Fazilka Murder News: ਫਾਜ਼ਿਲਕਾ ਦੇ ਪਿੰਡ ਇੱਕ ਪਿੰਡ ਵਿੱਚ ਪੈਟਰੋਲ ਪੰਪ ਉਤੇ ਕੰਮ ਕਰਨ ਵਾਲੇ ਨੌਜਵਾਨ ਨੂੰ ਕਮਰੇ 'ਚ ਬੰਦ ਕਰਕੇ ਕੁੱਟ-ਕੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
Trending Photos
Fazilka Murder News: ਫਾਜ਼ਿਲਕਾ ਦੇ ਪਿੰਡ ਘਟਿਆਂਵਾਲੀ ਜੱਟਾਂ 'ਚ ਇੱਕ ਵਿਅਕਤੀ ਨੂੰ ਕਮਰੇ 'ਚ ਬੰਦ ਕਰਕੇ ਕੁੱਟ-ਕੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਪੁਲਿਸ ਨੇ ਚਾਰ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਕਤਲ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਦਿੰਦੇ ਹੋਏ ਥਾਣਾ ਅਰਾਈਆਂਵਾਲਾ ਦੇ ਐਸਐਚਓ ਇੰਸਪੈਕਟਰ ਤਰਸੇਮ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਸੰਦੀਪ ਕੁਮਾਰ ਪਿੰਡ ਦੁਤਾਰਾਂਵਾਲੀ ਦਾ ਰਹਿਣ ਵਾਲਾ ਸੀ ਤੇ ਇਹ ਪਰਚਾ ਮ੍ਰਿਤਕ ਦੇ ਭਰਾ ਸੁਧੀਰ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ। ਪਿੰਡ ਇਸਲਾਮਵਾਲਾ ਵਿੱਚ ਪੰਪ 'ਤੇ ਕੰਮ ਕਰਨ ਵਾਲਾ ਸੰਦੀਪ ਕੁਮਾਰ ਜਦੋਂ ਪੰਪ 'ਤੇ ਮੌਜੂਦ ਸੀ ਤਾਂ ਉਸ ਦੇ ਦੋਸਤ ਗੁਰਬੇਜ ਸਿੰਘ ਵਾਸੀ ਮਾਹੂਆਣਾ ਬੋਦਲਾ ਨੇ ਪੰਪ 'ਤੇ ਆ ਕੇ ਕਿਹਾ ਕਿ ਉਸ ਨੇ ਕਿਸੇ ਕੰਮ ਲਈ ਪਿੰਡ ਘਟਿਆਂਵਾਲੀ ਜਾਣਾ ਹੈ।
ਪੰਪ ਕਰਮਚਾਰੀ ਸੰਦੀਪ ਕੁਮਾਰ ਨੂੰ ਉਸ ਨੂੰ ਪਿੰਡ ਛੱਡਣ ਦੀ ਗੱਲ ਕਹੀ। ਉਸ ਦੇ ਕਹਿਣ ਉਤੇ ਸੰਦੀਪ ਕੁਮਾਰ ਅਤੇ ਗੁਰਭੇਜ ਸਿੰਘ ਅਲਟੋ ਕਾਰ ਵਿੱਚ ਪਿੰਡ ਘਟਿਆਂਵਾਲੀ ਚਲੇ ਗਏ। ਗੁਰਭੇਜ ਸਿੰਘ ਕਾਰ ਚਲਾ ਰਿਹਾ ਸੀ, ਜਦਕਿ ਸੰਦੀਪ ਕੰਡਕਟਰ ਵਾਲੀ ਸੀਟ ਉਪਰ ਬੈਠਾ ਸੀ। ਜਦ ਹੁਣ ਘਟਿਆਂਵਾਲੀ ਜੱਟਾਂ ਪੁੱਜੇ ਤਾਂ ਮਨਜੀਤ ਸਿੰਘ ਅਤੇ ਹੋਰ ਲੋਕਾਂ ਨੇ ਕਾਰ ਰੋਕ ਕੇ ਉਸ ਨੂੰ ਕਮਰੇ 'ਚ ਬੰਦ ਕਰ ਦਿੱਤਾ ਅਤੇ ਉਸ ਦੀ ਕੁੱਟਮਾਰ ਕੀਤੀ।
ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ ਪਰ ਉਸ ਦੀ ਹਾਲਤ ਗੰਭੀਰ ਦੇਖਦਿਆਂ ਪਰਿਵਾਰਕ ਮੈਂਬਰ ਉਸ ਨੂੰ ਡੀਐਮਸੀ ਲੁਧਿਆਣਾ ਲੈ ਗਏ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਇਸ ਮਾਮਲੇ ਵਿੱਚ ਪੁਲਿਸ ਨੇ ਚਾਰ ਵਿਅਕਤੀਆਂ ਮਨਜੀਤ ਸਿੰਘ, ਜਗਸੀਰ ਸਿੰਘ ਅਤੇ ਸੁਰਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਐਸਐਚਓ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਹਮਲੇ ਪਿੱਛੇ ਅਸਲ ਕਾਰਨ ਕੀ ਸੀ।
ਇਹ ਵੀ ਪੜ੍ਹੋ : Fardikot Jail News: ਜੇਲ੍ਹ ਵਿੱਚ ਮੋਬਾਇਲ ਸਪਲਾਈ ਕਰਨ ਵਾਲੇ ਹਵਾਲਾਤੀ ਅਤੇ ਉਸਦੀ ਘਰਵਾਲੀ ਖ਼ਿਲਾਫ਼ ਮਾਮਲਾ ਦਰਜ