ਮੀਰਾਬਾਈ ਚਾਨੂ ਨੇ ਚੈਂਪੀਅਨਸ਼ਿਪ ਦੌਰਾਨ ਓਲੰਪਿਕ ਚੈਂਪੀਅਨ ਹੋਊ ਝੀਹੂਈ ਨੂੰ ਹਰਾਇਆ ਅਤੇ ਇਹ ਹਰ ਭਾਰਤੀ ਲਈ ਇੱਕ ਮਾਨ ਦੀ ਗੱਲ ਹੈ।
Trending Photos
Mirabai Chanu Wins Silver at World Weightlifting Championship 2022: ਟੋਕੀਓ ਓਲੰਪਿਕ 'ਚ ਸਿਲਵਰ ਮੈਡਲ ਜੇਤੂ ਮੀਰਾਬਾਈ ਚਾਨੂ ਨੇ ਵੇਟਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਸਿਲਵਰ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਵੇਟਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ ਵਿੱਚ ਕੁੱਲ 200 ਕਿਲੋ ਦਾ ਭਾਰ ਚੁੱਕ ਕੇ ਉਨ੍ਹਾਂ ਨੇ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ।
ਇਸ ਦੌਰਾਨ ਚੀਨ ਦੀ ਵੇਟਲਿਫਟਰ ਜਿਆਂਗ ਹੁਈਹੁਆ ਨੇ ਕੁੱਲ 206 ਕਿਲੋ ਦਾ ਭਾਰ ਚੁੱਕ ਕੇ ਗੋਲਡ ਮੈਡਲ ਜਿੱਤਿਆ ਅਤੇ ਚੀਨ ਦੀ ਇੱਕ ਹੋਰ ਵੇਟਲਿਫਟਰ ਹੋਊ ਝੀਹੂਈ ਨੇ ਕੁਲ 198 ਕਿਲੋ ਭਾਰ ਚੁੱਕ ਕੇ ਬਰੌਂਜ਼ ਮੈਡਲ ਆਪਣੇ ਨਾਮ ਕੀਤਾ।
ਦੱਸ ਦਈਏ ਕਿ ਝੀਹੂਈ 49 ਕਿਲੋਗ੍ਰਾਮ ਵਰਗ ਵਿੱਚ ਓਲੰਪਿਕ ਚੈਂਪੀਅਨ ਹੈ ਅਤੇ ਉਸਨੇ ਟੋਕੀਓ ਓਲੰਪਿਕ ਵਿੱਚ 49 ਕਿਲੋ ਵਰਗ ਵਿੱਚ ਸੋਨ ਤਗਮਾ ਆਪਣੇ ਨਾਮ ਕੀਤਾ ਸੀ।
ਹਾਲ ਹੀ ਵਿੱਚ ਕੋਲੰਬੀਆ ਦੇ ਬੋਗੋਟਾ ਵਿਖੇ ਹੋਈ World Weightlifting Championship 2022 ‘ਚ Mirabai Chanu ਦਾ ਸਫਰ ਆਸਾਨ ਨਹੀਂ ਸੀ। ਉਨ੍ਹਾਂ ਨੂੰ ਸੱਟ ਲੱਗੀ ਸੀ ਅਤੇ ਉਹ ਦਰਦ ਨਾਲ ਜੂਝ ਰਹੀ ਸੀ। ਇਸ ਦੇ ਬਾਵਜੂਦ ਉਨ੍ਹਾਂ ਦੀ ਹਿੰਮਤ ‘ਚ ਕੋਈ ਕਮੀ ਨਹੀਂ ਆਈ ਅਤੇ ਉਨ੍ਹਾਂ ਨੇ ਕਲੀਨ ਐਂਡ ਜਰਕ ਵਿੱਚ 113 ਕਿਲੋ ਦਾ ਭਾਰ ਚੁੱਕ ਕੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ।
ਮੀਰਾਬਾਈ ਨੇ ਸਨੈਚ ਰਾਉਂਡ ਵਿੱਚ ਕੋਸ਼ਿਸ਼ ਕਰਦਿਆਂ ਇੱਕ ਸ਼ਾਨਦਾਰ ਬਚਾਅ ਕੀਤਾ ਪਰ ਭਾਰ ਚੁੱਕਣ ਦੌਰਾਨ ਉਨ੍ਹਾਂ ਨੇ ਆਪਣਾ ਸੰਤੁਲਨ ਗੁਆ ਦਿੱਤਾ। ਅਜਿਹੀ ਹਾਲਤ ਵਿੱਚ ਵੀ ਉਨ੍ਹਾਂ ਨੇ ਆਪਣੇ ਸਰੀਰ 'ਤੇ ਕਾਬੂ ਰੱਖਿਆ ਅਤੇ ਆਪਣੇ ਗੋਡਿਆਂ ਅਤੇ ਹੇਠਲੇ ਸਰੀਰ ਦਾ ਸਹਾਰਾ ਲੈਂਦੀਆਂ ਮੀਰਾਬਾਈ ਨੇ ਸਨੈਚ ਰਾਉਂਡ ਵਿੱਚ 87 ਕਿਲੋ ਦਾ ਭਾਰ ਚੁੱਕਿਆ। ਇਸ ਤਰ੍ਹਾਂ ਮੀਰਾਬਾਈ ਨੇ ਕੁੱਲ 200 ਕਿਲੋ ਦਾ ਭਾਰ ਚੁੱਕਿਆ ਅਤੇ ਵੇਟਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ ਵਿੱਚ ਇਤਿਹਾਸ ਰਚਿਆ।
ਹੋਰ ਪੜ੍ਹੋ: ਲਵ ਮੈਰਿਜ ਤੋਂ ਬਾਅਦ ਫਸਿਆ ਨੌਜਵਾਨ, ਔਰਤ ਨੇ ਕਰਵਾਇਆ ਚੌਥਾ ਵਿਆਹ, ਜਾਣੋ ਪੂਰਾ ਮਾਮਲਾ
ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਨੇ ਚੈਂਪੀਅਨਸ਼ਿਪ ਦੌਰਾਨ ਓਲੰਪਿਕ ਚੈਂਪੀਅਨ ਹੋਊ ਝੀਹੂਈ ਨੂੰ ਹਰਾਇਆ ਅਤੇ ਇਹ ਹਰ ਭਾਰਤੀ ਲਈ ਇੱਕ ਮਾਨ ਦੀ ਗੱਲ ਹੈ।