Ludhiana News: ਡਾਕਟਰ ਬਰਿੰਦਰ ਸਰਦਾਨਾ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨਵਰਸਿਟੀ ਨੇ ਕਨੋਲਾ ਕਿਸਮ ਦੀਆ ਛੇ ਕਿਸਮਾਂ ਖੇਤ ਵਿੱਚ ਲਗਾਉਣਾ ਦੀ ਕਿਸਾਨਾਂ ਨੂੰ ਸਿਫਾਰਿਸ਼ ਕੀਤੀਆਂ ਹਨ। ਉਹਨਾਂ ਨੇ ਦੱਸਿਆ ਕਿ ਸਰੋਂ ਦੀ ਕਨੌਲਾ ਕਿਸਮ ਦੇ ਤੇਲ ਵਿੱਚ ਸਭ ਤੋਂ ਘੱਟ ਸੈਚੂਰੇਟਡ ਫੈਟ ਹੁੰਦੀ ਹੈ। ਅਤੇ ਕਈ ਤਰ੍ਹਾਂ ਦੇ ਜ਼ਰੂਰੀ ਫੈਟੀ ਐਸਿਡ ਹੁੰਦੇ ਹਨ।
Trending Photos
Ludhiana News(ਤਰਸੇਮ ਲਾਲ ਭਾਰਦਵਾਜ): ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਿਸਾਨਾਂ ਨੂੰ ਸਮੇਂ- ਸਮੇਂ ਸਿਰ ਚੰਗੀ ਤਕਨੀਕ ਨਾਲ ਖੇਤੀ ਕਰਨ ਅਤੇ ਚੰਗੀ ਕਿਸਮ ਦੇ ਬੀਜ ਤਿਆਰ ਕਰਕੇ ਦਿੱਤੇ ਜਾਂਦੇ ਹਨ। ਤਾਂ ਜੋ ਕਿਸਾਨ ਚੋਖਾ ਮੁਨਾਫਾ ਕਮਾ ਸਕਣ ਉਸੇ ਤਰੀਕੇ ਨਾਲ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕਿਸਾਨਾਂ ਨੂੰ ਦੱਸਿਆ ਕਿ ਕਿਸਾਨ ਖੇਤਾਂ ਵਿੱਚ ਕਣਕ ਦੀ ਫਸਲ ਨਾਲੋਂ ਕਨੋਲਾ ਸਰੋਂ ਦੀ ਬਿਜਾਈ ਕਰਕੇ ਵੱਧ ਮੁਨਾਫਾ ਕਮਾ ਸਕਦੇ ਸਨ।
ਡਾਕਟਰ ਬਰਿੰਦਰ ਸਰਦਾਨਾ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨਵਰਸਿਟੀ ਨੇ ਕਨੋਲਾ ਕਿਸਮ ਦੀਆ ਛੇ ਕਿਸਮਾਂ ਖੇਤ ਵਿੱਚ ਲਗਾਉਣਾ ਦੀ ਕਿਸਾਨਾਂ ਨੂੰ ਸਿਫਾਰਿਸ਼ ਕੀਤੀਆਂ ਹਨ। ਉਹਨਾਂ ਨੇ ਦੱਸਿਆ ਕਿ ਸਰੋਂ ਦੀ ਕਨੌਲਾ ਕਿਸਮ ਦੇ ਤੇਲ ਵਿੱਚ ਸਭ ਤੋਂ ਘੱਟ ਸੈਚੂਰੇਟਡ ਫੈਟ ਹੁੰਦੀ ਹੈ। ਅਤੇ ਕਈ ਤਰ੍ਹਾਂ ਦੇ ਜ਼ਰੂਰੀ ਫੈਟੀ ਐਸਿਡ ਹੁੰਦੇ ਹਨ।
ਰਵਾਇਤੀ ਸਰੋਂ ਵਿੱਚ ਆਰੂਸਿਕ ਨਾਮ ਦੇ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜੋ ਕਿ ਸਾਡੀ ਸਿਹਤ ਲਈ ਚੰਗੀ ਨਹੀਂ ਹੁਣ ਉਸ ਵਿੱਚ ਸੋਧ ਕਰਕੇ ਕਨੋਲਾ ਕਿਸਮ ਬਣਾਈ ਗਈ ਹਨ। ਜਿਸ ਵਿੱਚ ਔਰੂਸਿਕ ਐਸਿਡ ਘਟਾ ਦਿੱਤਾ ਗਿਆ ਹੈ। ਜਦਕਿ ਇਹ ਔਰਸਿਕ ਐਸਿਡ ਦੀ ਮਾਤਰਾ ਰਵਾਇਤੀ ਸਰੋ ਵਿੱਚ 40 ਤੋਂ 50 ਪ੍ਰਤੀਸ਼ਤ ਹੁੰਦੀ ਸੀ।ਹੁਣ ਕਨੋਲਾ ਸਰੋਂ ਵਿੱਚ ਇਸਦੀ ਮਾਤਰਾ ਘਟਾ ਦਿੱਤੀ ਗਈ ਹੈ। ਅਤੇ ਚੰਗੇ ਫੈਟੀ ਐਸਿਡ ਦੀ ਮਾਤਰਾ 50 ਤੋਂ 60 ਪ੍ਰਤੀਸ਼ਤ ਕੀਤੀ ਗਈ ਹੈ।
ਉਹਨਾਂ ਨੇ ਦੱਸਿਆ ਕਿ ਪੰਜਾਬ ਵਿੱਚ 50 ਤੋਂ 52 ਹਜਾਰ ਹੈਕਟੇਅਰ ਵਿੱਚ ਸਰੋਂ ਦੀ ਫਸਲ ਦੀ ਬਿਜਾਈ ਕੀਤੀ ਜਾਂਦੀ ਅੱਧੇ ਏਰੀਏ ਦੇ ਵਿੱਚ ਕਨੋਲਾ ਕਿਸਮ ਦੀ ਬਿਜਾਈ ਹੁੰਦੀ ਹੈ। ਜੇਕਰ ਕਿਸਾਨ ਆਪਣੇ ਖੇਤਾਂ ਵਿੱਚ ਕਨੋਲਾ ਕਿਸਮ ਦੀ ਵਰਤੋਂ ਕਰਨ ਤਾਂ ਕਿਸਾਨ ਕਣਕ ਨਾਲੋਂ ਜਿਆਦਾ ਮੁਨਾਫਾ ਕਨੌਲਾ ਸਰੋ ਦੇ ਤੇਲ ਵੇਚ ਕੇ ਅਤੇ ਖਲ ਵੇਚ ਕੇ ਕਮਾ ਸਕਦੇ ਹਨ। ਡਾਕਟਰ ਵਰਿੰਦਰ ਸਰਦਾਨਾ ਨੇ ਦੱਸਿਆ ਕਿ ਅਕਤੂਬਰ ਦਾ ਸਮਾਂ ਕਨੌਲਾ ਸਰੋ ਨੂੰ ਲਗਾਉਣ ਦਾ ਸਭ ਤੋਂ ਢੁਕਵਾਂ ਸਮਾਂ ਹੁੰਦਾ ਹੈ।