Nangal News: ਨੰਗਲ 'ਚ ਪਿਟਬੁਲ ਕੁੱਤੇ ਦੇ ਕਾਰਨ ਸਕੂਲ਼ ਤੋਂ ਘਰ ਆ ਰਹੇ 13 ਸਾਲਾ ਬੱਚੇ ਦੀ ਹੋਈ ਮੌਤ
Advertisement
Article Detail0/zeephh/zeephh1880972

Nangal News: ਨੰਗਲ 'ਚ ਪਿਟਬੁਲ ਕੁੱਤੇ ਦੇ ਕਾਰਨ ਸਕੂਲ਼ ਤੋਂ ਘਰ ਆ ਰਹੇ 13 ਸਾਲਾ ਬੱਚੇ ਦੀ ਹੋਈ ਮੌਤ

Punjab's Nangal news: ਦੱਸ ਦਈਏ ਕਿ ਮ੍ਰਿਤਕ ਯੁਵਕ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।

Nangal News: ਨੰਗਲ 'ਚ ਪਿਟਬੁਲ ਕੁੱਤੇ ਦੇ ਕਾਰਨ ਸਕੂਲ਼ ਤੋਂ ਘਰ ਆ ਰਹੇ 13 ਸਾਲਾ ਬੱਚੇ ਦੀ ਹੋਈ ਮੌਤ

Nangal Pitbull Dog Bite News: ਪੰਜਾਬ ਦੇ ਨੰਗਲ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਸਵਾਮੀਪੁਰ ਬਾਗ 'ਚ ਪਿਟਬੁਲ ਕੁੱਤੇ ਦੇ ਕਾਰਨ ਇੱਕ 13 ਸਾਲਾ ਬੱਚੇ ਦੀ ਮੌਤ ਹੋ ਗਈ। ਹਾਲਾਂਕਿ ਕੁੱਤੇ ਦੇ ਕੱਟਣ ਦੀ ਘਟਨਾ 19 ਅਗਸਤ ਨੂੰ ਵਾਪਰੀ ਸੀ ਅਤੇ 11 ਸਤੰਬਰ ਨੂੰ ਚੰਡੀਗੜ੍ਹ ਦੇ ਪੀਜੀਆਈ ਵਿੱਚ ਬੱਚੇ ਦੀ ਮੌਤ ਹੋ ਗਈ ਸੀ। 

ਪਰਿਵਾਰਕ ਮੈਂਬਰਾਂ ਦੇ ਮੁਤਾਬਕ ਨੰਗਲ ਦੇ ਪਿੰਡ ਸਵਾਮੀਪੁਰ ਦੀ ਕਾਂਤਾ ਦਾ 13 ਸਾਲਾ ਲੜਕਾ ਦਿਨੇਸ਼ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਨੇਹਲਾ ਦੇ ਸਰਕਾਰੀ ਸਕੂਲ ਤੋਂ ਛੁੱਟੀ ਤੋਂ ਬਾਅਦ ਘਰ ਪਰਤ ਰਿਹਾ ਸੀ ਕਿ ਪਿੰਡ ਹੰਡੋਲਾ ਨੇੜੇ ਕੁੱਤੇ ਨੇ ਉਸ 'ਤੇ ਹਮਲਾ ਕਰ ਦਿੱਤਾ। 

ਇਸ ਦੌਰਾਨ ਕੁੱਤੇ ਨੇ ਉਸ ਦੀ ਗਰਦਨ ਨੂੰ ਬੁਰੀ ਤਰ੍ਹਾਂ ਨਾਲ ਕੱਟ ਲਿਆ ਅਤੇ ਜਦੋਂ ਦਿਨੇਸ਼ ਜ਼ਖਮੀ ਹਾਲਤ 'ਚ ਘਰ ਪਹੁੰਚਿਆ ਤਾਂ ਉਸ ਦੇ ਪਰਿਵਾਰ ਵਾਲੇ ਉਸ ਨੂੰ ਊਨਾ ਦੇ ਸਰਕਾਰੀ ਹਸਪਤਾਲ ਲੈ ਗਏ, ਜਿੱਥੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਅਤੇ 11 ਸਤੰਬਰ ਨੂੰ ਇਲਾਜ ਦੌਰਾਨ ਉਸ ਦੀ PGI  ਵਿਖੇ ਮੌਤ ਹੋ ਗਈ। 

ਦੱਸ ਦਈਏ ਕਿ ਮ੍ਰਿਤਕ ਦਿਨੇਸ਼ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੀ ਮਾਂ ਅਤੇ ਇੱਕ ਭਰਾ ਨਾਲ ਆਪਣੀ ਨਾਨੀ ਦੇ ਘਰ ਰਹਿੰਦਾ ਸੀ ਪਰ ਗਰੀਬ ਪਰਿਵਾਰ ਹੋਣ ਕਾਰਨ ਉਨ੍ਹਾਂ ਨੇ ਇਸ ਮਾਮਲੇ ਸਬੰਧੀ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਨਹੀਂ ਕਰਵਾਈ ਸੀ।

ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਗੁੱਸੇ ਵਿੱਚ ਕਿਹਾ ਕਿ ਜਿਸ ਪਰਿਵਾਰ ਦੇ ਕੁੱਤੇ ਨੇ ਬੱਚੇ ਨੂੰ ਵੱਢਿਆ ਸੀ, ਉਹ ਪਰਿਵਾਰ ਵੀ ਬੱਚੇ ਦਾ ਹਾਲ-ਚਾਲ ਪੁੱਛਣ ਨਹੀਂ ਆਇਆ। ਦੂਜੇ ਪਾਸੇ ਜਦੋਂ ਇਹ ਮਾਮਲਾ ਪਿੰਡ ਵਿਭੋਰ ਸਾਹਿਬ ਦੇ ਸਾਬਕਾ ਸਰਪੰਚ ਰਣਜੀਤ ਸਿੰਘ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ਪੱਤਰਕਾਰਾਂ ਦੀ ਟੀਮ ਨੂੰ ਬੁਲਾ ਕੇ ਪੀੜਤ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਇਸ ਮਾਮਲੇ ਨੂੰ ਉੱਚ ਪੱਧਰੀ ਚੁੱਕਣ ਲਈ ਕਿਹਾ।

ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ 

ਇਹ ਵੀ ਪੜ੍ਹੋ: Punjab News: ਗੋਲਡੀ ਬਰਾੜ ਦੇ ਕਰੀਬੀ ਗੈਂਗਸਟਰਾਂ ਦੇ ਖਿਲਾਫ ਪੰਜਾਬ ਪੁਲਿਸ ਦਾ ਵੱਡਾ ਆਪਰੇਸ਼ਨ, ਸੂਬੇ ਭਰ 'ਚ ਕੀਤੀ ਜਾ ਰਹੀ ਛਾਪੇਮਾਰੀ 
 

Trending news