Moga News: ਬਜ਼ੁਰਗ ਓਮ ਪ੍ਰਕਾਸ਼ ਦੀ ਧੀ ਨੇ ਦੱਸਿਆ ਕਿ ਉਸ ਦਾ ਪਿਤਾ 14 ਸਾਲ ਪਹਿਲ ਪਿੰਡ ਖੇਮਾਸਾ, ਉਜੈਨ, ਐਮ. ਪੀ, ਤੋ ਲਾਪਤਾ ਹੋ ਗਿਆ ਸਨ। ਜਿਸ ਤੋਂ ਬਾਅਦ ਉਨ੍ਹਾਂ ਦੀ ਕਾਫੀ ਭਾਲ ਕੀਤੀ ਪਰ ਉਹ ਉਹਨਾਂ ਨੂੰ ਨਹੀਂ ਮਿਲਿਆ।
Trending Photos
Moga News: 15 ਸਾਲ ਪਹਿਲਾ ਦਿਮਾਗੀ ਅਪਸੈਟ ਹੋਣ ਕਾਰਨ ਆਪਣਿਆਂ ਤੋਂ ਵਿਛੜਿਆ ਓਮ ਪ੍ਰਕਾਸ਼ ਅੱਜ ਗੁਰੂ ਨਾਨਕ ਦੇ ਘਰ " ਇੱਕ ਆਸਰਾ ਆਸ਼ਰਮ ਸੇਵਾ ਸੋਸਾਇਟੀ ਰੌਲੀ" ਦੇ ਜਰੀਏ ਆਪਣਿਆਂ ਨੂੰ ਮਿਲਾਇਆ। ਇਸ ਮੌਕੇ ਪਰਿਵਾਰਕ ਮੈਂਬਰ ਕਾਫੀ ਜ਼ਿਆਦਾ ਭਾਵੁਕ ਦਿਖਾਈ ਦੇ ਰਿਹਾ ਸੀ। ਪਰਿਵਾਰ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ। ਇਸ ਮੌਕੇ ਤੇ ਬਜ਼ੁਰਗ ਓਮ ਪ੍ਰਕਾਸ਼ ਨੇ ਵੀ ਆਪਣੀ ਧੀ ਨੂੰ ਜੱਫੀ ਵਿੱਚ ਲੈ ਕੇ ਪਿਆਰ ਦਿੱਤਾ ਅਤੇ ਕਿਹਾ ਕਿ ਇਹ ਮੇਰੀ ਬੇਟੀ ਹੈ ਮੈਂ ਇਸਨੂੰ ਬਹੁਤ ਪਿਆਰ ਕਰਦਾ ਸੀ।
ਗੱਲਬਾਤ ਕਰਦਿਆਂ ਇੱਕ ਆਸ ਆਸ਼ਰਮ ਸੇਵਾ ਸੁਸਾਇਟੀ ਦੇ ਸੰਚਾਲਕ ਪੰਜਾਬ ਪੁਲਿਸ ਦੇ ਜਵਾਨ ਜਸਵੀਰ ਸਿੰਘ ਬਾਵਾ ਨੇ ਦੱਸਿਆ ਕਿ ਲਗਭਗ ਛੇ ਸਾਲ ਪਹਿਲਾਂ ਓਮ ਪ੍ਰਕਾਸ਼ ਫਿਰੋਜ਼ਪੁਰ ਤੋਂ ਸਾਨੂੰ ਦਿਮਾਗੀ ਅਪਸੈਟ ਹਾਲਤ ਵਿੱਚ ਮਿਲਿਆ ਸੀ ਜਿਸ ਦੀ ਅਸੀਂ ਕਾਫੀ ਸਾਂਭ ਸੰਭਾਲ ਕੀਤੀ ਅਤੇ ਓਮ ਪ੍ਰਕਾਸ਼ ਤੇ ਬਿਲਕੁਲ ਠੀਕ ਹੋ ਜਾਣ ਤੋਂ ਬਾਅਦ ਅਸੀਂ ਉਸਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ। ਜਿਸ ਤੋਂ ਬਾਅਦ ਇਹ ਵੀਡੀਓ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਕੋਲ ਪੁੱਜੇ ਤਾਂ ਅੱਜ ਬਜ਼ੁਰਗ ਓਮ ਪ੍ਰਕਾਸ਼ ਦੀ ਧੀ ਆਪਣੇ ਪਿਤਾ ਨੂੰ ਲੈਣ ਲਈ ਇਸ ਆਸ਼ਰਮ ਵਿਚ ਪਹੁੰਚੀ।
