ਲੁਧਿਆਣਾ ਦੀ ਲੋਹਾ ਫੈਕਟਰੀ 'ਚ ਵਾਪਰਿਆ ਵੱਡਾ ਹਾਦਸਾ, ਭੱਠੀ 'ਤੇ ਕੰਮ ਕਰਦੇ ਮਜ਼ਦੂਰ ਬੁਰੀ ਤਰ੍ਹਾਂ ਝੁਲਸੇ
Advertisement
Article Detail0/zeephh/zeephh1515131

ਲੁਧਿਆਣਾ ਦੀ ਲੋਹਾ ਫੈਕਟਰੀ 'ਚ ਵਾਪਰਿਆ ਵੱਡਾ ਹਾਦਸਾ, ਭੱਠੀ 'ਤੇ ਕੰਮ ਕਰਦੇ ਮਜ਼ਦੂਰ ਬੁਰੀ ਤਰ੍ਹਾਂ ਝੁਲਸੇ

Ludhiana Iron Factory incident News: ਲੁਧਿਆਣਾ ਦੀ ਲੋਹਾ ਫੈਕਟਰੀ 'ਚ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਭੱਠੀ 'ਤੇ ਕੰਮ ਕਰਦੇ ਮਜ਼ਦੂਰ ਬੁਰੀ ਤਰ੍ਹਾਂ ਝੁਲਸੇ ਗਏ ਹਨ। ਉਨ੍ਹਾਂ ਦਾ ਇਲਾਜ ਜਾਰੀ ਹੈ। 

 

ਲੁਧਿਆਣਾ ਦੀ ਲੋਹਾ ਫੈਕਟਰੀ 'ਚ ਵਾਪਰਿਆ ਵੱਡਾ ਹਾਦਸਾ, ਭੱਠੀ 'ਤੇ ਕੰਮ ਕਰਦੇ ਮਜ਼ਦੂਰ ਬੁਰੀ ਤਰ੍ਹਾਂ ਝੁਲਸੇ

Ludhiana Iron Factory incident News: ਲੁਧਿਆਣਾ ਵਿਚ ਅੱਗ ਅਤੇ ਕਤਲ, ਹਾਦਸਾ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਅੱਜ ਤਾਜਾਂ ਮਾਮਲਾ ਪੰਜਾਬ ਦੇ ਲੁਧਿਆਣਾ ਦੇ ਸਾਹਨੇਵਾਲ ਨੇੜੇ ਲੋਹਾ ਬਣਾਉਣ ਵਾਲੀ ਫੈਕਟਰੀ 'ਚ ਤੋਂ ਸਾਹਮਣੇ ਆਇਆ ਹੈ। ਇਸ ਫੈਕਟਰੀ ਵਿਚ ਦੇਰ ਰਾਤ ਅਚਾਨਕ ਭੱਠੀ'ਚੋਂ ਗਰਮ ਲੋਹਾ ਮਜ਼ਦੂਰਾਂ 'ਤੇ ਡਿੱਗ ਪਿਆ। ਕਿਹਾ ਜਾ ਰਿਹਾ ਹੈ ਕਿ ਇਹ ਲੋਹੇ ਦੀ ਭੱਠੀ ਨੇੜੇ ਕੰਮ ਕਰ ਰਹੇ 8 ਤੋਂ 10 ਲੋਕਾਂ 'ਤੇ ਡਿੱਗ ਪਿਆ। ਇਸ ਦੌਰਾਨ ਮਜ਼ਦੂਰ ਬੁਰੀ ਤਰ੍ਹਾਂ ਝੁਲਸੇ ਗਏ ਹਨ। 

ਮਜ਼ਦੂਰਾਂ ਦੀਆਂ ਚੀਕਾਂ ਸੁਣ ਕੇ ਫੈਕਟਰੀ ਦੇ ਆਲ਼ੇ ਦੁਆਲ਼ੇ ਦੇ ਲੋਕ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ। ਇਸ ਤੋਂ ਬਾਅਦ ਲੋਕਾਂ ਮਿਲ ਕੇ ਤਰ੍ਹਾਂ ਝੁਲਸੇ ਹੋਏ ਮਜ਼ਦੂਰਾਂ ਨੂੰ ਭੱਠੀ ਦੇ ਕਮਰੇ ਵਿੱਚੋਂ ਬਾਹਰ ਕੱਢਿਆ ਅਤੇ ਮੁੱਢਲੀ ਸਹਾਇਤਾ ਦਿੱਤੀ। ਇਸ ਤੋਂ ਬਾਅਦ (Ludhiana Iron Factory incident) ਉਨ੍ਹਾਂ ਨੂੰ ਹਸਪਤਾਲ ਲੈ ਕੇ ਗਏ। ਹੁਣ ਉਨ੍ਹਾਂ ਮਜ਼ਦੂਰਾਂ ਦਾ ਇਲਾਜ ਚੱਲ ਰਿਹਾ ਹੈ।  

ਇਹ ਵੀ ਪੜ੍ਹੋ: Weight loss tips: ਭਾਰ ਘਟਾਉਣ ਲਈ ਡਾਇਟ 'ਚ ਸ਼ਾਮਿਲ ਕਰੋ ਇਹ ਸਲਾਦ, ਕੈਟਰੀਨਾ ਕੈਫ ਵਰਗੀ ਹੋਵੇਗੀ ਪਤਲੀ ਕਮਰ

ਦੱਸਿਆ ਜਾ ਰਿਹਾ ਹੈ ਕਿ ਬਾਕੀ ਝੁਲਸੇ ਲੋਕਾਂ ਨੂੰ ਹੋਰ ਨਿੱਜੀ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ। ਜ਼ਖਮੀਆਂ (Ludhiana Iron Factory incident News) ਦੀ ਪਛਾਣ ਵਿਸ਼ਾਲ, ਅਸ਼ੋਕ, ਸੰਜੇ ਸ਼ਾਹ, ਨਸਰੂਲਾ ਅੰਸਾਰੀ ਵਜੋਂ ਹੋਈ ਹੈ। ਉਸ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਦੱਸਣਯੋਗ ਹੈ ਕਿ ਇਸ ਹਾਦਸਾ ਹਨੇਰਾ ਹੋਣ ਦੇ ਕਰਕੇ ਵਾਪਰਿਆ ਹੈ। ਮਜ਼ਦੂਰਾਂ ਨੇ ਦੱਸਿਆ ਹੈ ਕਿ ਜਦੋ ਗਰਮ ਲੋਹਾ ਭੱਠੀ ਵਿੱਚੋਂ ਬਾਹਰ ਨਿਕਲਿਆ ਤਾਂ ਚਾਰੇ ਪਾਸੇ ਹਨੇਰਾ ਛਾ ਗਿਆ ਸੀ ਜਿਸ ਤੋਂ ਬਾਅਦ ਕੁਝ ਦਿਖਾਈ ਨਹੀਂ ਦਿੱਤਾ ਅਤੇ ਉਹ ਲੋਹਾ (Ludhiana Iron Factory incident News) ਸਾਡੇ ਉੱਤੇ ਡਿੱਗ ਗਿਆ। ਇਸ ਤੋਂ ਬਾਅਦ ਸਭ ਲੋਕਾਂ ਨੇ ਰੋਲ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਇਸ ਤੋਂ ਬਾਅਦ ਮੁਢਲੀ ਸਹਾਇਤਾ ਦਿੱਤੀ ਗਈ ਅਤੇ ਤਰੁੰਤ ਹਸਪਤਾਲ ਲਿਜਾਇਆ ਗਿਆ। 

 

Trending news