Ed Raid News: ਸੋਨੇ ਦੀ ਚੋਰੀ ਅਪ੍ਰੈਲ 2023 ਵਿੱਚ ਹੋਈ ਸੀ, ਜਿਸ ਵਿੱਚ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦੇ ਕਾਰਗੋ ਕੰਪਲੈਕਸ ਤੋਂ ਕੁੱਲ 400 ਕਿਲੋਗ੍ਰਾਮ ਵਜ਼ਨ ਦੀਆਂ 6,600 ਸੋਨੇ ਦੀਆਂ ਬਾਰਾਂ ਅਤੇ ਲਗਭਗ 2.5 ਮਿਲੀਅਨ ਡਾਲਰ ਦੀ ਵਿਦੇਸ਼ੀ ਕਰੰਸੀ ਚੋਰੀ ਹੋ ਗਈ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਜ਼ਿਊਰਿਖ ਤੋਂ ਆਈ ਫਲਾਈਟ ਤੋਂ ਸਾਮਾਨ ਉਤਾਰਿਆ ਜਾ ਰਿਹਾ ਸੀ।
Trending Photos
Ed Raid News: ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਸੋਨੇ ਦੀ ਚੋਰੀ ਵਿਚ ਲੋੜੀਂਦੇ ਏਅਰ ਕੈਨੇਡਾ ਦੇ ਸਾਬਕਾ ਮੈਨੇਜਰ 32 ਸਾਲਾ ਸਿਮਰਨਪ੍ਰੀਤ ਪਨੇਰ ਦੇ ਚੰਡੀਗੜ੍ਹ ਸਥਿਤ ਟਿਕਾਣਿਆਂ ‘ਤੇ ਈਡੀ ਨੇ ਛਾਪੇਮਾਰੀ ਕੀਤੀ ਹੈ। ਜਾਣਕਾਰੀ ਮੁਤਾਬਕ ਟੀਮਾਂ ਸਵੇਰ ਤੋਂ ਹੀ ਉਸ ਦੀ ਸੈਕਟਰ-79 ਸਥਿਤ ਰਿਹਾਇਸ਼ ’ਤੇ ਪੁੱਜ ਗਈਆਂ। ਇਸ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪਨੇਸਰ ਦੀ ਪਤਨੀ ਪ੍ਰੀਤੀ ਪਨੇਸਰ ਵੀ ਸਾਬਕਾ ਮਿਸ ਇੰਡੀਆ ਯੂਗਾਂਡਾ, ਗਾਇਕਾ ਅਤੇ ਅਦਾਕਾਰ ਹੈ। ਈਡੀ ਨੇ ਇਹ ਕਾਰਵਾਈ ਪੀਐਮਐਲਏ ਦੀ ਧਾਰਾ 2(1)(ਆਰਏ) ਤਹਿਤ ਕੀਤੀ ਹੈ। ਇਸ ਧਾਰਾ ਤਹਿਤ ਸਰਹੱਦ ਪਾਰ ਦੇ ਕੇਸਾਂ ਨਾਲ ਨਜਿੱਠਿਆ ਜਾਂਦਾ ਹੈ। ਭਾਵ ਭਾਰਤ ਤੋਂ ਬਾਹਰ ਕਿਸੇ ਵੀ ਸਥਾਨ ‘ਤੇ ਕਿਸੇ ਵਿਅਕਤੀ ਵੱਲੋਂ ਕੋਈ ਅਜਿਹਾ ਵਤੀਰਾ ਜੋ ਉਸ ਸਥਾਨ ‘ਤੇ ਇੱਕ ਅਪਰਾਧ ਬਣਦਾ ਹੈ ਅਤੇ ਜੋ ਅਨੁਸੂਚੀ ਦੇ ਭਾਗ A, ਭਾਗ B ਜਾਂ ਭਾਗ C ਵਿੱਚ ਨਿਰਦਿਸ਼ਟ ਅਪਰਾਧ ਬਣਾਉਂਦਾ ਹੈ। ਜੇ ਇਹ ਭਾਰਤ ਵਿੱਚ ਕੀਤਾ ਗਿਆ ਹੁੰਦਾ।
2023 ਦਾ ਹੈ ਮਾਮਲਾ
ਸੋਨੇ ਦੀ ਚੋਰੀ ਅਪ੍ਰੈਲ 2023 ਵਿੱਚ ਹੋਈ ਸੀ, ਜਿਸ ਵਿੱਚ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦੇ ਕਾਰਗੋ ਕੰਪਲੈਕਸ ਤੋਂ ਕੁੱਲ 400 ਕਿਲੋਗ੍ਰਾਮ ਵਜ਼ਨ ਦੀਆਂ 6,600 ਸੋਨੇ ਦੀਆਂ ਬਾਰਾਂ ਅਤੇ ਲਗਭਗ 2.5 ਮਿਲੀਅਨ ਡਾਲਰ ਦੀ ਵਿਦੇਸ਼ੀ ਕਰੰਸੀ ਚੋਰੀ ਹੋ ਗਈ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਜ਼ਿਊਰਿਖ ਤੋਂ ਆਈ ਫਲਾਈਟ ਤੋਂ ਸਾਮਾਨ ਉਤਾਰਿਆ ਜਾ ਰਿਹਾ ਸੀ।
