Pathankot News: ਸਬਾਕਾ ਵਿਧਾਇਕ ਨੇ ਅੱਜ ਕੀੜੀ ਅੱਡੇ 'ਤੇ ਰੇਤ ਅਤੇ ਬਜ਼ਰੀ ਨਾਲ ਭਰੇ ਟਰੱਕਾਂ ਨੂੰ ਰੋਕ ਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਭੋਆ ਨੂੰ ਨਜਾਇਜ਼ ਮਾਇਨਿੰਗ ਦੇ ਮਾਮਲੇ ਵਿੱਚ ਕੁੱਝ ਦਿਨ ਪਹਿਲਾਂ ਹੀ ਜਮਾਨਤ ਮਿਲੀ ਸੀ। ਜਿਸ ਤੋਂ ਬਾਅਦ ਉਹ ਲਗਾਤਾਰ ਆਪਣੇ ਇਲਾਕੇ ਵਿੱਚ ਹੋ ਰਹੀ ਮਾਈਨਿੰਗ ਲੈ ਕੇ ਵਿਰੋਧ ਕਰ ਰਹੇ ਹਨ।
Trending Photos
Pathankot News: (Ajay Mahajan): ਪਿਛਲੇ ਦਿਨੀਂ ਨਜਾਇਜ਼ ਮਾਇਨਿੰਗ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤੇ ਗਏ ਹਲਕਾ ਭੋਆ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਮੌਜੂਦਾ ਪੰਜਾਬ ਸਰਕਾਰ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਸਬਾਕਾ ਵਿਧਾਇਕ ਨੇ ਅੱਜ ਕੀੜੀ ਅੱਡੇ 'ਤੇ ਰੇਤ ਅਤੇ ਬਜ਼ਰੀ ਨਾਲ ਭਰੇ ਟਰੱਕਾਂ ਨੂੰ ਰੋਕ ਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਭੋਆ ਨੂੰ ਨਜਾਇਜ਼ ਮਾਇਨਿੰਗ ਦੇ ਮਾਮਲੇ ਵਿੱਚ ਕੁੱਝ ਦਿਨ ਪਹਿਲਾਂ ਹੀ ਜਮਾਨਤ ਮਿਲੀ ਸੀ। ਜਿਸ ਤੋਂ ਬਾਅਦ ਉਹ ਲਗਾਤਾਰ ਆਪਣੇ ਇਲਾਕੇ ਵਿੱਚ ਹੋ ਰਹੀ ਮਾਈਨਿੰਗ ਲੈ ਕੇ ਵਿਰੋਧ ਕਰ ਰਹੇ ਹਨ।
ਸਾਬਕਾ ਵਿਧਾਇਕ ਦਾ ਸਰਕਾਰ ਤੇ ਇਲਜ਼ਾਮ ਹੈ ਕਿ 2 ਸਾਲ ਦਾ ਸਮਾਂ ਬੀਤਣ ਦੇ ਨੇੜੇ ਹਨ, ਪਰ ਹਾਲੇ ਤੱਕ ਕੋਈ ਮਾਈਨਿੰਗ ਪਾਲਿਸੀ ਵੀ ਨਹੀਂ ਬਣਾਈ ਗਈ। ਬਲਕਿ ਉਲਟਾ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਸਰਕਾਰ ਦਾਅਵਾ ਕਰ ਰਹੀ ਹੈ ਕਿ ਪੰਜਾਬ ਵਿੱਚ ਨਜਾਇਜ਼ ਮਾਇਨਿੰਗ ਨਹੀਂ ਹੋ ਰਹੀ, ਤਾਂ ਰੇਤ ਅਤੇ ਬਜ਼ਰੀ ਨਾਲ ਭਰੇ ਇਹ ਟਰੱਕ ਜੋ ਰੋਜ਼ਾਨਾ ਪਠਾਨਕੋਟ ਦੀ ਸੜਕ ਤੋਂ ਗੁਜ਼ਰ ਰਹੇ ਹਨ, ਸਰਕਾਰ ਦੱਸੇ ਇਹ ਪਾਕਿਸਤਾਨ ਤੋਂ ਆ ਰਹੇ ਹਨ?...