Parineeti Chopra Raghav Chadha Engagement Unseen Photos: ਪਰਿਣੀਤੀ ਚੋਪੜਾ ਦਿੱਲੀ ਵਿੱਚ ਰਾਘਵ ਚੱਢਾ ਨਾਲ ਮੰਗਣੀ ਤੋਂ ਬਾਅਦ ਮੁੰਬਈ ਵਾਪਸ ਆ ਗਈ ਹੈ। ਉਸ ਦੇ ਜਲਦੀ ਹੀ ਕੰਮ ਮੁੜ ਸ਼ੁਰੂ ਕਰਨ ਦੀ ਸੰਭਾਵਨਾ ਹੈ।
Trending Photos
Parineeti Chopra Raghav Chadha Engagement Unseen Photos: ਬਾਲੀਵੁੱਡ ਅਦਾਕਾਰ ਪਰਿਣੀਤੀ ਚੋਪੜਾ (Parineeti Chopra) ਨੇ 'ਆਪ' ਨੇਤਾ ਰਾਘਵ ਚੱਢਾ (Raghav Chadha) ਨਾਲ 13 ਮਈ ਨੂੰ ਦਿੱਲੀ 'ਚ ਮੰਗਣੀ ਕੀਤੀ ਸੀ। ਮੰਗਣੀ ਤੋਂ ਬਾਅਦ ਹੁਣ ਪਰਿਣੀਤੀ ਪਹਿਲੀ ਵਾਰ ਨਜ਼ਰ ਆਈ ਹੈ। ਪਰਿਣੀਤੀ ਨੂੰ ਐਤਵਾਰ ਸ਼ਾਮ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ ਸੀ, ਜਿਸ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਵੀਡੀਓ 'ਚ ਪਰਿਣੀਤੀ ਕੈਜ਼ੂਅਲ ਲੁੱਕ 'ਚ ਨਜ਼ਰ ਆ ਰਹੀ ਹੈ।
ਬੇਸ਼ਕ ਪਰਿਣੀਤੀ ਚੋਪੜਾ (Parineeti Chopra) ਮੰਗਣੀ ਤੋਂ ਬਾਅਦ ਮੁੰਬਈ ਲਈ ਰਵਾਨਾ ਹੋ ਗਈ ਹੈ ਪਰ ਪਰਿਣੀਤੀ ਦੇ ਦਿਮਾਗ 'ਚ ਅਜੇ ਵੀ ਸਿਰਫ ਮੰਗਣੀ ਦੀਆਂ ਖੂਬਸੂਰਤ ਯਾਦਾਂ ਹਨ। ਪਰਿਣੀਤੀ ਅਤੇ ਰਾਘਵ ਚੱਢਾ ਦੀ ਮੰਗਣੀ (Parineeti Chopra Raghav Chadha Engagement) ਅੱਜ ਵੀ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਦੌਰਾਨ ਪਰਿਣੀਤੀ ਨੇ ਮੰਗਣੀ ਨਾਲ ਜੁੜੀਆਂ ਕੁਝ ਹੋਰ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਦੋਹਾਂ ਪਰਿਵਾਰਾਂ ਦੀ ਖੁਸ਼ੀ ਸਾਫ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ: Punjab Board Result 2023: ਜਲਦ ਜਾਰੀ ਹੋਣਗੇ PSEB ਕਲਾਸ 10ਵੀਂ ਅਤੇ 12ਵੀਂ ਦੇ ਨਤੀਜੇ, ਇੰਝ ਕਰ ਸਕਦੇ ਚੈੱਕ
ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ 13 ਮਈ ਨੂੰ ਮੰਗਣੀ ਕੀਤੀ ਸੀ। ਇਸ ਤੋਂ ਪਹਿਲਾਂ ਵੀ ਇਸ ਜੋੜੀ ਨੂੰ ਕਈ ਵਾਰ ਇਕੱਠੇ ਦੇਖਿਆ ਗਿਆ ਸੀ ਪਰ ਦੋਵਾਂ ਨੇ ਆਪਣੇ ਰਿਸ਼ਤੇ ਦੀ ਪੁਸ਼ਟੀ ਨਹੀਂ ਕੀਤੀ ਸੀ। ਪਰਿਣੀਤੀ 'ਆਪ' ਨੇਤਾ ਰਾਘਵ ਨੂੰ ਲੰਬੇ ਸਮੇਂ ਤੋਂ ਡੇਟ ਕਰ ਰਹੀ ਸੀ। ਪਰਿਣੀਤੀ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਉਹ ਕਿਸੇ ਰਾਜਨੇਤਾ ਨਾਲ ਵਿਆਹ ਨਹੀਂ ਕਰੇਗੀ ਪਰ ਹੁਣ ਉਨ੍ਹਾਂ ਦਾ ਦਿਲ ਰਾਘਵ 'ਤੇ ਆ ਗਿਆ ਹੈ। ਪਰਿਣੀਤੀ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚੋਂ ਪਹਿਲੀ ਤਸਵੀਰ ਰਾਘਵ ਨਾਲ ਹੈ, ਜਿਸ 'ਚ ਉਹ ਰਾਘਵ ਦੀਆਂ ਬਾਹਾਂ 'ਚ ਖੁਸ਼ ਨਜ਼ਰ ਆ ਰਹੀ ਹੈ।
ਪਰਿਣੀਤੀ ਨੇ ਆਪਣੀ ਪਿਆਰੀ ਭੈਣ ਪ੍ਰਿਅੰਕਾ ਚੋਪੜਾ ਦੀ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਪ੍ਰਿਅੰਕਾ ਮੰਗਣੀ ਦੀਆਂ ਰਸਮਾਂ 'ਚ ਹਿੱਸਾ ਲੈਂਦੀ ਨਜ਼ਰ ਆ ਰਹੀ ਹੈ। ਉਹ ਚੋਪੜਾ ਪਰਿਵਾਰ ਦੇ ਜਵਾਈ ਨੂੰ ਟੀਕਾ ਲਗਾਉਂਦੀ ਨਜ਼ਰ ਆ ਰਹੀ ਹੈ। ਪਰਿਣੀਤੀ ਚੋਪੜਾ ਨੇ ਵੀ ਸਗਾਈ ਦੌਰਾਨ ਉਹ ਪਲ ਸ਼ੇਅਰ ਕੀਤੇ ਜਦੋਂ ਉਹ ਭਾਵੁਕ ਹੋ ਗਈ। ਪਰਿਣੀਤੀ ਨਵੇਂ ਸਫਰ ਦੀ ਸ਼ੁਰੂਆਤ ਨੂੰ ਲੈ ਕੇ ਰੋ ਰਹੀ ਸੀ, ਇਸ ਮੌਕੇ ਉਹ ਰਾਘਵ ਦੇ ਮੋਢੇ 'ਤੇ ਸਿਰ ਰੱਖ ਕੇ ਰੋ ਰਹੀ ਸੀ। ਤਸਵੀਰ 'ਚ ਰਾਘਵ ਆਪਣੇ ਹੰਝੂ ਪੂੰਝਦੇ ਨਜ਼ਰ ਆ ਰਹੇ ਹਨ।