ਕੋਰੋਨਾ ਕਾਰਨ ਤਿੰਨ ਸਾਲ ਬਾਅਦ ਸ਼ੁਰੂ ਹੋਏ ਮੈਰੀਟੋਰੀਅਸ ਸਕੂਲ, 18000 ਵਿਦਿਆਰਥੀਆਂ ਨੇ ਦਿੱਤਾ ਦਾਖ਼ਲਾ ਟੈਸਟ 6800 ਨੂੰ ਮਿਲਿਆ ਦਾਖ਼ਲਾ
Advertisement
Article Detail0/zeephh/zeephh1308182

ਕੋਰੋਨਾ ਕਾਰਨ ਤਿੰਨ ਸਾਲ ਬਾਅਦ ਸ਼ੁਰੂ ਹੋਏ ਮੈਰੀਟੋਰੀਅਸ ਸਕੂਲ, 18000 ਵਿਦਿਆਰਥੀਆਂ ਨੇ ਦਿੱਤਾ ਦਾਖ਼ਲਾ ਟੈਸਟ 6800 ਨੂੰ ਮਿਲਿਆ ਦਾਖ਼ਲਾ

ਲੁਧਿਆਣਾ ਜ਼ਿਲ੍ਹੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ +1 ਕਲਾਸ ਲਈ ਕੁੱਲ 500 ਸੀਟਾਂ ਹਨ ਜਿਨ੍ਹਾਂ ਵਿਚ ਨਾਨ ਮੈਡੀਕਲ ਸਟਰੀਮ ਦੀਆਂ 300 ਅਤੇ ਮੈਡੀਕਲ ਤੇ ਕਾਮਰਸ ਸਟ੍ਰੀਮ ਦੀਆਂ 100-100 ਸੀਟਾਂ ਹਨ ਨਾਨ ਮੈਡੀਕਲ ਦੀਆਂ 300 ਸੀਟਾਂ ਵਿਚੋਂ 120 ਲੜਕੇ ਅਤੇ 180 ਲੜਕੀਆਂ ਨੇ ਦਾਖਲਾ ਲਿਆ ਹੈ।

ਕੋਰੋਨਾ ਕਾਰਨ ਤਿੰਨ ਸਾਲ ਬਾਅਦ ਸ਼ੁਰੂ ਹੋਏ ਮੈਰੀਟੋਰੀਅਸ ਸਕੂਲ, 18000 ਵਿਦਿਆਰਥੀਆਂ ਨੇ ਦਿੱਤਾ ਦਾਖ਼ਲਾ ਟੈਸਟ 6800 ਨੂੰ ਮਿਲਿਆ ਦਾਖ਼ਲਾ

ਭਰਤ ਸ਼ਰਮਾ/ਲੁਧਿਆਣਾ: ਕੋਰੋਨਾ ਮਹਾਂਮਾਰੀ ਤੋਂ ਬਾਅਦ ਤਿੰਨ ਸਾਲ ਬਾਅਦ ਆਖਿਰਕਾਰ ਸੂਬੇ ਦੇ ਮੈਰੀਟੋਰੀਅਸ ਸਕੂਲਾਂ ਦੀ ਸ਼ੁਰੂਆਤ ਹੋਈ ਹੈ ਇਸ ਨੂੰ ਲੈ ਕੇ ਮੈਰੀਟੋਰੀਅਸ ਸਕੂਲਾਂ ਵਿੱਚ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਅਤੇ ਜਲਦ ਹੀ ਕਲਾਸਾਂ ਸ਼ੁਰੂ ਹੋ ਜਾਣਗੀਆਂ।  ਕੋਰੋਨਾ ਤੋਂ ਬਾਅਦ ਪੰਜਾਬ ਦੇ 10 ਮੈਰੀਟੋਰੀਅਸ ਸਕੂਲਾਂ ਦੇ ਲਈ ਦਾਖਲਾ ਪ੍ਰਕਿਰਿਆ ਸਬੰਧੀ ਪ੍ਰੀਖਿਆ ਲਈ ਗਈ ਸੀ।  ਜਿਸ ਤੋਂ ਬਾਅਦ 18000 ਵਿਦਿਆਰਥੀਆਂ ਨੇ ਅਰਜ਼ੀਆਂ ਦਿੱਤੀਆਂ ਅਤੇ 6800 ਵਿਦਿਆਰਥੀ ਇਸ ਵਿਚ ਪਾਸ ਹੋਏ ਜਿਨ੍ਹਾਂ ਨੂੰ ਪੰਜਾਬ ਭਰ ਦੇ ਮੈਰੀਟੋਰੀਅਸ ਸਕੂਲਾਂ ਵਿਚ ਦਾਖਲਾ ਮਿਲ ਰਿਹਾ ਹੈ।  ਪੰਜਾਬ ਦੇ ਬਠਿੰਡਾ ਪਟਿਆਲਾ ਅਤੇ ਲੁਧਿਆਣਾ ਦੇ ਮੈਰੀਟੋਰੀਅਸ ਸਕੂਲਾਂ ਵਿਚ ਸਾਰੀਆਂ ਸੀਟਾਂ ਭਰ ਗਈਆਂ ਨੇ ਲੁਧਿਆਣਾ ਦੇ ਮੈਰੀਟੋਰੀਅਸ ਸਕੂਲ ਵਿੱਚ 496 ਵਿਦਿਆਰਥੀਆਂ ਨੇ ਰਿਪੋਰਟ ਕੀਤਾ ਹੈ।  ਹਾਲਾਂਕਿ ਕੁਝ ਵਿਦਿਆਰਥੀਆਂ ਵੱਲੋਂ ਦਾਖ਼ਲਾ ਵਾਪਸ ਵੀ ਲੈਣ ਲਈ ਅਰਜ਼ੀਆਂ ਦਿੱਤੀਆਂ ਗਈਆਂ ਹਨ ਜਿਸ ਕਰਕੇ ਫਿਲਹਾਲ ਕਲਾਸਾਂ ਸ਼ੁਰੂ ਨਹੀਂ ਹੋ ਸਕੀਆਂ।