ਸਿਮਰਨਪ੍ਰੀਤ, ਜੋ ਉਸ ਸਮੇਂ ਬਰੈਂਪਟਨ, ਓਨਟਾਰੀਓ ਵਿੱਚ ਰਹਿੰਦਾ ਸੀ, ਲੁੱਟ ਤੋਂ ਬਾਅਦ ਕੈਨੇਡਾ ਛੱਡ ਕੇ ਭਾਰਤ ਆ ਗਿਆ ਸੀ। ਹਾਲਾਂਕਿ, ਜੂਨ 2024 ਵਿੱਚ ਉਸਦੇ ਵਕੀਲਾਂ ਦੇ ਜ਼ਰੀਏ ਖਬਰ ਆਈ ਕਿ ਉਹ ਆਤਮ ਸਮਰਪਣ ਕਰ ਦੇਵੇਗਾ, ਪਰ ਅਜਿਹਾ ਨਹੀਂ ਹੋਇਆ। ਪੀਲ ਰੀਜਨਲ ਪੁਲਿਸ ਇਸ ਮਾਮਲੇ ਦੀ ਜਾਂਚ ਪ੍ਰਾਜੈਕਟ 24 ਕੈਰੇਟ ਵਜੋਂ ਕਰ ਰਹੀ ਹੈ।
20 ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ
ਪੀਲ ਰੀਜਨਲ ਪੁਲਿਸ ਦੇ ਦਸਤਾਵੇਜ਼ਾਂ ਮੁਤਾਬਕ 20 ਅਧਿਕਾਰੀ ਇੱਕ ਸਾਲ ਤੋਂ ਵੱਧ ਸਮੇਂ ਤੋਂ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਟਰੈਕਿੰਗ, ਇੰਟਰਵਿਊ ਅਤੇ ਸੀਸੀਟੀਵੀ ਜਾਂਚ ਵਰਗੇ ਕੰਮ ਕੀਤੇ, ਜਿਸ ਵਿੱਚ ਟਰੱਕ ਨੂੰ ਵੀ ਟਰੈਕ ਕੀਤਾ ਗਿਆ। ਜਾਂਚ ਮੁਤਾਬਕ ਇਹ ਉਹੀ ਟਰੱਕ ਹੈ, ਜਿਸ ਵਿੱਚ ਕਾਰਗੋ ਟਰਮੀਨਲ ਤੋਂ ਸੋਨੇ ਦੀਆਂ ਛੜਾਂ ਕੱਢੀਆਂ ਗਈਆਂ ਸਨ।
ਸਿਮਰਨਪ੍ਰੀਤ ਦੇ ਵਕੀਲ ਨੇ ਕੈਨੇਡਾ ਪਰਤਣ ਦਾ ਕੀਤਾ ਵਾਅਦਾ
ਸਿਮਰਨਪ੍ਰੀਤ ਦੇ ਵਕੀਲ ਗ੍ਰੇਗ ਲਾਫੋਂਟੇਨ ਨੇ ਜੂਨ 2024 ‘ਚ ਕਿਹਾ ਸੀ ਕਿ ਉਸ ਨੂੰ ਕੈਨੇਡਾ ਦੀ ਨਿਆਂ ਪ੍ਰਣਾਲੀ ‘ਤੇ ਪੂਰਾ ਭਰੋਸਾ ਹੈ ਅਤੇ ਉਹ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਕੈਨੇਡਾ ਪਰਤਣ ਦੀ ਤਿਆਰੀ ਕਰ ਰਿਹਾ ਹੈ। ਇਸ ਮਾਮਲੇ ਵਿੱਚ ਹੁਣ ਤੱਕ ਨੌਂ ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਕੁਝ ਉੱਤੇ ਚੋਰੀ, ਸਾਜ਼ਿਸ਼ ਰਚਣ ਅਤੇ ਅਪਰਾਧ ਕਰਕੇ ਹਾਸਲ ਕੀਤੀ ਜਾਇਦਾਦ ਉੱਤੇ ਕਬਜ਼ਾ ਕਰਨ ਦੇ ਦੋਸ਼ ਹਨ। ਇਸ ਦੌਰਾਨ ਪੀਲ ਰੀਜਨਲ ਪੁਲਿਸ ਅਜੇ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸਿਮਰਨਪ੍ਰੀਤ ਸਿੰਘ ਦੇ ਆਤਮ ਸਮਰਪਣ ਦੀ ਉਡੀਕ ਕਰ ਰਹੀ ਹੈ।