Mukhtar Ansari Controversial: ਮੁਖਤਾਰ ਅੰਸਾਰੀ ਦਾ ਮੁੱਦਾ ਕਾਂਗਰਸ ਲਈ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਦਿਨ-ਬ-ਦਿਨ ਇਸ ਸਬੰਧੀ ਨਵੀਂਆਂ ਪਰਤਾਂ ਖੁੱਲ੍ਹ ਰਹੀਆਂ ਹਨ।
Trending Photos
Mukhtar Ansari Controversial: ਬਾਹੂਬਲੀ ਨੇਤਾ ਤੇ ਗੈਂਗਸਟਰ ਮੁਖਤਾਰ ਅੰਸਾਰੀ ਦੇ ਬੇਟੇ ਅੱਬਾਸ ਅੰਸਾਰੀ ਅਤੇ ਉਮਰ ਅੰਸਾਰੀ ਦੇ ਨਾਮ ਉਤੇ ਵਕਫ਼ ਬੋਰਡ ਦੀ ਰੋਪੜ ਜ਼ਿਲ੍ਹੇ ਦੇ ਪਿੰਡ ਸਨਾਣਾ ਵਿੱਚ ਅਲਾਟ ਕੀਤੀ ਗਈ ਜ਼ਮੀਨ ਲਈ ਜੋ ਪਤਾ ਦਿੱਤਾ ਗਿਆ ਹੈ, ਉਸ ਲਈ ਉਨ੍ਹਾਂ ਨੂੰ ਪੰਜਾਬ ਦਾ ਵਾਸੀ ਦਿਖਾਉਣ ਲਈ ਰੋਪੜ ਦਾ ਪਤਾ ਦਿਖਾਇਆ ਗਿਆ ਸੀ ਉਥੇ ਜ਼ੀ ਮੀਡੀਆ ਦੀ ਟੀਮ ਪੁੱਜ ਗਈ ਹੈ।
ਵਕਫ਼ ਬੋਰਡ ਦੇ ਰਿਕਾਰਡ ਵਿੱਚ ਜ਼ਮੀਨ ਨੂੰ ਲੈ ਕੇ ਰੋਪੜ ਸ਼ਹਿਰ ਤੋਂ ਸਨ ਇਨਕਲੇਵ ਹਾਈਟਸ ਦੇ ਫਲੈਟ ਨੰਬਰ 604 ਅੱਬਾਸ ਅਤੇ ਉਮਰ ਨੇ ਰਜਿਸਟਰ ਕਰਵਾਇਆ ਹੋਇਆ ਸੀ ਪਰ ਹੁਣ ਉਥੇ ਕੋਈ ਨਹੀਂ ਰਹਿੰਦਾ ਹੈ। ਸੁਰੱਖਿਆ ਮੁਲਾਜ਼ਮ ਨੇ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਅੰਸਾਰੀ ਪਰਿਵਾਰ ਵੱਲੋਂ ਆਪਣਾ ਫਲੈਟ ਵੇਚ ਦਿੱਤਾ ਗਿਆ ਹੈ ਤੇ ਉਥੋਂ ਚਲੇ ਗਏ ਹਨ। ਲੋਕਾਂ ਨੇ ਇਹ ਵੀ ਦੱਸਿਆ ਕਿ ਜਦ ਉਹ ਇਥੇ ਰਹਿੰਦੇ ਸਨ ਤਾ ਉਨ੍ਹਾਂ ਦਾ ਬਹੁਤ ਦਬਦਬਾ ਸੀ ਤੇ ਵੱਡੀ ਗਿਣਤੀ ਵਿੱਚ ਹਥਿਆਰਬੰਦ ਲੋਕ ਇਥੇ ਤਾਇਨਾਤ ਸਨ।
