Pathankot Air Force News: ਪਠਾਨਕੋਟ ਏਅਰਬੇਸ ਵਿੱਚ ਤਾਇਨਾਤ ਮਹਿਲਾ ਅਧਿਕਾਰੀ ਅਰਸ਼ਿਤਾ ਜੈਸਵਾਲ ਦੀ ਮੌਤ ਹੋ ਗਈ ਹੈ। ਮੈਸ ਵਰਕਰ ਨੇ ਬੀਤੇ ਦਿਨ ਉਸ ਉਪਰ ਹਮਲਾ ਕਰ ਦਿੱਤਾ ਸੀ।
Trending Photos
Pathankot Air Force News: ਪਠਾਨਕੋਟ ਏਅਰਫੋਰਸ ਵਿੱਚ ਹਮਲੇ ਦਾ ਸ਼ਿਕਾਰ ਹੋਈ ਮਹਿਲਾ ਸਕੁਐਡਰਨ ਲੀਡਰ ਅਰਸ਼ਿਤਾ ਜੈਸਵਾਲ ਦੀ ਮੌਤ ਹੋ ਗਈ ਹੈ। 17 ਜੁਲਾਈ ਨੂੰ ਪਠਾਨਕੋਟ ਏਅਰਬੇਸ ਦੇ ਅੰਦਰ ਤਾਇਨਾਤ ਹੀ ਮੈਸ ਵਰਕਰ ਨੇ ਅਰਸ਼ਿਤਾ ਜੈਸਵਾਲ ਉਪਰ ਹਮਲਾ ਕਰ ਦਿੱਤਾ ਸੀ। ਉਦੋਂ ਤੋਂ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਅਰਸ਼ਿਤਾ ਨੇ ਦਮ ਤੋੜ ਦਿੱਤਾ।
ਪੁਲਿਸ ਨੇ ਹਮਲਾ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਕੁਐਡਰਨ ਲੀਡਰ ਅਰਸ਼ਿਤਾ ਜੈਸਵਾਲ ਅੱਠ ਸਾਲ ਤੋਂ ਆਪਣੀਆਂ ਸੇਵਾਵਾਂ ਦੇ ਰਹੀ ਸੀ। ਪਠਾਨਕੋਟ ਦੇ ਏਅਰਬੇਸ ਸਟੇਸ਼ਨ ਉਤੇ ਬਤੌਰ ਸਕੁਐਡਰਨ ਲੀਡਰ ਤਾਇਨਾਤ 31 ਅਰਸ਼ਿਤਾ ਜੈਸਵਾਲ, ਜਿਸ ਦੀ 17 ਜੁਲਾਈ ਨੂੰ ਏਅਰਬੇਸ ਅੰਦਰ ਹੀ ਮੈਸ ਵਿੱਚ ਕੰਮ ਕਰਨ ਵਾਲੇ ਸੇਵਾਦਾਰ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਦਾ ਇਲਾਜ ਪੰਚਕੂਲਾ ਦੇ ਕਮਾਂਡ ਹਸਪਤਾਲ ਵਿੱਚ ਚੱਲ ਰਿਹਾ ਸੀ। ਇਸ ਦੌਰਾਨ ਉਸ ਦੀ ਮੌਤ ਹੋ ਗਈ।
ਪੁਲਿਸ ਅਨੁਸਾਰ ਮੈਸ ਵਰਕਰ ਲੁੱਟ ਦੇ ਮਕਸਦ ਨਾਲ ਜੈਸਵਾਲ ਦੀ ਸਰਕਾਰੀ ਰਿਹਾਇਸ਼ ਵਿੱਚ ਵੜ ਗਿਆ ਸੀ। ਹਮਲੇ ਦੌਰਾਨ ਜੈਸਵਾਲ ’ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ ਗਏ ਸਨ ਤੇ ਉਸ ਦੇ ਸਿਰ ’ਤੇ ਡੂੰਘੀਆਂ ਸੱਟਾਂ ਲੱਗੀਆਂ ਸਨ। ਪਠਾਨਕੋਟ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ 17 ਜੁਲਾਈ ਨੂੰ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੁਲਿਸ ਨੇ ਮੁਲਜ਼ਮ ਵਿਰੁੱਧ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਇਹ ਵੀ ਪੜ੍ਹੋ : Punjab News: ਪੰਜਾਬ ਪੁਲਿਸ ਦਾ 'Operation CASO'! ਬਠਿੰਡਾ 'ਚ ਵੱਖ-ਵੱਖ ਥਾਵਾਂ 'ਤੇ ਕੀਤੀ ਜਾ ਰਹੀ ਚੈਕਿੰਗ
ਕਾਬਿਲੇਗੌਰ ਹੈ ਕਿ ਅਰਸ਼ਿਤਾ ਜੈਸਵਾਲ ਚੰਡੀਗੜ੍ਹ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਜੋ ਕਿ 8 ਸਾਲ ਤੋਂ ਆਪਣੀਆਂ ਸੇਵਾਵਾਂ ਏਅਰਫੋਰਸ ਵਿੱਚ ਬਤੌਰ ਸਕੁਐਡਰਨ ਲੀਡਰ ਦੇ ਰਹੀ ਸੀ। ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਵੀ ਨੇਵੀ ਵਿੱਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਮ੍ਰਿਤਕਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ।
ਇਹ ਵੀ ਪੜ੍ਹੋ : Punjab News: ਲੋਕਾਂ ਲਈ ਅਹਿਮ ਖ਼ਬਰ- ਪੰਜਾਬ ਦੀਆਂ ਤਹਿਸੀਲਾਂ ਵਿੱਚ ਅੱਜ ਨਹੀਂ ਹੋਵੇਗਾ ਕੋਈ ਕੰਮ, ਜਾਣੋ ਪੂਰਾ ਮਾਮਲਾ