Mohali News: ਸਕੂਲ ਦੇ ਟੀਚਰ ਵੱਲੋਂ ਬੱਚਿਆਂ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਆਇਆ ਸਾਹਮਣੇ
Advertisement
Article Detail0/zeephh/zeephh2533413

Mohali News: ਸਕੂਲ ਦੇ ਟੀਚਰ ਵੱਲੋਂ ਬੱਚਿਆਂ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਆਇਆ ਸਾਹਮਣੇ

Mohali News: ਮੋਹਾਲੀ ਫੇਸ-6 ਦੇ ਇੱਕ ਨਿੱਜੀ ਸਕੂਲ ਵਿੱਚ ਅਧਿਆਪਕ ਵੱਲੋਂ ਵਿਦਿਆਰਥੀਆਂ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਹਾਮਣੇ ਆਇਆ ਹੈ। ਬੱਚਿਆਂ ਨੇ ਸਪੋਰਟਸ ਅਧਿਆਪਕ ਵੱਲੋਂ ਅਸ਼ਲੀਲ ਹਰਕਤਾਂ ਕਰਨ ਦਾ ਵਿਰੋਧ ਕੀਤਾ ਹੈ। ਜਿਸ ਤੋਂ ਬਾਅਦ ਵਿਦਿਆਰਥੀਆਂ ਦੇ ਮਾਤਾ-ਪਿਤਾ ਨੇ ਸਕੂਲ ਵਿੱਚ ਪਹੁੰਚਕੇ ਅਧਿਆਪਕ ਦੀ ਇਸ ਹਰਕਤ ਦਾ ਵਿਰੋਧ ਕੀਤਾ ਅਤੇ ਪੁਲਿਸ ਨੂੰ ਮੌਕੇ ਉੱਤੇ ਸੱਦ ਲਿਆ। 

 

Mohali News: ਸਕੂਲ ਦੇ ਟੀਚਰ ਵੱਲੋਂ ਬੱਚਿਆਂ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਆਇਆ ਸਾਹਮਣੇ

ਵਿਦਿਆਰਥੀਆਂ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਕਾਫੀ ਦਿਨਾਂ ਤੋਂ ਬੇਹੱਦ ਪਰੇਸ਼ਾਨ ਦਿਖਾਈ ਦੇ ਰਹੇ ਸੀ। ਬੱਚਿਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦਾ ਸਪੋਰਟਸ ਟੀਚਰ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਕਰਦਾ ਹੈ। ਬੱਚੇ ਬੁਰੀ ਤਰ੍ਹਾਂ ਡਰੇ ਹੋਏ ਹਨ।  ਇਸ ਦੇ ਨਾਲ ਹੀ ਬੱਚਿਆਂ ਦੇ ਮਾਤਾ ਪਿਤਾ ਨੇ ਦੱਸਿਆ ਕਿ ਸਪੋਰਟਸ ਟੀਚਰ ਬੱਚਿਆਂ ਨੂੰ ਸਕੂਲ ਦੀ ਬੇਸਮੈਂਟ ਵਿੱਚ ਲੈ ਕੇ ਜਾਂਦਾ ਸੀ ਅਤੇ ਅਸ਼ਲੀਲ ਵੀਡੀਓ ਦਿਖਾਉਂਦਾ ਸੀ ਅਤੇ ਬੱਚਿਆਂ ਨਾਲ ਗਲਤ ਹਰਕਤਾਂ ਵੀ ਕਰਦਾ ਸੀ।

ਮਾਪਿਆਂ ਨੇ ਸਪੋਰਟਸ ਟੀਚਰ ਦੀ ਇਸ ਹਰਕਤ ਬਾਰੇ ਪ੍ਰਿੰਸੀਪਲ ਨੂੰ ਦੱਸਿਆ ਤਾਂ ਉਨ੍ਹਾਂ ਨੇ ਇਸ ਮਾਮਲੇ ਨੂੰ ਦਬਾਉਂਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੇ ਨਾਲ ਹੀ ਟੀਚਰ ਨੂੰ ਵੀ ਬਚਾਉਂਣ ਦੀ ਕੋਸ਼ਿਸ਼ ਕੀਤੀ ਗਈ। ਪ੍ਰਿੰਸੀਪਲ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਕੂਲ ਦਾ ਨਾਂ ਕਿਸੇ ਵੀ ਤਰ੍ਹਾਂ ਸਾਹਮਣੇ ਨਾ ਆਏ। 

ਬੱਚਿਆਂ ਦੇ ਮਾਤਾ-ਪਿਤਾ ਦੇ ਅਨੁਸਾਰ ਸਕੂਲ 'ਚ ਇਸ ਘਟਨਾ ਦੀ ਸ਼ਿਕਾਇਤ ਕੱਲ੍ਹ ਕਰ ਦਿੱਤੀ ਗਈ ਸੀ ਅਤੇ ਪ੍ਰਿੰਸੀਪਲ ਨੇ ਟੀਚਰ ਨੂੰ ਸਕੂਲ ਤੋਂ ਕੱਢਣ ਦਾ ਦਾਅਵਾ ਕੀਤਾ ਸੀ ਪਰ ਹੁਣ ਤੱਕ ਉਸ ਟੀਚਰ ਨੂੰ ਸਕੂਲ ਤੋਂ ਕੱਢਿਆ ਨਹੀਂ ਗਿਆ।

Trending news