ਓਏ ਛੋਟੂ ਪੰਜਾਬ ਪੁਲਿਸ ਐਦਾਂ ਵੀ ਕਰਦੀ ਏ- ਨਸ਼ੇ 'ਚ ਧੁੱਤ ਪੁਲਸੀਏ ਨੇ ਕਈ ਗੱਡੀਆਂ ਨੂੰ ਮਾਰੀ ਟੱਕਰ ਤੇ ਫਿਰ.....
Advertisement
Article Detail0/zeephh/zeephh1266051

ਓਏ ਛੋਟੂ ਪੰਜਾਬ ਪੁਲਿਸ ਐਦਾਂ ਵੀ ਕਰਦੀ ਏ- ਨਸ਼ੇ 'ਚ ਧੁੱਤ ਪੁਲਸੀਏ ਨੇ ਕਈ ਗੱਡੀਆਂ ਨੂੰ ਮਾਰੀ ਟੱਕਰ ਤੇ ਫਿਰ.....

ਪੰਜਾਬ ਪੁਲੀਸ ਵਿੱਚ ਤਾਇਨਾਤ ਸਬ ਇੰਸਪੈਕਟਰ ਅਮਰਜੀਤ ਸਿੰਘ ਇਕ ਵੱਡੇ ਅਫ਼ਸਰ ਦਾ ਡਰਾਈਵਰ ਹੈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਸ਼ਰਾਬੀ ਸਬ-ਇੰਸਪੈਕਟਰ ਨੇ ਆਪਣੀ ਕਾਰ ਨਾਲ ਕਈ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਅਤੇ ਕਈ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ। 

ਓਏ ਛੋਟੂ ਪੰਜਾਬ ਪੁਲਿਸ ਐਦਾਂ ਵੀ ਕਰਦੀ ਏ- ਨਸ਼ੇ 'ਚ ਧੁੱਤ ਪੁਲਸੀਏ ਨੇ ਕਈ ਗੱਡੀਆਂ ਨੂੰ ਮਾਰੀ ਟੱਕਰ ਤੇ ਫਿਰ.....

ਚੰਡੀਗੜ: ਪੰਜਾਬ ਪੁਲਿਸ ਆਪਣੇ ਕਈ ਵੱਖਰੇ ਹੀ ਕਾਰਨਾਮਿਆਂ ਕਰਕੇ ਚਰਚਾਵਾਂ ਦੇ ਬਾਜ਼ਾਰ ਵਿਚ ਛਾਈ ਰਹਿੰਦੀ ਹੈ। ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਅਮਰਜੀਤ ਸਿੰਘ ਨਾਲ ਵੀ ਕੁਝ ਅਜਿਹਾ ਹੋ ਰਿਹਾ ਜਿਹਨਾਂ ਨੇ ਜਲੰਧਰ 'ਚ ਆਪਣੀ ਕਾਰ ਨਾਲ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਅਤੇ ਕਈ ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਦੋਸ਼ ਹੈ ਕਿ ਘਟਨਾ ਸਮੇਂ ਅਮਰਜੀਤ ਨੇ ਸ਼ਰਾਬ ਪੀਤੀ ਹੋਈ ਸੀ। ਇਸ ਤੋਂ ਬਾਅਦ ਸਬ-ਇੰਸਪੈਕਟਰ ਦੀ ਕਾਰ ਖੰਭੇ ਨਾਲ ਟਕਰਾ ਗਈ ਅਤੇ ਸਥਾਨਕ ਲੋਕਾਂ ਨੇ ਉਸ ਨੂੰ ਫੜ ਲਿਆ। ਪੁਲੀਸ ਨੇ ਮੁਲਜ਼ਮ ਅਮਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

 