ਜਦੋਂ ਬਜ਼ੁਰਗ ਦੀ ਧੀ ਆਸ਼ਰਮ ਵਿੱਚ ਪੁੱਜੀ ਤਾਂ ਤਸਵੀਰਾਂ ਇਨੀਆਂ ਭਾਵੁਕ ਕਰ ਦੇਣ ਵਾਲੀਆਂ ਸਨ ਕਿ ਬਜ਼ੁਰਗ ਬਾਪ ਦੀ ਧੀ ਜਦੋਂ ਆਪਣੇ ਪਿਤਾ ਨੂੰ ਜੱਫੀ ਪਾ ਕੇ ਮਿਲੀ ਤਾਂ ਉਹ ਆਪਣੀਆਂ ਅੱਖਾਂ ਵਿੱਚੋਂ ਵੈਰਾਗ ਦੇ ਹੰਜੂ ਰੋਕ ਨਾ ਸਕੀ ਅਤੇ ਆਸ ਪਾਸ ਖੜੇ ਹਰ ਇੱਕ ਵਿਅਕਤੀ ਦੀਆਂ ਅੱਖਾਂ ਵਿੱਚੋਂ ਹੰਜੂ ਆਪ ਮੁਹਾਰੇ ਵਗਣੇ ਸ਼ੁਰੂ ਹੋ ਗਏ ।
ਬਜ਼ੁਰਗ ਓਮ ਪ੍ਰਕਾਸ਼ ਦੀ ਧੀ ਨੇ ਦੱਸਿਆ ਕਿ ਉਸ ਦਾ ਪਿਤਾ 14 ਸਾਲ ਪਹਿਲ ਪਿੰਡ ਖੇਮਾਸਾ, ਉਜੈਨ, ਐਮ. ਪੀ, ਤੋ ਲਾਪਤਾ ਹੋ ਗਿਆ ਸਨ। ਜਿਨ੍ਹਾ ਦੀ ਉਨ੍ਹਾਂ ਨੇ ਕਾਫੀ ਭਾਲ ਕੀਤੀ ਪਰ ਉਹ ਉਹਨਾਂ ਨੂੰ ਨਹੀਂ ਮਿਲਿਆ। ਉਹਨਾਂ ਦੱਸਿਆ ਕਿ ਉਹਨਾਂ ਉਨਾਂ ਨੂੰ ਪਿੰਡ ਦੇ ਸਰਪੰਚ ਨੇ ਇਹ ਵੀਡੀਓ ਦਿਖਾਈ ਸੀ ਜਿਸ ਤੋਂ ਉਹਨਾਂ ਨੇ ਆਪਣੇ ਪਿਤਾ ਦੀ ਸ਼ਨਾਖਤ ਕੀਤੀ ਅਤੇ ਬਜ਼ੁਰਗ ਪਿਤਾ ਨੂੰ ਲੈਣ ਲਈ ਉਹ ਪੰਜਾਬ ਦੇ ਮੋਗਾ ਜਿਲ੍ਹੇ ਦੇ ਪਿੰਡ ਰੌਲੀ ਲਈ ਰਵਾਨਾ ਹੋਏ। ਜਿੱਥੇ ਅੱਜ ਉਹਨਾਂ ਨੂੰ ਮਿਲ ਗਿਆ।
ਇਸ ਮੌਕੇ ਤੇ ਉਹਨਾਂ ਇੱਕ ਆਸ ਆਸ਼ਰਮ ਸੇਵਾ ਸੋਸਾਇਟੀ ਦੇ ਸੰਚਾਲਕ ਜਸਵੀਰ ਸਿੰਘ ਬਾਵਾ ਦਾ ਧੰਨਵਾਦ ਕੀਤਾ ਕਿਹਾ ਕਿ ਜੇਕਰ ਤੁਸੀਂ ਸਾਡੇ ਬਾਪ ਨੂੰ ਨਾ ਸੰਭਾਲ ਦੇ ਤਾਂ ਸ਼ਾਇਦ ਅੱਜ ਸਾਡਾ ਬਾਪ ਸਾਨੂੰ ਨਾ ਮਿਲਦਾ ਸਾਡਾ ਸਮੁੱਚਾ ਪਰਿਵਾਰ ਤੁਹਾਡਾ ਦੇਣ ਕਦੇ ਵੀ ਨਹੀਂ ਦੇ ਸਕਦਾ।