ਇਸ ਪ੍ਰਾਜੈਕਟ ਨੂੰ 8,367 ਕਿਲੋਮੀਟਰ ਦੀ ਲਾਗਤ ਨਾਲ ਹਾਈਬ੍ਰਿਡ ਐਨੂਅਟੀ ਮੋਡ ਵਿੱਚ ਚਲਾਇਆ ਜਾ ਰਿਹਾ ਹੈ
Trending Photos
Nitin Gadkari On NH-344A, Punjab's Jalandhar to Chandigarh travel time news: ਪੰਜਾਬ ਦੇ ਲੋਕਾਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਪੰਜਾਬ ਵਿੱਚ ਨੈਸ਼ਨਲ ਹਾਈਵੇਅ ਨੰਬਰ-344A ‘ਤੇ ਫਗਵਾੜਾ ਤੋਂ ਰੂਪਨਗਰ ਤੱਕ 4-ਲੇਨ ਵਾਲੇ ਪ੍ਰੋਜੈਕਟ (Phagwara to Rupnagar highway) ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਕਿਹਾ, “ਪੰਜਾਬ ਵਿੱਚ ਹਾਈਵੇਅ ਸੁਵਿਧਾਵਾਂ ਦੇ ਵਿਕਾਸ ਲਈ ਨੈਸ਼ਨਲ ਹਾਈਵੇਅ ਨੰਬਰ 344ਏ ‘ਤੇ ਫਗਵਾੜਾ ਤੋਂ ਰੂਪਨਗਰ ਤੱਕ 4-ਲੇਨ (Phagwara to Rupnagar highway) ਗਰੀਨ ਹਾਈਵੇਅ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ 1,367 ਕਰੋੜ ਰੁਪਏ ਖਰਚ ਕੀਤੇ ਜਾਣਗੇ।”
ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ "ਇਸ ਪ੍ਰਾਜੈਕਟ ਨੂੰ 8,367 ਕਿਲੋਮੀਟਰ ਦੀ ਲਾਗਤ ਨਾਲ ਹਾਈਬ੍ਰਿਡ ਐਨੂਅਟੀ ਮੋਡ ਵਿੱਚ ਚਲਾਇਆ ਜਾ ਰਿਹਾ ਹੈ। ਇਹ ਸੈਕਸ਼ਨ-ਅੰਮ੍ਰਿਤਸਰ, ਚੰਡੀਗੜ੍ਹ, ਕਪੂਰਥਲਾ ਵਰਗੇ ਵੱਡੇ ਸ਼ਹਿਰਾਂ ਨੂੰ ਜੋੜੇਗਾ ਅਤੇ ਕਪੂਰਥਲਾ, ਜਲੰਧਰ, ਲੁਧਿਆਣਾ, ਰੋਪੜ ਅਤੇ ਮੁਹਾਲੀ ਲਈ ਆਉਣ-ਜਾਣ ਨੂੰ ਹੋਰ ਸੁਵਿਧਾਜਨਕ ਬਣਾਵੇਗਾ।"
ਉਨ੍ਹਾਂ ਇਹ ਵੀ ਕਿਹਾ ਕਿ "ਇਸਦੇ ਨਾਲ ਜਲੰਧਰ ਤੋਂ ਲੈ ਕੇ ਚੰਡੀਗੜ੍ਹ ਤੱਕ ਦੇ ਸਫ਼ਰ ਦਾ ਸਮਾਂ ਘੱਟ ਜਾਵੇਗਾ ਅਤੇ ਇਸਦੇ ਨਾਲ ਹੀ ਇਹ ਖਟਕੜ ਕਲਾਂ ਦੀ ਸਿੱਧੀ ਪਹੁੰਚ ਪ੍ਰਦਾਨ ਕਰੇਗਾ, ਜੋ ਕਿ ਸ਼ਹੀਦ ਭਗਤ ਸਿੰਘ ਜੀ ਦਾ ਜੱਦੀ ਪਿੰਡ ਹੈ।"
ਦੱਸ ਦਈਏ ਕਿ ਨਿਤਿਨ ਗਡਕਰੀ ਵੱਲੋਂ ਹਾਲ ਹੀ ‘ਚ ਅੰਮ੍ਰਿਤਸਰ-ਜਾਮਨਗਰ ਐਕਸਪ੍ਰੈੱਸਵੇਅ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਐਕਸਪ੍ਰੈੱਸਵੇਅ ਦਾ 600 ਕਿਲੋਮੀਟਰ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਅਤੇ ਇਸ ਐਕਸਪ੍ਰੈਸਵੇਅ ਦਾ ਕੁਝ ਹਿੱਸਾ ਰਾਜਸਥਾਨ ਅਤੇ ਗੁਜਰਾਤ ਵਿੱਚ ਪੂਰਾ ਹੋ ਗਿਆ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ 'ਚ 92 ਸਾਲਾ ਬਜ਼ੁਰਗ ਦੀ ਕੋਰੋਨਾ ਨਾਲ ਹੋਈ ਮੌਤ; 6 ਮਹੀਨੇ ਬਾਅਦ ਆਇਆ ਅਜਿਹਾ ਕੇਸ
ਇਸ ਐਕਸਪ੍ਰੈੱਸਵੇਅ ਦਾ ਸਭ ਤੋਂ ਵੱਡਾ ਹਿੱਸਾ 636 ਕਿਲੋਮੀਟਰ, ਰਾਜਸਥਾਨ ਤੋਂ ਗੁਜ਼ਰਦਾ ਹੈ ਅਤੇ ਪੰਜਾਬ ਵਿੱਚ ਇਸ ਦੀ ਲੰਬਾਈ ਕੁੱਲ 300 ਕਿਲੋਮੀਟਰ ਹੈ। ਜਦੋਂ ਇਹ ਐਕਸਪ੍ਰੈੱਸਵੇਅ ਪੂਰੀ ਤਰ੍ਹਾਂ ਬਣ ਜਾਵੇਗਾ ਤਾਂ ਗੁਜਰਾਤ ਤੋਂ ਪੰਜਾਬ ਦੀ ਦੂਰੀ ਮਹਿਜ਼ 13 ਘੰਟਿਆਂ ਵਿੱਚ ਪੂਰੀ ਹੋ ਸਕੇਗੀ।
ਇਹ ਵੀ ਪੜ੍ਹੋ: ਹੌਂਸਲੇ ਨੂੰ ਸਲਾਮ! ਬੱਚੇ ਨੂੰ ਜਨਮ ਦੇਣ ਤੋਂ 3 ਘੰਟੇ ਬਾਅਦ ਔਰਤ ਨੇ ਦਿੱਤੀ 10ਵੀਂ ਦੀ ਪ੍ਰੀਖਿਆ
(For more news apart from Nitin Gadkari On NH-344A, Punjab's Jalandhar to Chandigarh travel time, stay tuned to Zee PHH)