Kargil War News: 1999 ਵਿੱਚ ਹੋਈ ਕਾਰਗਿਲ ਜੰਗ ਬਹੁਤ ਸਾਰੇ ਭਾਰਤੀ ਸੂਰਵੀਰਾਂ ਨੇ ਸ਼ਹਾਦਤ ਦਾ ਜਾਮ ਪੀਤਾ।
Trending Photos
Kargil War News (ਕੁਲਦੀਪ ਧਾਲੀਵਾਲ): ਭਾਰਤ ਅਤੇ ਪਾਕਿਸਤਾਨ ਵਿਚਾਲੇ ਮਈ 1999 ਵਿੱਚ ਸ਼ੁਰੂ ਹੋਈ ਕਾਰਗਿਲ ਦੀ ਜੰਗ ਹੋਈ। ਇਸ ਵਿਚ ਭਾਰਤ ਦੇ ਕਈ ਸੂਰਵੀਰਾਂ ਨੇ ਆਪਣੀ ਜਾਨ ਦੇਸ਼ ਲਈ ਕੁਰਬਾਨ ਕਰਕੇ ਪਾਕਿਸਤਾਨ ਉਤੇ ਜਿੱਤ ਹਾਸਲ ਕੀਤੀ। ਉਥੇ ਹੀ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਸੂਰਵੀਰਾਂ ਨੂੰ ਹਰ ਸਾਲ ਕਾਰਗਿਲ ਵਿਜੇ ਦਿਵਸ ਉਤੇ ਯਾਦ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਨਮਨ ਕੀਤਾ ਜਾਂਦਾ ਹੈ।
ਦੇਸ਼ ਲਈ ਮਰ ਮਿਟਣ ਵਾਲੇ ਸੂਰਵੀਰਾਂ ਦੇ ਪਰਿਵਾਰਾਂ ਦੀ ਹਾਲਤ ਕੀ ਹੈ ਅਤੇ ਪਰਿਵਾਰ ਨਾਲ ਜ਼ੀ ਮੀਡੀਆ ਵੱਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ। ਪਰਿਵਾਰ ਅੱਜ ਵੀ ਆਪਣੇ ਸੂਰਵੀਰ ਪੁੱਤਰਾਂ ਉਤੇ ਗੌਰਵ ਮਹਿਸੂਸ ਕਰ ਰਿਹਾ ਹੈ, ਜਿਨ੍ਹਾਂ ਨੇ ਦੇਸ਼ ਲਈ ਜਾਨ ਨਸ਼ਾਵਰ ਕੀਤੀ ਹੈ।
1999 ਵਿੱਚ ਪਾਕਿਸਤਾਨ ਅਤੇ ਭਾਰਤ ਵਿਚਾਲੇ ਸ਼ੁਰੂ ਹੋਈ ਜੰਗ ਦੌਰਾਨ ਮਾਨਸਾ ਜ਼ਿਲ੍ਹੇ ਦੇ ਪਿੰਡ ਘੁਰਕਣੀ ਦੇ ਰਸਵਿੰਦਰ ਸਿੰਘ ਨੇ ਆਪਣੀ ਜਾਨ ਦੇਸ਼ ਲਈ ਕੁਰਬਾਨ ਕਰਕੇ ਆਪਣਾ ਨਾਮ ਸੁਨਹਿਰੀ ਅੱਖਰਾਂ ਵਿੱਚ ਰੋਸ਼ਨ ਕੀਤਾ। ਜਿਨ੍ਹਾਂ ਦਾ ਦੇਸ਼ ਹਰ ਸਾਲ ਕਾਰਗਿਲ ਵਿਜੇ ਦਿਵਸ ਉਤੇ ਯਾਦ ਕਰ ਰਿਹਾ ਹੈ।
ਸ਼ਹੀਦ ਰਸ਼ਵਿੰਦਰ ਸਿੰਘ ਦੇ ਮਾਤਾ ਅਮਰਜੀਤ ਕੌਰ ਅਤੇ ਪਿਤਾ ਹਰਚਰਨ ਸਿੰਘ ਨੇ ਦੱਸਿਆ ਕਿ ਰੈਸ਼ਵਿੰਦਰ ਸਿੰਘ ਨੂੰ ਫੌਜ ਵਿੱਚ ਭਰਤੀ ਹੋਣ ਦਾ ਬਹੁਤ ਹੀ ਜਨੂੰਨ ਸੀ ਅਤੇ ਉਹ ਪਹਿਲੀ ਵਾਰ ਆਪਣੇ ਦੋਸਤਾਂ ਦੇ ਨਾਲ ਜਦ ਭਰਤੀ ਹੋਣ ਲਈ ਗਿਾ ਤਾਂ ਪਹਿਲੀ ਵਾਰ ਹੀ ਭਰਤੀ ਹੋ ਗਿਆ ਅਤੇ ਉਨ੍ਹਾਂ ਦੀ ਉਮਰ ਉਸ ਸਮੇਂ 18 ਸਾਲ ਸੀ। ਉਨ੍ਹਾਂ ਨੇ ਦੱਸਿਆ ਕਿ ਰਸ਼ਵਿੰਦਰ ਸਿੰਘ ਬਹੁਤ ਹੀ ਹਸਮੁੱਖ ਅਤੇ ਮਾਤਾ-ਪਿਤਾ ਦਾ ਸਤਿਕਾਰ ਕਰਨ ਵਾਲਾ ਬੇਟਾ ਸੀ। ਕਾਰਗਿਲ ਦੀ ਲੜਾਈ ਸ਼ੁਰੂ ਹੋਣ ਤੋਂ ਪਹਿਲਾ ਉਹ ਘਰ ਵਿੱਚ ਛੁੱਟੀ ਆਇਆ ਹੋਇਆ ਸੀ ਅਤੇ ਬਾਅਦ ਵਿੱਚ 16ਵੇਂ ਦਿਨ ਡਿਊਟੀ ਚਲਾ ਗਿਆ ਸੀ। ਕਾਗਗਿਲ ਦੀ ਲੜਾਈ ਵਿੱਚ ਸ਼ਹੀਦ ਹੋ ਗਿਆ ਸੀ।
ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਬਠਿੰਡਾ ਤੋਂ ਰਾਤ ਨੂੰ ਫੋਨ ਆਇਆ ਕਿ ਰਸ਼ਵਿੰਦਰ ਸਿੰਘ ਦੇ ਸੱਟ ਲੱਗ ਗਈ ਅਤੇ ਉਨ੍ਹਾਂ ਨੂੰ ਘਰ ਲਿਆ ਰਹੇ ਹਨ। ਜਦ ਸਵੇਰੇ ਲੈ ਕੇ ਘਰ ਪੁੱਜੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਰਸ਼ਵਿੰਦਰ ਸਿੰਘ ਦੇਸ਼ ਲਈ ਸ਼ਹੀਦ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਮਾਣ ਹੈ ਕਿ ਉਸ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕੀਤੀ ਅਤੇ ਅੱਜ ਵੀ ਉਨ੍ਹਾਂ ਦੇ ਬੇਟੇ ਦੀ ਬਦੌਲਤ ਉਨ੍ਹਾਂ ਨੂੰ ਮਾਣ-ਸਨਮਾਨ ਮਿਲਦਾ ਹੈ।
ਕਾਰਗਿਲ ਵਿਜੇ ਦਿਵਸ ਉਤੇ ਉਨ੍ਹਾਂ ਨੂੰ ਬੁਲਾ ਕੇ ਫੌਜ ਵੱਲੋਂ ਸਨਮਾਨ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਵੀ ਸਰਕਾਰ ਨੇ ਕਾਫੀ ਮਾਣ-ਸਨਮਾਨ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਪਿੰਡ ਵਿੱਚ ਰਸ਼ਵਿੰਦਰ ਦਾ ਉਨ੍ਹਾਂ ਵੱਲੋਂ ਬੁੱਤ ਵੀ ਲਗਾਇਆ ਗਿਆ ਅਤੇ ਇਸ ਸਰਕਾਰ ਵੱਲੋਂ ਪਿੰਡ ਵਿੱਚ ਰਸ਼ਵਿੰਦਰ ਸਿੰਘ ਦੇ ਨਾਮ ਉਤੇ ਇੱਕ ਗੇਟ ਬਣਾਇਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਸਰਕਾਰ ਤੋਂ ਸਿਰਫ ਇਹ ਮੰਗ ਕਰ ਰਹੇ ਹਨ ਕਿ ਰਸ਼ਵਿੰਦਰ ਸਿੰਘ ਦੇ ਨਾਮ ਉਤੇ ਪਿੰਡ ਵਿੱਚ ਸਕੂਲ ਨੂੰ ਅਪਗ੍ਰੇਡ ਕੀਤਾ ਜਾਵੇ ਤਾਂ ਫਿਰ ਉਨ੍ਹਾਂ ਦੇ ਸਕੂਲ ਵਿੱਚ ਪ੍ਰਾਇਮਰੀ ਹੈਲਥ ਸੈਂਟਰ ਬਣਾਇਆ ਜਾਵੇ।