਨਦਾਰ ਦਾ ਕਹਿਣਾ ਹੈ ਕਿ ਇਹ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਉਨ੍ਹਾਂ ਦੀ ਦੁਕਾਨ ਤੇ ਚੱਲ ਰਿਹਾ ਹੈ। ਉਨ੍ਹਾਂ ਦੀ ਦੁਕਾਨ ਤੋਂ ਜਿਹੜਾ ਵੀ ਸ਼ਖਸ ਲੋਟਰੀ ਖਰੀਦਦਾ ਹੈ ਉਸ ਦੀ ਲੋਟਰੀ ਲੱਗਣ ਦੇ ਕਾਫੀ ਚਾਂਸ ਹੁੰਦੇ ਹਨ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਇਮਾਨਦਾਰੀ ਦੇ ਨਾਲ ਆਪਣੇ ਕੰਮ ਨੂੰ ਕਰ ਰਹੇ ਨੇ ਜਿਸ ਕਰਕੇ ਪਰਮਾਤਮਾ ਉਨ੍ਹਾਂ 'ਤੇ ਕਿਰਪਾ ਬਰਸਾ ਰਿਹਾ ਹੈ। ਜ਼ਿਕਰ ਯੋਗ ਹੈ ਕਿ ਜਿੱਥੇ ਲੋਕ ਮਿਹਨਤ ਕਰਦੇ ਕਰਦੇ ਆਪਣੀ ਜ਼ਦਗੀ ਬਿਤਾ ਦਿੰਦੇ ਹਨ ਪਰ ਉਹ ਕਰੋੜਪਤੀ ਨਹੀਂ ਬਣ ਪਾਂਦੇ ਉਥੇ ਹੀ ਇੱਕ ਲੋਟਰੀ ਦੇ ਜਰੀਏ ਕਈ ਲੋਕ ਕਰੋੜਪਤੀ ਬਣ ਰਹੇ ਹਨ।