ਇਹ ਫਲੈਟ ਰੋਪੜ ਜੇਲ੍ਹ ਤੋਂ ਤਕਰੀਬਨ ਇੱਕ ਤੋਂ ਡੇਢ ਕਿਲੋਮੀਟਰ ਦੀ ਦੂਰੀ ਉਤੇ ਸਥਿਤ ਹੈ। ਮੁਖਤਾਰ ਅੰਸਾਰੀ ਜਦ ਰੋਪੜ ਜੇਲ੍ਹ ਵਿੱਚ ਬੰਦ ਸੀ ਤਾਂ ਉਸ ਦਾ ਪੂਰਾ ਪਰਿਵਾਰ ਇਸ ਫਲੈਟ ਵਿੱਚ ਰਹਿੰਦਾ ਸੀ। ਕਾਬਿਲੇਗੌਰ ਹੈ ਕਿ ਬੀਤੇ ਦਿਨ ਭਗਵੰਤ ਮਾਨ ਵੱਲੋਂ ਬਾਹੂਬਲੀ ਅੰਸਾਰੀ ਦੇ ਬੇਟੇ ਤੇ ਭਤੀਜੇ ਸਬੰਧੀ ਨਸ਼ਰ ਕੀਤੇ ਗਏ ਤੱਥਾਂ ਦੀ ਪੁਸ਼ਟੀ ਕਰਨ ਲਈ ਜ਼ੀ ਮੀਡੀਆ ਦੀ ਟੀਮ ਰੋਪੜ ਜ਼ਿਲ੍ਹੇ ਵਿੱਚ ਮੋਰਿੰਡਾ ਦੇ ਨਜ਼ਦੀਕ ਸਥਿਤ ਸਨਾਣਾ ਪਿੰਡ ਵਿੱਚ ਪੁੱਜੀ।
ਇਹ ਵੀ ਪੜ੍ਹੋ : Punjab News: ਨਹਿਰੀ ਵਿਭਾਗ ਦੀ ਅਣਗਹਿਲੀ! ਕਿਸਾਨਾਂ ਦੀ ਕਈ ਏਕੜ ਝੋਨੇ ਦੀ ਫ਼ਸਲ ਹੋਈ ਤਬਾਹ
ਪਿੰਡ ਸਨਾਣਾ ਵਿੱਚ ਵਕਫ ਬੋਰਡ ਦੀ 23 ਏਕੜ ਜ਼ਮੀਨ ਮੁਖਤਾਰ ਅੰਸਾਰੀ ਦੇ ਪੁੱਤਰ ਤੇ ਭਤੀਜੇ ਅੱਬਾਸ ਅੰਸਾਰੀ ਅਤੇ ਸ੍ਰੀ ਉਮਰ ਅੰਸਾਰੀ ਨੂੰ ਅਲਾਟ ਕੀਤੀ ਗਈ ਸੀ। ਇਸ ਜ਼ਮੀਨ ਨੂੰ ਦੇਖਣ ਤੋਂ ਜਾਪਦਾ ਹੈ ਕਿ ਪਹਿਲਾਂ ਇਥੇ ਮਾਈਨਿੰਗ ਕੀਤੀ ਗਈ ਹੈ ਤੇ ਇਸ ਤੋਂ ਬਾਅਦ ਪੱਧਰੀ ਕੀਤੀ ਗਈ ਹੈ। ਇਹ ਜ਼ਮੀਨ ਕਾਫੀ ਉਪਜਾਊ ਹੈ। ਰੋਪੜ ਦੇ ਪਿੰਡ ਸਨਾਣਾ ਵਿੱਚ ਪੰਜਾਬ ਵਕਫ਼ ਬੋਰਡ ਦੀ ਜ਼ਮੀਨ ਯੂਪੀ ਦੇ ਬਾਹੂਬਲੀ ਮੁਖਤਾਰ ਅੰਸਾਰੀ ਨੂੰ ਅਲਾਟ ਕਰਨ ਦਾ ਮਾਮਲਾ ਚਰਚਾ ਵਿੱਚ ਆ ਗਿਆ ਹੈ। ਆਮ ਆਦਮੀ ਪਾਰਟੀ ਪਹਿਲਾਂ ਹੀ ਰੋਪੜ ਜੇਲ੍ਹ ਵਿੱਚ ਬੰਦ ਮੁਖਤਾਰ ਅੰਸਾਰੀ ਉੱਤੇ ਕਾਂਗਰਸ ਸਰਕਾਰ ਵੇਲੇ ਵੀਆਈਪੀ ਸਹੂਲਤਾਂ ਦੇਣ ਦੇ ਦੋਸ਼ ਲਗਾ ਰਹੀ ਹੈ।
ਇਹ ਵੀ ਪੜ੍ਹੋ : Punjab Weather News: ਪੰਜਾਬ 'ਚ ਸਰਗਰਮ ਹੋਇਆ ਮਾਨਸੂਨ; ਭਾਰੀ ਮੀਂਹ ਕਾਰਨ ਤਾਪਮਾਨ 'ਚ ਆਈ ਗਿਰਾਵਟ