Nawanshahr News:ਡੀਸੀ ਨਵਾਂਸ਼ਹਿਰ ਨੇ ਆਬਕਾਰੀ ਵਿਭਾਗ ਨੂੰ ਸ਼ਿਕਾਇਤ ਦਿੱਤੀ ਗਈ ਹੈ ਦਰਅਸਲ ਸ਼ਰਾਬ ਦੀ ਬੋਤਲ ਉੱਤੇ ਲਿਖੇ ਰੇਟ ਨਾਲੋਂ ਵੱਧ ਰੇਟ ਉੱਤੇ ਸ਼ਰਾਬ ਵੇਚੀ ਜਾ ਰਹੀ ਸੀ।
Trending Photos
Nawanshahr News/ਨਰਿੰਦਰ ਰੱਤੂ: ਪੰਜਾਬ ਵਿੱਚ ਭਲਕੇ ਚੋਣਾਂ ਹੋਣ ਜਾ ਰਹੀਆਂ ਹਨ। ਇਸ ਨੂੰ ਲੈ ਕੇ ਪੰਜਾਬ ਪੁਲਿਸ ਬਹੁਤ ਜ਼ਿਆਦਾ ਅਲਰਟ ਹੋ ਗਈ ਹੈ। ਇਸ ਵਿਚਾਲੇ ਖ਼ਬਰ ਆ ਰਹੀ ਹੈ ਕਿ ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ ਦੀ ਜਿੱਥੇ ਠੇਕਿਆਂ ਉੱਤੇ ਸ਼ਰਾਬ ਦੀ ਬੋਤਲ ਉੱਤੇ ਲਿਖੇ ਰੇਟ ਨਾਲੋਂ ਵੱਧ ਰੇਟ ਉੱਤੇ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਨੂੰ ਠੇਕਿਆਂ ਉੱਤੇ ਸ਼ਰਾਬ ਦੀ ਬੋਤਲ ਉੱਤੇ ਲਿਖੇ ਰੇਟ ਨਾਲੋਂ ਵੱਧ ਰੇਟ ਉੱਤੇ ਵੇਚਣ ਦੀਆਂ ਸ਼ਿਕਾਇਤਾਂ ਮਿਲਣ ਦੇ ਸੰਬੰਧ ਵਿੱਚ ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਮੀਡੀਆ ਟੀਮ ਨੂੰ ਲੈ ਕੇ ਜ਼ਿਲ੍ਹੇ ਦੇ ਠੇਕਿਆਂ ਉੱਤੇ ਸਟਿੰਗ ਆਪ੍ਰੇਸ਼ਨ ਕੀਤਾ।
ਜਿੱਥੇ ਉਹਨਾਂ ਨੇ ਬਲੈਂਡਰ ਪ੍ਰਾਇਡ ਦੀ ਬੋਤਲ ਜਿਸ ਉੱਤੇ ਮੀਨੀਮਮ ਸੇਲ ਪ੍ਰਾਈਜ਼ 531/-ਰੁਪਏ ਲਿਖੀ ਹੋਈ ਸੀ ਪਰੰਤੂ ਇਸਨੂੰ 900/-ਵਿੱਚ ਵੇਚੀ ਜਾ ਰਹੀ ਹੈ। ਡੀਸੀ ਨਵਾਂਸ਼ਹਿਰ ਨੇ ਦੱਸਿਆ ਕਿ ਇਸਦੀ ਸ਼ਿਕਾਇਤ ਆਬਕਾਰੀ ਵਿਭਾਗ ਨੂੰ ਦੇ ਦਿੱਤੀ ਗਈ ਹੈ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਕੋਈ ਵੀ ਸ਼ਰਾਬ ਦਾ ਵਪਾਰੀ ਬੋਤਲ ਉੱਤੇ ਲਿਖੀ ਮੀਨੀਮੰਮ ਸੇਲ ਪ੍ਰਾਈਜ਼ ਤੋਂ ਵੱਧ ਵੇਚ ਸਕਦਾ ਹੈ ਲੇਕਿਨ ਕੋਈ ਵੀ ਸ਼ਰਾਬ ਵਪਾਰੀ ਕਿਸੇ ਨੂੰ ਵੀ ਦੋ ਬੋਤਲਾਂ ਤੋਂ ਵੱਧ ਨਹੀਂ ਵੇਚ ਸਕਦਾ।
ਇਹ ਵੀ ਪੜ੍ਹੋ: Hoshiarpur Murder Case: ਪਰਿਵਾਰ ਨੇ ਵਿਆਹ ਤੋਂ ਕੀਤਾ ਮਨ੍ਹਾ ਤਾਂ ਲੜਕੇ ਨੇ 18 ਸਾਲਾ ਕੁੜੀ ਦਾ ਕੀਤਾ ਕਤਲ
ਅਗਰ ਦੋ ਤੋਂ ਵੱਧ ਬੋਤਲਾਂ ਵੇਚਦਾ ਹੈ ਤਾਂ ਉਸਨੂੰ ਪਰਮਿਟ ਲੈਣਾ ਹੋਵੇਗਾ ਅਗਰ ਉਹ ਠੇਕੇਦਾਰ ਬਿਨਾਂ ਪਰਮਿਟ ਕਿਸੇ ਨੂੰ ਸ਼ਰਾਬ ਦੀ ਪੇਟੀ ਵੇਚਦਾ ਹੈ ਤਾਂ ਉਸ ਠੇਕੇਦਾਰ ਉੱਤੇ ਆਬਕਾਰੀ ਵਿਭਾਗ ਵੱਲੋਂ ਕਾਰਵਾਈ ਕੀਤੀ ਜਾ ਸਕਦੀ ਹੈ। ਦੱਸ ਦਈਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ 1 ਜੂਨ, 2024 (ਸ਼ਨਿਵਾਰ) ਨੂੰ ਵੋਟਿੰਗ ਵਾਲੇ ਦਿਨ ਵੋਟ ਪਾਉਣ ਲਈ ਪੰਜਾਬ ’ਚ ਵਿਸ਼ੇਸ਼ ਛੁੱਟੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ 30-05-2024 ਤੋਂ 01-06-2024 ਅਤੇ 04-06-2024 ਨੂੰ ਚੋਣਾਂ ਦੇ ਨਤੀਜਿਆਂ ਵਾਲੇ ਦਿਨ ਡ੍ਰਾਈ ਡੇਅ ਘੋਸ਼ਿਤ ਕੀਤਾ ਗਿਆ।
ਇਹ ਵੀ ਪੜ੍ਹੋ: Lok sabha elections 2024: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਨੌਜਵਾਨ ਵੋਟਰਾਂ ਲਈ ਸਨੈਪਚੈਟ ‘ਤੇ ਨਵਾਂ ਫੀਚਰ ਜਾਰੀ