ਇੰਨਾ ਹੀ ਨਹੀਂ ਲੋਕਾਂ ਨੂੰ ਗਾਲ੍ਹਾਂ ਵੀ ਕੱਢੀਆਂ

ਜਾਣਕਾਰੀ ਅਨੁਸਾਰ ਪੰਜਾਬ ਪੁਲੀਸ ਵਿੱਚ ਤਾਇਨਾਤ ਸਬ ਇੰਸਪੈਕਟਰ ਅਮਰਜੀਤ ਸਿੰਘ ਇਕ ਵੱਡੇ ਅਫ਼ਸਰ ਦਾ ਡਰਾਈਵਰ ਹੈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਸ਼ਰਾਬੀ ਸਬ-ਇੰਸਪੈਕਟਰ ਨੇ ਆਪਣੀ ਕਾਰ ਨਾਲ ਕਈ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਅਤੇ ਕਈ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ। ਜਦੋਂ ਲੋਕਾਂ ਨੇ ਉਸ ਨੂੰ ਫੜਿਆ ਤਾਂ ਗਾਲੀ-ਗਲੋਚ ਸ਼ੁਰੂ ਹੋ ਗਿਆ ਇੱਥੋਂ ਤੱਕ ਕਿ ਉਸ ਨੇ ਮੀਡੀਆ ਨੂੰ ਵੀ ਨਹੀਂ ਬਖਸ਼ਿਆ।

 

ਜ਼ਖ਼ਮੀ ਆਟੋ ਸਵਾਰ ਨੇ ਦੱਸੀ ਸਾਰੀ ਕਹਾਣੀ

ਇਸ ਹਾਦਸੇ ਵਿਚ ਜ਼ਖਮੀ ਹੋਏ ਇਕ ਵਿਅਕਤੀ ਨੇ ਦੱਸਿਆ ਕਿ ਉਹ ਇਕ ਆਟੋ ਵਿਚ ਸਵਾਰ ਸੀ। ਇਸ 'ਚ ਕਾਲੇ ਰੰਗ ਦੀ ਕਾਰ 'ਚ ਬੈਠੇ ਵਿਅਕਤੀ ਨੇ ਕਾਰ ਨੂੰ ਟੱਕਰ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਉਥੋਂ ਫਰਾਰ ਹੋ ਗਿਆ। ਮੁਲਜ਼ਮ ਪੁਲੀਸ ਮੁਲਾਜ਼ਮ ਸ਼ਰਾਬੀ ਸੀ ਉਸ ਨੇ ਗਾਲ੍ਹਾਂ ਕੱਢੀਆਂ। ਉਸ ਨੇ ਕਾਰ ਵਿਚ ਬੈਠੀ ਔਰਤ ਦੀ ਕਾਰ ਨੂੰ ਵੀ ਟੱਕਰ ਮਾਰ ਦਿੱਤੀ। ਔਰਤ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਦੂਜੇ ਕਾਰ ਚਾਲਕ ਨੇ ਦੱਸਿਆ ਕਿ ਪੁਲੀਸ ਮੁਲਾਜ਼ਮ ਨੇ ਨਸ਼ੇ ਵਿੱਚ ਧੁੱਤ ਉਸ ਦੀ ਕਾਰ ਵਿੱਚ ਟੱਕਰ ਮਾਰ ਦਿੱਤੀ।

 

ਪੰਜਾਬ ਪੁਲਿਸ ਦੀ ਪੁਲਿਸ ਵਾਲੇ 'ਤੇ ਕਾਰਵਾਈ

ਇਸ ਮਾਮਲੇ ਵਿਚ ਐਸ. ਐਚ. ਓ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਅਮਰਜੀਤ ਨੇ ਦੋ-ਤਿੰਨ ਗੱਡੀਆਂ ਨੂੰ ਟੱਕਰ ਮਾਰ ਦਿੱਤੀ। ਸ਼ਿਕਾਇਤਕਰਤਾ ਦੇ ਬਿਆਨਾਂ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਜਦੋਂ ਐਸ.ਐਚ.ਓ ਨੂੰ ਪੁੱਛਿਆ ਗਿਆ ਕਿ ਕੀ ਹਾਦਸੇ ਸਮੇਂ ਅਮਰਜੀਤ ਨੇ ਸ਼ਰਾਬ ਪੀਤੀ ਹੋਈ ਸੀ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਸਿਵਲ ਹਸਪਤਾਲ ਵਿਖੇ ਜਾਂਚ ਤੋਂ ਬਾਅਦ ਹੀ ਦੱਸ ਸਕਣਗੇ।

 

WATCH LIVE TV 

Trending news