 

ਲੁਧਿਆਣਾ ਜ਼ਿਲ੍ਹੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ +1 ਕਲਾਸ ਲਈ ਕੁੱਲ 500 ਸੀਟਾਂ ਹਨ ਜਿਨ੍ਹਾਂ ਵਿਚ ਨਾਨ ਮੈਡੀਕਲ ਸਟਰੀਮ ਦੀਆਂ 300 ਅਤੇ ਮੈਡੀਕਲ ਤੇ ਕਾਮਰਸ ਸਟ੍ਰੀਮ ਦੀਆਂ 100-100 ਸੀਟਾਂ ਹਨ ਨਾਨ ਮੈਡੀਕਲ ਦੀਆਂ 300 ਸੀਟਾਂ ਵਿਚੋਂ 120 ਲੜਕੇ ਅਤੇ 180 ਲੜਕੀਆਂ ਨੇ ਦਾਖਲਾ ਲਿਆ ਹੈ। ਜਦੋਂ ਕਿ ਮੈਡੀਕਲ ਅਤੇ ਕਾਮਰਸ ਸਟਰੀਮ ਵਿਚ 40-40 ਲੜਕੇ ਅਤੇ 60-60 ਲੜਕੀਆਂ ਨੂੰ ਦਾਖਲਾ ਦਿੱਤਾ ਗਿਆ ਹੈ ਸਕੂਲ ਵਿਚ ਦਾਖਲਾ ਲੈਣ ਲਈ ਕੌਂਸਲਿੰਗ ਤੋਂ ਬਾਅਦ ਵਿਦਿਆਰਥੀਆਂ ਦੇ ਕੋਲ ਉਨ੍ਹਾਂ ਦਾ ਫਾਰਮ ਮੈਡੀਕਲ ਫਿਟਨੈੱਸ ਸਰਟੀਫਿਕੇਟ ਆਧਾਰ ਕਾਰਡ ਦੀ ਕਾਪੀ ਪਿਛਲੀਆਂ ਜਮਾਤਾਂ ਦੇ ਸਰਟੀਫਿਕੇਟ ਆਦਿ ਹੋਣੇ ਜ਼ਰੂਰੀ ਹਨ ਕੌਂਸਲਿੰਗ ਦੇ ਦੌਰਾਨ ਹੀ ਵਿਦਿਆਰਥੀਆਂ ਨੂੰ ਸੀਟ ਅਲਾਟ ਕੀਤੀ ਜਾਂਦੀ ਹੈ।

 

ਲੁਧਿਆਣਾ ਦੇ ਮੈਰੀਟੋਰੀਅਸ ਸਕੂਲ ਮੁੰਡੇ ਅਤੇ  ਦਾ ਇਕੱਠਾ ਹੋਣ ਕਰਕੇ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਇਸ ਸਕੂਲ ਵਿੱਚ ਕੀਤੇ ਗਏ ਹਨ। ਸਕੂਲ ਦੇ ਹੋਸਟਲ ਦੇ ਵਾਰਡਨ ਸੂਬੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਸਕੂਲ ਦੇ ਹੋਸਟਲਾਂ ਦੇ ਲਈ 30 ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਾਤ 11 ਵਜੇ ਤੱਕ ਸਕੂਲ ਦੇ ਵਿਚ ਸੁਰੱਖਿਆ ਮੁਲਾਜ਼ਮ ਰਹਿੰਦੇ ਨੇ ਜੋ ਲਗਾਤਾਰ ਗਸ਼ਤ ਕਰਦੇ ਰਹਿੰਦੇ ਨੇ ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਬਾਹਰ ਜਾਣ ਦੀ ਜਾਂ ਬਾਹਰੋਂ ਕਿਸੇ ਦੇ ਅੰਦਰ ਆਉਣ ਦੀ ਕੋਈ ਇਜਾਜ਼ਤ ਨਹੀਂ ਹੈ। ਇੱਥੋਂ ਤੱਕ ਕੇ ਵਿਦਿਆਰਥੀਆਂ ਨੂੰ ਮਾਪਿਆਂ ਨਾਲ ਵੀ ਮਿਲਣ ਲਈ ਗੇਟ ਦੇ ਕੋਲ ਹੀ ਬੁਲਾਇਆ ਜਾਂਦਾ ਹੈ।

 

WATCH LIVE TV

Trending news