Moga News: ਥਾਣਾ ਬਾਘਾ ਪੁਰਾਣਾ ਅਤੇ ਸਮਾਲਸਰ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮੁਲਜ਼ਮ ਭਰਾ ਨੂੰ ਗ੍ਰਿਫਤਾਰ ਕਰ ਲਿਆ ਹੈ।
Trending Photos
Moga News(ਨਵਦੀਪ ਸਿੰਘ): ਮੋਗਾ ਦੇ ਬਾਘਾ ਪੁਰਾਣਾ ਦੇ ਅਧੀਨ ਆਉਂਦੇ ਪਿੰਡ ਵੈਰੋਕੇ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਸਕੇ ਭਰਾ ਨੇ ਆਪਣੀ ਭੈਣ ਦਾ ਕਤਲ ਕਰ ਦਿੱਤਾ। ਦਰਅਸਲ ਮਾਮਲਾ ਪਿੰਡ ਵੈਰੋਕੇ ਦਾ ਹੈ ਜਿੱਥੇ ਇੱਕ ਮੰਪਾਲ ਸਿੰਘ ਨਾਮ ਦੇ ਵਿਅਕਤੀ ਵੱਲੋ ਆਪਣੀ ਸਕੀ ਭੈਣ ਵੀਰਜੋਤ ਕੌਰ ਦਾ ਘੋਟਣਾ ਮਾਰਕੇ ਕਤਲ ਕਰ ਦਿੱਤਾ। ਦੋਸ਼ੀ ਮੰਪਾਲ ਸਿੰਘ ਨੂੰ ਆਪਣੀ ਭੈਣ ਉੱਪਰ ਕਿਸੇ ਨਾਲ ਨਜਾਇਜ਼ ਸਬੰਧ ਹੋਣ ਦਾ ਸ਼ੱਕ ਕਰਦਾ ਸੀ।
ਮ੍ਰਿਤਕ ਦੀ ਨਾਨੀ ਰਾਣੀ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਮੰਪਾਲ ਸਿੰਘ ਆਪਣੀ ਸਕੀ ਭੈਣ ਵੀਰਜੋਤ ਕੌਰ ਨਾਲ ਉਹਨਾਂ ਕੋਲ ਹੀ ਵੈਰੋਕੇ ਪਿੰਡ ਰਹਿੰਦੇ ਸਨ। ਮੰਪਾਲ ਸਿੰਘ ਆਪਣੀ ਭੈਣ ਉੱਪਰ ਸ਼ੱਕ ਕਰਦਾ ਸੀ ਅਤੇ ਬੀਤੇ ਦਿਨ ਜਦੋਂ ਵੀਰਜੋਤ ਕੌਰ ਘਰ ਆਈ ਤਾਂ ਦੋਨਾਂ ਵਿਚਕਾਰ ਤਕਰਾਰ ਹੋ ਗਈ ਅਤੇ ਤੈਸ਼ ਵਿੱਚ ਆ ਕੇ ਮੰਪਾਲ ਸਿੰਘ ਨੇ ਆਪਣੀ ਭੈਣ ਵੀਰਪਾਲ ਕੌਰ ਦਾ ਕਤਲ ਕਰ ਦਿੱਤਾ।
ਮ੍ਰਿਤਕ ਦੀ ਨਾਨੀ ਦੇ ਮੁਤਾਬਿਕ ਉਸਤੋ ਬਾਅਦ ਮਮਪਾਲ ਸਿੰਘ ਨੇ ਸਾਨੂੰ ਡਰਾ ਕੇ ਚੁੱਪ ਕਰਵਾ ਦਿੱਤਾ ਅਤੇ ਖੂਨ ਨੂੰ ਚਾਦਰ ਨਾਲ ਸਾਫ ਕਰਕੇ ਮ੍ਰਿਤਕ ਵੀਰਪਾਲ ਦੇ ਸਿਰ ਉੱਪਰ ਰੁਮਾਲ ਬੰਨ੍ਹ ਕੇ ਉਸਨੂੰ ਦੂਸਰੇ ਕਮਰੇ ਵਿੱਚ ਮੰਝੇ ਉੱਪਰ ਲਿਟਾ ਕੇ ਚਲਾ ਗਿਆ। ਮ੍ਰਿਤਕ ਦੀ ਨਾਨੀ ਵੱਲੋ ਥਾਣਾ ਸਮਾਲਸਰ ਵਿਖੇ ਸੂਚਨਾ ਦਿੱਤੀ ਗਈ ਅਤੇ ਪੁਲਿਸ ਵੱਲੋ ਤਫਤੀਸ਼ ਕਰਦਿਆਂ ਹੋਇਆ ਦੋਸ਼ੀ ਨੂੰ ਗਿਰਫ਼ਤਾਰ ਕਰ ਲਿਆ ਗਿਆ।