ਉਨ੍ਹਾਂ ਨੇ ਸਰਕਾਰ 'ਤੇ ਇਲਜ਼ਾਮ ਲਗਾਇਆ ਹੈ ਕਿ ਜਿਨ੍ਹਾਂ ਲੋਕਾਂ ਦਾ ਮਿਲੀ ਭੁਗਤ ਸਰਕਾਰ ਹੈ, ਉਨ੍ਹਾਂ ਲੋਕ ਦੇ ਕ੍ਰੈਸ਼ਰ ਚੱਲ ਰਹੇ ਹਨ ਅਤੇ ਜੋ ਲੋਕ ਸਰਕਾਰ ਦੇ ਮਿਲੀ ਭੁਗਤ ਨੂੰ ਨਹੀਂ ਰੱਖ ਰਹੇ ਹਨ, ਉਨ੍ਹਾਂ 'ਤੇ ਕੇਸ ਦਰਜ ਕੀਤੇ ਜਾ ਰਹੇ ਹਨ।
ਜੋਗਿੰਦਰ ਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਮਾਇਨਿੰਗ ਪਾਲਿਸੀ ਤੇ ਕੰਮ ਕਰਨਾ ਚਾਹੀਦਾ ਹੈ, ਜੋ ਲੋਕ ਰਾਤ ਦੇ ਹਨੇਰੇ ਵਿੱਚ ਰੇਤ ਅਤੇ ਬਜ਼ਰੀ ਨਾਲ ਭਰੇ ਸੈਕੜੇ ਟਰੱਕ ਨਜਾਇਜ਼ ਤਰੀਕੇ ਨਾਲ ਦਰਿਆ ਵਿੱਚੋਂ ਭਰ ਕੇ ਲੈ ਜਾ ਰਹੇ ਹਨ। ਜਿਸ ਦੇ ਖ਼ਿਲਾਫ਼ ਨਾ ਸਰਕਾਰ ਅਤੇ ਨਾ ਕਿਸੇ ਅਧਿਕਾਰੀ ਦਾ ਧਿਆਨ ਜਾ ਰਿਹਾ। ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ ਨਾ ਕਿ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਜੋ ਕਾਨੂੰਨੀ ਦਾਇਰੇ ਰਹਿ ਕੇ ਮਾਈਨਿੰਗ ਕਰ ਰਹੇ ਹਨ, ਉਨ੍ਹਾਂ ਤੇ ਕਾਰਵਾਈ ਕੀਤੀ ਜਾਣ ਸਰਾਸਰ ਗਲਤ ਹੈ, ਜਿਸ ਦਾ ਅਸੀ ਵਿਰੋਧ ਕਰਦੇ ਹਾਂ ਅਤੇ ਕਰਦੇ ਰਹਾਂਗੇ।
ਦੱਸ ਦਈਏ ਕਿ ਜੋਗਿੰਦਰ ਪਾਲ ਸਿੰਘ ਭੋਲਾ ਕਾਂਗਰਸ ਦੇ ਸਾਬਕਾ ਵਿਧਾਇਕ ਹਨ ਬੀਤੇ ਦਿਨੀ ਉਨ੍ਹਾਂ ਨੂੰ ਨਜਾਇਜ਼ ਮਾਇਨਿੰਗ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਉਹ ਜਮਾਨਤ ਤੋਂ ਬਾਹਰ ਆ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਇਲਾਕੇ ਵਿੱਚ ਹੋ ਰਹੀ ਨਜਾਇਜ਼ ਮਾਇਨਿੰਗ ਦੇ ਖ਼ਿਲਾਫ਼ ਲਗਾਤਾਰ ਮੋਰਚਾ ਖੋਲ੍ਹ ਰੱਖਿਆ ਹੋਇਆ ਹੈ।
ਇਹ ਵੀ ਪੜ੍ਹੋ: Punjab News: ਵਿਆਹ ਕਰਵਾ ਕੈਨੇਡਾ ਪੁੱਜ ਕੇ ਮੁੱਕਰੀ ਕੁੜੀ, ਦਿੱਲੀ ਹਵਾਈ ਅੱਡੇ 'ਤੇ ਆਈ ਪੁਲਿਸ ਅੜਿੱਕੇ