ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਚਿਹਰੇ ’ਤੇ ਇਨਸਾਫ਼ ਨਾ ਮਿਲਣ ਦਾ ਦਰਦ ਸਾਫ਼ ਦੇਖਿਆ ਜਾ ਸਕਦਾ ਹੈ।
Trending Photos
ਚੰਡੀਗੜ੍ਹ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਚਿਹਰੇ ’ਤੇ ਇਨਸਾਫ਼ ਨਾ ਮਿਲਣ ਦਾ ਦਰਦ ਸਾਫ਼ ਦੇਖਿਆ ਜਾ ਸਕਦਾ ਹੈ।
ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਛਲਕਿਆ ਦਰਦ
ਪਿਤਾ ਬਲਕੌਰ ਸਿੰਘ ਤੋਂ ਬਾਅਦ ਹੁਣ ਸਿੱਧੂ ਦੀ ਮਾਤਾ ਨੇ ਦੁੱਖੀ ਮਨ ਨਾਲ ਕਿਹਾ ਕਿ ਜਿਸਨੇ ਸਿੱਧੂ ਦੀ ਸੁਰੱਖਿਆ ਵਾਪਸ ਲਏ ਜਾਣ ਦੀ ਰਿਪੋਰਟ ਲੀਕ ਕੀਤੀ, ਉਸਨੂੰ ਸਰਕਾਰ ਨੇ ਵੱਡੇ ਅਹੁਦੇ ’ਤੇ ਬਿਠਾਇਆ। ਹੋਰ ਤਾਂ ਹੋਰ ਜਿਹੜਾ ਬੰਦਾ ਸਿੱਧੂ ਦੀ ਮੌਤ ਦਾ ਮਜ਼ਾਕ ਉਡਾਉਂਦਾ ਸੀ ਕਿ ਪ੍ਰਿਆਵਰਤ ਫ਼ੌਜੀ ਟੋਪੀ ਵਾਲਾ ਇਕੱਲਾ ਹੈ, ਉਸਨੂੰ ਸਰਕਾਰੀ ਵਕੀਲਾਂ ਦੇ ਪੈਨਲ ’ਚ ਸ਼ਾਮਲ ਕਰ ਦਿੱਤਾ ਗਿਆ। ਅਜਿਹੇ ਹਲਾਤਾਂ ’ਚ ਇਨਸਾਫ਼ ਕਿਵੇਂ ਮਿਲਣਾ ਹੈ
ਸਿੱਧੂ ਲਈ ਝੂਠੀ ਹਮਦਰਦੀ ਵਿਖਾਉਣ ਦੀ ਜ਼ਰੂਰਤ ਨਹੀਂ: ਚਰਨ ਕੌਰ
ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਕੁਝ ਗਾਇਕ ਸਟੇਜ ’ਤੇ ਝੂਠੀ ਹਮਦਰਦੀ ਦਿਖਾਉਂਦੇ ਹਨ। ਜਦੋਂਕਿ ਮੂਸੇਵਾਲਾ ਦੇ ਕਤਲ ਮੌਕੇ ਕਿਸੇ ਨੇ ਵੀ ਜ਼ੁਬਾਨ ਨਹੀਂ ਖੋਲ੍ਹੀ, ਹੁਣ ਉਸਦੀ ਕੋਈ ਜ਼ਰੂਰਤ ਨਹੀ। ਉਹ ਖ਼ੁਦ ਸਿੱਧੂ ਦੇ ਪ੍ਰਸ਼ੰਸਕਾਂ ਦੀ ਮਦਦ ਨਾਲ ਇਨਸਾਫ਼ ਦੀ ਲੜਾਈ ਲੜਨਗੇ।
ਜੇਕਰ ਨਾ ਮਿਲਿਆ ਇਨਸਾਫ਼ ਤਾਂ ਸੜਕਾਂ ’ਤੇ ਉਤਰਾਂਗੇ: ਚਰਨ ਕੌਰ
ਉਨ੍ਹਾਂ ਕਿਹਾ ਕਿ ਇਨਸਾਫ਼ ਲਈ ਵੱਡਾ ਪ੍ਰੋਗਰਾਮ ਉਲੀਕਿਆ ਜਾਵੇਗਾ। ਜੇਕਰ ਫੇਰ ਵੀ ਇਨਸਾਫ਼ ਨਹੀਂ ਮਿਲਿਆ ਤਾਂ ਸੜਕਾਂ ’ਤੇ ਧਰਨਾ ਦੇਵਾਂਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੋਕ ਤਿਉਹਾਰ ਮਨਾ ਰਹੇ ਹਨ, ਸਾਨੂੰ ਅਫ਼ਸੋਸ ਹੈ ਕਿ ਉਨ੍ਹਾਂ ਨੂੰ ਕਿਸੇ ਦੇ ਦੁੱਖ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।